10 ਗ੍ਰਾਮ ਹੈਰੋਇਨ ਅਤੇ 15000 ਰੁ ਡਰੱਗ ਮਨੀ ਸਮੇਤ ਇੱਕ ਔਰਤ ਨੂੰ ਪੁਲਿਸ ਨੇ ਕੀਤਾ ਕਾਬੂ
ਟਾਂਡਾ / ਦਸੂਹਾ 14 ਮਈ (ਚੌਧਰੀ) : ਸਥਾਨਕ ਪੁਲਿਸ ਨੇ ਇੱਕ ਔਰਤ ਨੂੰ 10 ਗ੍ਰਾਮ ਹੈਰੋਇਨ ਅਤੇ 15000 ਰੁ ਡਰੱਗ ਮਨੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ।ਮੁਲਜ਼ਮ ਦੀ ਪਛਾਣ ਕੁਲਜੀਤ ਕੌਰ ਪਤਨੀ ਵਿਜੇ ਕੁਮਾਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਏ ਐਸ ਆਈ ਲੋਕ ਰਾਮ ਸਮੇਤ ਸਾਥੀ ਕਰਮਚਾਰੀਆਂ ਨਾਲ ਗਸਤ ਦੇ ਸਬੰਧ ਵਿਚ ਰੇਲਵੇ ਚੋਕ ਟਾਂਡਾ ਮਜੂਦ ਸੀ ਤਾ ਮੁੱਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਕੁਲਜੀਤ ਕੌਰ ਪਤਨੀ ਵਿਜੇ ਕੁਮਾਰ ਵਾਸੀ ਵਾਰਡ ਨੰ 8 ਚੰਡੀਗੜ ਕਲੋਨੀ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਜੋ ਕਿ ਨਸ਼ੀਲਾ ਪਦਾਰਥ ਵੇਚਣ ਦਾ ਧੰਦਾ ਕਰਦੀ ਹੈ ਜੋ ਹੁਣ ਵੀ ਚੰਡੀਗੜ ਕਲੋਨੀ ਕੱਚਾ ਰਸਤਾ ਅੰਬ ਦੇ ਦਰਖਤ ਹੇਠ ਖੜੀ ਗਾਹਕਾਂ ਦਾ ਇੰਤਜਾਰ ਕਰ ਰਹੀ ਹੈ।ਇਤਲਾਹ ਠੋਸ ਹੋਣ ਪਰ ਪੁਲਿਸ ਪਾਰਟੀ ਮੁੱਖਬਰ ਵਲੋ ਦੱਸੀ ਹੋਈ ਜਗਾਹ ਪਰ ਪੁੱਜੀ ਜਿੱਥੇ ਇਕ ਔਰਤ ਗਲੀ ਵਿੱਚ ਖੜੀ ਦਿਖਾਈ ਦਿੱਤੀ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜਿਆਂ ਮੋਮੀ ਲਿਫਾਫਾ ਭੰਗ ਵਿਚ ਸੁੱਟ ਦਿੱਤਾ । ਲਿਫਾਫਾ ਦੀ ਤਲਾਸ਼ੀ ਕਰਨ ਤੇ ਉਸ ਵਿਚੋਂ 10 ਗ੍ਰਾਮ ਹੈਰੋਇਨ ਅਤੇ 15000 ਰੁ ਡਰੱਗ ਮਨੀ ਬ੍ਰਾਮਦ ਹੋਈ। ਜਿਸ ਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।