ਗੜ੍ਹਦੀਵਾਲਾ 11 ਜੁਲਾਈ (ਚੌਧਰੀ)
: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੀਐਚਸੀ ਭੰਗਾ ਵਿਖੇ ਵਿਸ਼ਵ ਅਬਾਦੀ ਸਥਿਰਤਾ ਜਾਗਰੂਕਤਾ ਪਖਵਾੜਾ ਮਨਾਇਆ ਗਿਆ। ਜਿਸਦੀ ਇਸ ਬਾਰ ਦੀ ਥੀਮ “ਵਿਕਸਿਤ ਭਾਰਤ ਦੀ ਨਵੀ ਪਛਾਣ, ਪਰਿਵਾਰ ਨਿਯੋਜਨ ਹਰ ਦੰਮਪਤੀ ਦੀ ਸ਼ਾਨ” ਹੈ।
ਇਸ ਮੌਕੇ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਸ਼ਵ ਦੀ ਲਗਾਤਾਰ ਵੱਧ ਰਹੀ ਜਨਸੰਖਿਆ ਇੱਕ ਬਹੁਤ ਵੱਡੀ ਸਮਸਿਆ ਹੈ ਜਿਸਦੇ ਆਉਣ ਵਾਲੇ ਸਮੇਂ ਵਿੱਚ ਭਿਆਨਕ ਪਰਿਣਾਮ ਹੋਣਗੇ। ਜੇਕਰ ਅਸੀਂ ਆਬਾਦੀ ਨੂੰ ਕੋਟਰੋਲ ਨਾ ਕੀਤਾ ਤਾਂ ਰਹਿਣ ਸਹਿਣ ਦੇ ਸੀਮਤ ਸੋਮੇ ਵੀ ਬਿਲਕੁਲ ਹੀ ਖ਼ਤਮ ਹੋ ਜਾਣਗੇ । ਜਨਸੰਖਿਆ ਵਧਣ ਨਾਲ ਅਨਪੜਤਾ, ਬੇਰੋਜ਼ਗਾਰੀ, ਗਰੀਬੀ ਆਦਿ ਹੋਰ ਸਮਸਿਆਵਾਂ ਪੈਦਾ ਹੁੰਦੀਆਂ ਹਨ। ਉਨਾਂ ਨੇ ਕਿਹਾ ਕਿ ਵੱਧ ਰਹੀ ਆਬਾਦੀ ਨੂੰ ਰੋਕਣ ਲਈ ਪਰਿਵਾਰ ਨਿਯੋਜਨ ਦੇ ਵੱਖ-ਵੱਖ ਸਥਾਈ (ਅਪ੍ਰੇਸ਼ਨ) ਅਤੇ ਅਸਥਾਈ ਤਰੀਕਿਆਂ ਸਾਧਨ ਜਿਵੇਂ ਕਿ ਨਲਬੰਦੀ, ਨਸਬੰਦੀ, ਕੰਡੋਮ, ਓਰਲ ਪਿਲਸ, ਐਮਰਜੈਂਸ ਪਿਲਸ ਆਦਿ ਨੂੰ ਅਪਣਾਉਣ ਚਾਹੀਦਾ ਅਤੇ ਬਚਿਆਂ ਦੇ ਜਨਮ ਵਿੱਚ ਤਿੰਨ ਸਾਲ ਦਾ ਅੰਤਰਾਲ ਬਣਾ ਕੇ ਰੱਖਣਾ ਚਾਹੀਦਾ ਹੈ। ਲੜਕੀ ਦੀ ਸ਼ਾਦੀ 18 ਸਾਲ ਤੋਂ । ਬਾਅਦ ਤੇ ਲੜਕੇ ਦੀ ਸ਼ਾਦੀ 21 ਸਾਲ ਤੋਂ ਬਾਦ ਹੀ ਕੀਤੀ ਜਾਵੇ। ਇਸ ਮੌਕੇ ਡਾ. ਰਣਜੀਤ ਸਿੰਘ ਨੇ ਕਿਹਾ ਕਿ ਵਿਸ਼ਵ ਆਬਾਦੀ ਪੰਦਰਵਾੜਾ ਜੋ ਕਿ 11 ਜੁਲਾਈ, ਤੋਂ 24 ਜੁਲਾਈ ਤੱਕ ਪੀਐਚਸੀ ਭੂੰਗਾ ਮਨਾਇਆ ਜਾਏਗਾ ਜਿਸ ਵਿੱਚ ਨਲਬੰਦੀ ਅਤੇ ਨਸਬੰਦੀ ਦੇ ਮੁਫਤ ਅਪਰੇਸ਼ਨ ਕੀਤੇ ਜਾਣਗੇ। ਇਸ ਪੰਦਰਵਾੜੇ ਦੋਰਾਨ ਪਿੰਡਾਂ ਵਿਚ ਆਸ਼ਾ ਵਰਕਰਜ ਤੇ ਏਐਨਐਮ ਵਲੋਂ ਯੋਗ ਜੋੜਿਆ ਨਾਲ ਸੰਪਰਕ ਕਰਕੇ ਉਹਨਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸਤੋਂ ਇਲਾਵਾ ਸਿਹਤ ਸੰਸਥਾਂਵਾਂ, ਹੈਲਥ ਵੈਲਨੇਸ ਕੇਂਦਰਾਂ ਵਿਚ ਜਾਗਰੂਕਤਾ ਮੀਟਿੰਗਾਂ, ਸੈਮੀਨਾਰ, ਪੋਸਰਟਜ, ਕੈਂਪ ਤੇ ਫੋਕਸ ਗਰੁਪ ਡਿਸਕਸ਼ਨ ਰਾਹੀਂ ਵੀ ਯੋਗ ਜੜਿਆ ਨੂੰ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੌਕੇ ਜਸਤਿੰਦਰ ਸਿੰਘ ਬੀਈਈ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚੰਗੇ ਸਿਹਤਮੰਦ ਸਮਾਜ ਦੇ ਨਿਰਮਾਣ ਲਈ ਜਨਸੰਖਿਆ ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਇਕ ਸਾਥ ਮਿਲ ਕੇ ਵੱਧਦੀ ਆਬਾਦੀ ਨੂੰ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ। ਉਨਾ ਕਿਹਾ ਕਿ ਵਧੇਰੇ ਜਾਣਕਾਰੀ ਲਈ ਨਜਦੀਕੀ ਸਿਹਤ ਕੇਂਦਰ ਵਿਖੇ ਸਪੰਰਕ ਕੀਤਾ ਜਾਵੇ।
ਇਸ ਮੌਕੇ ਡਾ.ਹਰਪ੍ਰੀਤ ਕੌਰ, ਡਾ. ਹਰਦੀਪ ਸਿੰਘ,ਜਤਿੰਦਰਪਾਲ ਸਿੰਘ, ਅਜੀਤ ਸਿੰਘ,ਪਰਦੀਪ ਕੌਰ, ਅਮਿਤ ਸ਼ਰਮਾ, ਉਮੇਸ਼ ਕੁਮਾਰ, ਜਤਿੰਦਰ ਕੁਮਾਰ, ਸੁਨੀਤਾ, ਰਾਜ ਅਤੇ ਆਮ ਲੋਗ ਹਾਜਰ ਸਨ।