Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪੁਲਿਸ ਵੱਲੋਂ 16 ਮਾਰਚ ਦੇ ਸਹੁੰ ਚੁੱਕ ਸਮਾਗਮ ਸਬੰਧੀ ਰੂਟ ਪਲਾਨ ਜਾਰੀ.. ਪੜ੍ਹੋ ਪੂਰੀ ਖਬਰ

ਪੁਲਿਸ ਵੱਲੋਂ 16 ਮਾਰਚ ਦੇ ਸਹੁੰ ਚੁੱਕ ਸਮਾਗਮ ਸਬੰਧੀ ਰੂਟ ਪਲਾਨ ਜਾਰੀ.. ਪੜ੍ਹੋ ਪੂਰੀ ਖਬਰ

ਨਵਾਂਸ਼ਹਿਰ,14 ਮਾਰਚ(ਜਤਿੰਦਰ ਪਾਲ ਸਿੰਘ ਕਲੇਰ) : ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਖਟਕੜ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਆਮ ਲੋਕਾਂ ਦੀ ਸਹੂਲਤ ਅਤੇ ਸਮਾਗਮ ਵਿੱਚ ਪੁਜਣ ਵਾਲਿਆਂ ਲਈ ਰੂਟ ਪਲਾਨ ਜਾਰੀ ਕੀਤਾ ਹੈ। ਇਸ ਪਲਾਨ ਅਨੁਸਾਰ ਮਿਤੀ 16.03.2022 ਨੂੰ ਖਟਕੜ ਕਲਾਂ ਵਿਖੇ ਹੋ ਰਹੇ ਸਹੁ ਚੁੱਕ ਸਮਾਗਮ ਵਿੱਚ ਪਹੁੰਚਣ ਵਾਲੇ ਨੁਮਾਇੰਦਿਆ ਨੂੰ ਜਿਲ੍ਹਾ ਲੁਧਿਆਣਾ ਜਿਲ੍ਹਾ ਫਿਰੋਜਪੁਰ ਜਿਲ੍ਹਾ ਫਾਜਿਲਕਾ ਜਿਲ੍ਹਾ ਬਠਿੰਡਾ ਜਿਲ੍ਹਾ ਮੋਗਾ ਜਿਲ੍ਹਾ ਮੁਕਤਸਰ ਅਤੇ ਜਿਲ੍ਹਾ ਫਰੀਦਕੋਟ ਇਹਨਾ ਸਾਰੇ ਜਿਲ੍ਹਿਆ ਦੀਆ ਜਿਨੀਆ ਵੀ ਤਹਿਸੀਲਾਂ ਹਨ ਜਿਹਨ੍ਹਾ ਵੀ ਵਿਅਕਤੀਆਂ ਵੱਲੋ ਸਹੁ ਚੱੁਕ ਸਮਾਗਮ ਵਿੱਚ ਸਾਮਲ ਹੋਣ ਲਈ ਆਉਣਾ ਹੈ। ਇਹਨ੍ਹਾ ਨੰੁ ਖਟਕੜ ਕਲ੍ਹਾ ਵਿਖੇ ਆਉਣ ਲਈ ਰੂਟ ਪ੍ਰਬੰਧ ਲੁਧਿਆਣਾ ਤੋ ਫਗਵਾੜਾ ਤੋ ਬੰਗਾ ਤੋ ਖਟਕੜ ਕਲਾਂ ਜਾਂ ਨਕੋਦਰ ਤੋ ਫਗਵਾੜਾ ਤੋ ਬੰਗਾ ਤੋ ਖਟਕੜ ਕਲਾਂ ਵੀ ਆ ਸਕਦੇ ਹਨ।

2. ਜਿਲ੍ਹਾ ਜਲੰਧਰ, ਅਮਿ੍ਰਤਸਰ, ਤਰਨਤਾਰਨ ਅਤੇ ਕਪੂਰਥਲਾ ਇਹਨ੍ਹਾ ਦਾ ਰੂਟ ਫਗਵਾੜਾ ਬਾਈਪਾਸ ਤੋ ਬੰਗਾ ਤੋ ਖਟਕੜ ਕਲਾਂ ਇਹਨਾ ਸਾਰੇ ਜਿਲ੍ਹਿਆ ਦੀਆ ਜਿਨੀਆ ਵੀ ਤਹਿਸੀਲਾਂ ਦੇ ਜਿਹੜੇ ਵਿਅਕਤੀਆਂ ਨੇ ਵੀ ਸਹੁ ਚੱੁਕ ਸਮਾਗਮ ਵਿੱਚ ਸਾਮਲ ਹੋਣ ਲਈ ਆਉਣਾ ਹੈ ਇਹਨ੍ਹਾ ਨੰੁ ਖਟਕੜ ਕਲ੍ਹਾ ਵਿਖੇ ਆਉਣ ਲਈ ਰੂਟ ਦੀ ਵਰਤੋ ਕੀਤੀ ਜਾਵੇ ਜੀ।
