ਫਗਵਾੜਾ 15 ਸਤੰਬਰ (ਲਾਲੀ )
: ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋਂ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਰੂਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਜਸਪ੍ਰੀਤ ਸਿੰਘ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਇੰਸਪੈਕਟਰ ਗੌਰਵ ਧੀਰ 411/ਜੇ.ਆਰ. ਮੁੱਖ ਅਫਸਰ ਥਾਣਾ ਸਤਨਾਮਪੁਰਾ ਫਗਵਾੜਾ ਦੀ ਯੋਗ ਅਗਵਾਈ ਹੇਠ ਏ.ਐੱਸ.ਆਈ. ਸੁਖਜਿੰਦਰ ਸਿੰਘ ਨੰਬਰ 1019/ਕਪੂ. ਸਮੇਤ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਤਾਰਾਂ ਚੋਰੀ ਕਰਨ ਦੇ ਦੋਸ਼ ਵਿੱਚ ਰਾਜੂ ਪੁੱਤਰ ਬੁੱਧੂ ਵਾਸੀ ਹਦੀਆਬਾਦ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਅਤੇ ਧਰਮਿੰਦਰ ਕੁਮਾਰ ਪੁੱਤਰ ਨਰੇਸ਼ ਸ਼ਾਹ ਵਾਸੀ ਮਾਨਾਂਵਾਲੀ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦੇ ਖਿਲਾਫ ਮੁਕੱਦਮਾ ਨੰਬਰ 120 ਮਿਤੀ 14.09.2024 ਅ/ਧ. 331(4),305 BNS ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦੇ ਖਿਲਾਫ ਦਰਜ ਰਜਿਸਟਰ ਕਰਕੇ ਦੋਸ਼ੀਆਨ ਉਕਤ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ,ਜਿਹਨਾਂ ਦੀ ਪੁੱਛਗਿੱਛ ‘ਤੇ ਗੋਬਿੰਦਾ ਪੁੱਤਰ ਫੇਰੂ ਮੱਲ ਵਾਸੀ ਗੋਬਿੰਦਪੁਰਾ ਰੋਡ ਖੇੜਾ ਕਲੋਨੀ ਥਾਣਾ ਸਤਨਾਮਪੁਰਾ ਫਗਵਾੜਾ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕੀਤਾ ਗਿਆ ਹੈ l ਉਕਤ ਦੋਸ਼ੀਆਂ ਪਾਸੋ ਕੀਤੀਆਂ ਗਈਆਂ ਹੋਰ ਚੋਰੀਆਂ ਦੇ ਖੁਲਾਸੇ ਲਈ ਪੁੱਛਗਿੱਛ ਜਾਰੀ ਹੈ l