Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਪੁਲਿਸ ਵੱਲੋਂ ਪੰਜਾਬ ਦੇ ਸਰਗਰਮ 05 ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ

ਪੁਲਿਸ ਵੱਲੋਂ ਪੰਜਾਬ ਦੇ ਸਰਗਰਮ 05 ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ

ਬਟਾਲਾ 31 ਮਈ (ਅਵਿਨਾਸ਼ ਸ਼ਰਮਾ) 

: ਬਟਾਲਾ ਪੁਲਿਸ ਨੇ ਗੈਂਗਸਟਰਾਂ ਦੀਆਂ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ਕਾਰਵਾਈ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।ਐੱਸ.ਐੱਸ.ਪੀ ਬਟਾਲਾ ਸ੍ਰੀ ਸੁਹੇਲ ਕਾਸਿਮ ਮੀਰ, IPS ਜੀ ਦੇ ਨਿਰਦੇਸ਼ਾਂ ਤਹਿਤ ਅੱਜ ਐਸ ਪੀ ਸਹੋਤਾ ਨੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਇੰਟਰਪੋਲ ‘ਤੇ ਵਿਦੇਸ਼ ਬੈਠੇ 05 ਨਾਮੀ ਅਪਰਾਧੀਆਂ/ਗੈਂਗਸਟਰਾਂ ਦੇ ਰੈੱਡ ਕੋਰਨਰ ਨੋਟਿਸ ਪਬਲਿਸ਼ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕਈ ਅਪਰਾਧਿਕ ਘਟਨਾਵਾਂ ਦੀ ਕੀਤੀ ਗਈ ਜਾਂਚ ਤੋਂ ਅਪਰਾਧੀਆਂ ਦੇ ਬਦਲਦੇ ਹੋਏ ਖ਼ਤਰਨਾਕ ਤੌਰ-ਤਰੀਕੇ ਸਾਹਮਣੇ ਆਏ ਹਨ, ਜਿਸ ਵਿਚ ਸਥਾਨਿਕ ਗੈਰ-ਸਮਾਜੀ ਅਨਸਰ ਗ੍ਰਨੇਡ ਹਮਲੇ, ਫਿਰੋਤੀ, ਹੱਤਿਆਵਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸ਼ਾਮਿਲ ਰਹੇ ਹਨ। ਅਜਿਹੇ ਅਨਸਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਹੈ, ਪਰੰਤੂ ਮੁੱਖ ਸਾਜਿਸ਼ਕਰਤਾ ਪਹੁੰਚ ਤੋਂ ਬਾਹਰ ਰਹਿ ਕੇ ਵਿਦੇਸ਼ੀ ਧਰਤੀਆਂ ਤੋਂ ਪੰਜਾਬ ਦੇ ਅਮਨ-ਕਨੂੰਨ ਨੂੰ ਭੰਗ ਕਰਨ ਲਈ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ। ਰੈੱਡ ਕਾਰਨਰ ਨੋਟਿਸ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਲਿਸ ਏਜੰਸੀਆਂ ਨਾਲ ਪੱਤਰ ਵਿਹਾਰ ਅਤੇ ਸਹਿਯੋਗ ਤੋਂ ਬਾਅਦ ਜ਼ਾਰੀ ਹੁੰਦੇ ਹਨ। ਇਸ ਤਰ੍ਹਾਂ ਪਹਿਲੀ ਸੂਚੀ ਵਿਚ ਬਟਾਲਾ ਪੁਲਿਸ ਵਲੋਂ ਵਿਦੇਸ਼ ਬੈਠੇ ਹੇਠ ਲਿਖੇ ਗੈਂਗਸਟਰਾਂ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਵਿਚ ਸਫਲਤਾ ਹਾਸਿਲ ਕੀਤੀ ਗਈ ਹੈ।ਹਰਪ੍ਰੀਤ ਸਿੰਘ ਉਰਫ ਹੈਪੀ ਪੇਸ਼ੀਆਂ (25 ਮੁਕਦਮੇ),ਪਵਿੱਤਰ ਸਿੰਘ ਉਰਫ਼ ਪਵਿੱਤਰ ਚੌਤਾ (11 ਮੁੱਕਦਮੇ), ਹੁਸਨਦੀਪ ਸਿੰਘ ਉਰਫ਼ ਹੁਸਨਾ (09 ਮੁੱਕਦਮੇ), ਸ਼ਮਸ਼ੇਰ ਸਿੰਘ ਉਰਫ਼ ਹਨੀ (05 ਮੁੱਕਦਮੇ), ਹਰੀ ਸਿੰਘ ਉਰਫ਼ ਹੈਰੀ ਨਿੱਜਰ (03 ਮੁੱਕਦਮੇ) ਰੈੱਡ ਕਾਰਨਰ ਨੋਟਿਸ ਅਪਰਾਧੀਆਂ ਦੀ ਗ੍ਰਿਫ਼ਤਾਰੀ ਦੇ ਸਬੰਧ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਇੰਟਰਪੋਲ ‘ਤੇ ਜਾਰੀ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਅਪਰਾਧੀਆਂ ਦੀ ਹਵਾਲਗੀ ਅਤੇ ਗ੍ਰਿਫ਼ਤਾਰੀ ਵਿੱਚ ਸਹਾਈ ਹੁੰਦਾ ਹੈ। ਬਟਾਲਾ ਪੁਲਿਸ ਸਰਗਰਮੀ ਨਾਲ ਕੇਂਦਰੀ ਏਜੰਸੀਆਂ ਜਿਨਾਂ ਵਿਚ ਐੱਨ.ਆਈ.ਏ., ਆਈ.ਬੀ., ਸੀ.ਬੀ.ਆਈ. ਤੋਂ ਇਲਾਵਾ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਇੰਟਰਪੋਲ ਰਾਹੀਂ ਪੂਰੇ ਸੰਪਰਕ ਵਿਚ ਹੈ।