3. ਜਿਲ੍ਹਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਬਟਾਲਾ ਇਹਨ੍ਹਾ ਦਾ ਰੂਟ ਪ੍ਰਬੰਧ ਹੁਸਿਆਰਪੁਰ ਤੋ ਗੜਸੰਕਰ ਤੋ ਮੈਹਿੰਦੀਪੁਰ ਬਾਈਪਾਸ ਤੋ ਹੁੰਦੇ ਹੋਏ ਖਟਕੜ ਕਲ੍ਹਾ ਵਿਖੇ ਆਉਣ ਲਈ ਇਹਨਾ ਸਾਰੇ ਜਿਲ੍ਹਿਆ ਦੀਆ ਜਿਨੀਆ ਵੀ ਤਹਿਸੀਲਾਂ ਦੇ ਜਿਹੜੇ ਵਿਅਕਤੀਆਂ ਨੇ ਵੀ ਸਹੁ ਚੱੁਕ ਸਮਾਗਮ ਵਿੱਚ ਸਾਮਲ ਹੋਣ ਲਈ ਆਉਣਾ ਹੈ ਇਹਨ੍ਹਾ ਨੰੁ ਖਟਕੜ ਕਲ੍ਹਾ ਵਿਖੇ ਆਉਣ ਲਈ ਇਸ ਰੂਟ ਦੀ ਵਰਤੋ ਕੀਤੀ ਜਾਵੇ ਜੀ।
4. ਜਿਲ੍ਹਾ ਸੰਗਰੂਰ, ਮਾਨਸਾ, ਬਰਨਾਲਾ ਇਹ ਸਾਰੇ ਜਿਲ੍ਹਾ ਲੁਧਿਆਣਾ ਤੋ ਫਿਲੌਰ ਤੋ ਨਗਰ ਤੋ ਅਪਰਾ ਤੋ ਮੁਕੰਦਪੁਰ ਤੋ ਬੰਗਾ ਜਾਂ ਚੱਕਦਾਨਾ ਤੋ ਮੁਕੰਦਪੁਰ ਤੋ ਬੰਗਾ ਤੋ ਹੁੰਦੇ ਹੋਏ ਖਟਕੜ ਕਲਾਂ ਆ ਸਕਦੇ ਹਨ ਇਹਨਾ ਸਾਰੇ ਜਿਲ੍ਹਿਆ ਦੀਆ ਜਿਨੀਆ ਵੀ ਤਹਿਸੀਲਾਂ ਦੇ ਜਿਹੜੇ ਵਿਅਕਤੀਆਂ ਨੇ ਵੀ ਸਹੁ ਚੱੁਕ ਸਮਾਗਮ ਵਿੱਚ ਸਾਮਲ ਹੋਣ ਲਈ ਆਉਣਾ ਹੈ ਇਹਨ੍ਹਾ ਨੰੁ ਖਟਕੜ ਕਲ੍ਹਾ ਵਿਖੇ ਆਉਣ ਲਈ ਇਸ ਹੀ ਰੂਟ ਦੀ ਵਰਤੋ ਕੀਤੀ ਜਾਵੇ ਜੀ।
5. ਜਿਲ੍ਹਾ ਐਸ.ਏ.ਐਸ ਨਗਰ (ਮੋਹਾਲੀ), ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਜਿਲ੍ਹਾ ਰੂਪਨਗਰ ਬਲਾਚੌਰ ਤੋ ਹੁੰਦੇ ਹੋਏ ਲੰਗੜੋਆ ਬਾਈ ਪਾਸ ਤੋ ਖਟਕੜ ਕਲਾਂ ਇਹਨਾ ਸਾਰੇ ਜਿਲ੍ਹਿਆ ਦੀਆ ਜਿਨੀਆ ਵੀ ਤਹਿਸੀਲਾਂ ਦੇ ਜਿਹੜੇ ਵਿਅਕਤੀਆਂ ਨੇ ਵੀ ਸਹੁ ਚੱੁਕ ਸਮਾਗਮ ਵਿੱਚ ਸਾਮਲ ਹੋਣ ਲਈ ਆਉਣਾ ਹੈ ਇਹਨ੍ਹਾ ਨੰੁ ਖਟਕੜ ਕਲ੍ਹਾ ਵਿਖੇ ਆਉਣ ਲਈ ਇਸ ਹੀ ਰੂਟ ਦੀ ਵਰਤੋ ਕੀਤੀ ਜਾਵੇ ਜੀ।
