ਗੜ੍ਹਦੀਵਾਲਾ 23 ਅਗਸਤ (PPT NEWS)
: ਪੁਰਤਗਾਲ ਭੇਜਣ ਦੇ ਨਾਮ ਪਰ 09 ਲੱਖ 73 ਹਜਾਰ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ‘ਚ ਗੜਦੀਵਾਲਾ ਪੁਲਿਸ ਨੇ ਦੋ ਸਕੇ ਭਰਾਵਾਂ ਤੇ ਮਾਮਲਾ ਦਰਜ ਕੀਤਾ ਹੈ।
ਇਹ ਮੁਕੱਦਮਾ ਬਰ ਦਰਖਾਸਤ ਨੰਬਰ 4739-PD ਮਿਤੀ 18.07.2024 ਵੱਲੋ ਸੁਖਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭੂੰਗਾ ਥਾਣਾ ਗੜਦੀਵਾਲਾ ਬਰਖਿਲਾਫ ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪੱਖੋਵਾਲ ਥਾਣਾ ਗੜਦੀਵਾਲਾ ਬਾਬਤ ਵਿਦੇਸ਼ ਪੁਰਤਗਾਲ ਭੇਜਣ ਦੇ ਨਾਮ ਪਰ 09 ਲੱਖ 73 ਹਜਾਰ ਰੁਪਏ ਦੀ ਧੋਖਾਧੜੀ ਕਰਨ ਸਬੰਧੀ ਮਾਨਯੋਗ ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਦੇ ਦਿੱਤੀ ਸੀ। ਜਿਸ ਦੀ ਪੜਤਾਲ ਹਰਜੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਟਾਡਾ ਹੁਸ਼ਿਆਰਪੁਰ ਵੱਲੋ ਕੀਤੀ ਗਈ। ਜਿਹਨਾ ਨੇ ਆਪਣੀ ਇੰਕੁਆਰੀ ਰਿਪੋਰਟ ਵਿੱਚ ਸੁਖਵਿੰਦਰ ਸਿੰਘ,ਹਰਪ੍ਰੀਤ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪੱਖੋਵਾਲ ਥਾਣਾ ਗੜਦੀਵਾਲਾ ਵੱਲੋ 09 ਲੱਖ 73 ਹਜਾਰ ਦੀ ਧੋਖਾਧੜੀ ਕਰਨ ਸਬੰਧੀ ਲਿਖਿਆ ਅਤੇ ਮੁਕੱਦਮਾ ਦਰਜ ਕਰਨ ਦੀ ਸ਼ਿਫਾਰਿਸ਼ ਕਰਕੇ ਰਿਪੋਰਟ ਮਾਨਯੋਗ ਐਸ.ਐਸ.ਪੀ ਸਾਹਿਬ ਦੇ ਦਫਤਰ ਭੇਜੀ। ਜਿਸ ਤੇ ਮਾਨਯੋਗ ਐਸ.ਐਸ.ਪੀ ਸਾਹਿਬ ਨੇ ਆਪਣੀ ਸਹਿਮਤੀ ਪ੍ਰਗਟਾਉਦੇ ਹੋਏ ਦਫਤਾਰ ਦੇ ਪੀ.ਸੀ ਨੰਬਰ 4841-ਪੀ.ਸੀ ਮਿਤੀ 21.08.2024 ਨਾਲ ਮੁਕੱਦਮਾ ਦਰਜ ਕੀਤਾ ।