6. ਜੋ ਵੀ ਆਮ ਪਬਲਿਕ ਵੱਲੋ ਜਲੰਧਰ ਤੋ ਚੰਡੀਗੜ੍ਹ ਨੂੰ ਜਾਇਆ ਜਾਣਾ ਹੈੈ ਉਹ ਵਾਇਆ ਹੁਸ਼ਿਆਰਪੁਰ ਤੋ ਬਲਾਚੌਰ ਵਾਇਆ ਰੂਪਨਗਰ ਹੁੰਦੇ ਹੋਏ ਚੰਡੀਗੜ੍ਹ ਜਾ ਸਕਦੇ ਹਨ ਜਾਂ ਫਿਰ ਜਲੰਧਰ ਤੋ ਫਗਵਾੜਾ ਹੁੰਦੇ ਹੋਏ ਲੁਧਿਆਣਾ ਤੋ ਚੰਡੀਗੜ੍ਹ ਜਾ ਸਕਦੇ ਹਨ।
7. ਜੋ ਵੀ ਆਮ ਪਬਲਿਕ ਵੱਲੋ ਚੰਡੀਗੜ੍ਹ ਤੋ ਜਲੰਧਰ ਨੂੰ ਜਾਇਆ ਜਾਣਾ ਹੈ ਉਹ ਵਾਇਆ ਚੰਡੀਗੜ੍ਹ ਤੋ ਲੁਧਿਆਣਾ ਤੋ ਫਗਵਾੜਾ ਤੋ ਜਲੰਧਰ ਹੁੰਦੇ ਹੋਏ ਅਮਿ੍ਰਤਸਰ ਜਾ ਸਕਦੇ ਹਨ। ਜਾਂ ਫਿਰ ਚੰਡੀਗੜ੍ਹ ਤੋ ਮੋਹਾਲੀ ਤੋ ਬਲਾਚੌਰ ਤੋ ਗੜ੍ਹਸੰਕਰ ਹੁੰਦੇ ਹੋਏ ਵਾਇਆ ਹੁਸ਼ਿਆਰਪੁਰ ਤੋ ਜਲੰਧਰ/ਅਮਿ੍ਰਤਸਰ ਜਾ ਸਕਦੇ ਹਨ।
8. ਜੋ ਵੀ ਆਮ ਪਬਲਿਕ ਜੋ ਹੋਲਾ ਮੁਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਰੂਟ ਜਲੰਧਰ ਤੋ ਫਗਵਾੜਾ ਤੋ ਮੇਹਟੀਆਂਣਾ ਤੋ ਗੜ੍ਹਸੰਕਰ ਤੋ ਅਨੰਦਪੁਰ ਸਾਹਿਬ ਤੋ ਹੀ ਜਾਣਗੇ।
9. ਜੋ ਵੀ ਆਮ ਪਬਲਿਕ ਜੋ ਹੋਲਾ ਮੁਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਰੂਟ ਫਿਲੌਰ ਤੋ ਰਾਂਹੋ, ਮੱਤੇਵਾੜਾ ਤੋ ਰਾਂਹੋ ਮਾਛੀਵਾੜਾ ਤੋ ਵਾਇਆ ਜਾਡਲਾ ਤੋ ਬੀਰੋਵਾਲ ਤੋ ਭੁਲੇਖਾ ਚੌਕ ਗੜ੍ਹੀ ਤੋ ਰੂਪਨਗਰ ਤੋ ਹੁੰਦੇ ਹੋਏ ਅਨੰਦਪੁਰ ਸਾਹਿਬ ਤੋ ਹੀ ਜਾਣਗੇ।
ਜ਼ਿਲ੍ਹਾ ਪੁਲਿਸ ਨੇ ਉਕਤ ਸਾਰੇ ਰੂਟ ਪਲਾਨ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਸਹੁੰ ਚੁੱਕ ਸਮਾਗਮ ਵਿੱਚ ਆਉਣ ਦੇ ਚਾਹਵਾਨਾਂ ਅਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦੇਣ ਲਈ ਕੀਤਾ ਗਿਆ ਹੈ।