Prime Punjab Times

Latest news
*ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਨੇ ਬਤੌਰ SHO ਥਾਣਾ ਗੜ੍ਹਦੀਵਾਲਾ ਚਾਰਜ ਸੰਭਾਲਿਆ* DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਤਰੰਜ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ *'ਚਿੰਤਾਪੁਰਨੀ ਮੇਰੀ ਮਈਆ” ਸ਼ਿਵਾਂਸ਼ ਦੀ ਧਾਰਮਿਕ ਭੇਟ ਦਾ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਪੋਸਟਰ ਰਿਲੀਜ਼* ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਫਲੇਮਲੈੱਸ ਕੁਕਿੰਗ ਮੁਕਾਬਲੇ ਦਾ ਆਯੋਜਨ *ਪੰਜਾਬ ਡੀ.ਸੀ. ਦਫ਼ਤਰ ਮੁਲਾਜ਼ਮ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ 26 ਜੁਲਾਈ ਤੱਕ ਹੜਤਾਲ ਜਾਰੀ; ਤਹਿਸੀਲ ਦਫ਼ਤਰ ਦਸੂਹਾ... DTF टीचर्स दल बुल्लोवाल और होशियारपुर की अहम बैठक हुई सफाई कर्मचारियों पर हुए लाठीचार्ज के विरोध में हाजीपुर चौक में पुतला फूंक किया रोष प्रदर्शन  ਡਾ. ਉਬਰਾਏ ਵੱਲੋ ਮਨੁੱਖਤਾ ਨੂੰ ਬਚਾਉਣ ਲਈ ਕੀਤੇ ਜਾ ਰਹੇ ਹਨ ਲਾਮਿਸਾਲ ਨੇਕ ਕਾਰਜ : ਸੁਖਵੀਰ ਵਾਹਲਾ ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ  ਲਿਆ ਜਾਵੇ : ਆਰ.ਟੀ.ਓ. *ਰਿਸ਼ੂ ਗੁਪਤਾ ਸਰਬਸੰਮਤੀ ਨਾਲ ਅਗਰਵਾਲ ਸਭਾ ਗੜ੍ਹਦੀਵਾਲਾ ਦੇ ਪ੍ਰਧਾਨ ਬਣੇ* 
ADVERTISEMENT
You are currently viewing ਪੈਟਰੋਲ ਪੰਪ ਮੈਨੇਜਰ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ,ਹਿਸਾਬ ‘ਚ 10 ਲੱਖ ਰੁਪਏ ਦਾ ਫ਼ਰਕ ਬਣਿਆ ਕਾਰਨ

ਪੈਟਰੋਲ ਪੰਪ ਮੈਨੇਜਰ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ,ਹਿਸਾਬ ‘ਚ 10 ਲੱਖ ਰੁਪਏ ਦਾ ਫ਼ਰਕ ਬਣਿਆ ਕਾਰਨ

ਬਟਾਲਾ, 26 ਜੁਲਾਈ (ਅਵਿਨਾਸ਼ ਸ਼ਰਮਾ )

– ਬਟਾਲਾ ਨੇੜਲੇ ਨੈਸ਼ਨਲ ਹਾਈਵੇ ‘ਤੇ ਸਥਿਤ ਇੱਕ ਪੈਟਰੋਲ ਪੰਪ ‘ਤੇ ਦੁਖਦਾਈ ਘਟਨਾ ਵਾਪਰੀ, ਜਦ ਪੈਟਰੋਲ ਪੰਪ ਦੇ ਮੈਨੇਜਰ ਵਿਕਰਮਜੀਤ ਸਿੰਘ ਨੇ ਆਪਣੇ ਦਫ਼ਤਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮਿਲੀ ਜਾਣਕਾਰੀ ਮੁਤਾਬਕ, ਵਿਕਰਮਜੀਤ ਕੁਝ ਦਿਨਾਂ ਤੋਂ ਪਰੇਸ਼ਾਨ ਸੀ ਅਤੇ ਪਰਿਵਾਰ ਨੂੰ ਦੱਸਿਆ ਸੀ ਕਿ ਪੰਪ ਦੇ ਹਿਸਾਬ ਵਿੱਚ ਲਗਭਗ 10 ਲੱਖ ਰੁਪਏ ਦਾ ਫ਼ਰਕ ਆ ਰਿਹਾ ਹੈ। ਇਹੀ ਟੈਨਸ਼ਨ ਉਸ ਦੀ ਮੌਤ ਦਾ ਕਾਰਨ ਬਣੀ।

ਘਟਨਾ ਦਾ ਪਤਾ ਲੱਗਣ ‘ਤੇ ਪੰਪ ਦੇ ਕਰਮਚਾਰੀਆਂ ਨੇ ਤੁਰੰਤ ਪੁਲਿਸ, ਪੰਪ ਮਾਲਕ ਅਤੇ ਪਰਿਵਾਰ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਤਨੀ ਦੇ ਮੌਕੇ ‘ਤੇ ਪਹੁੰਚਣ ‘ਤੇ ਮਾਹੌਲ ਬਹੁਤ ਹੀ ਦੁਖਦਾਈ ਹੋ ਗਿਆ। ਉਹ ਰੋਂਦਿਆਂ ਕਹਿ ਰਹੀ ਸੀ ਕਿ ਉਸਦੇ ਤਿੰਨ ਛੋਟੇ ਬੱਚੇ ਹਨ — ਦੋ ਧੀਆਂ ਅਤੇ ਇੱਕ ਪੁੱਤਰ।

ਪੈਟਰੋਲ ਪੰਪ ਠੇਕੇ ‘ਤੇ ਚਲਾ ਰਹੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਕੁਝ ਸਮੇਂ ਤੋਂ ਹੀ ਪੰਪ ਚਲਾ ਰਿਹਾ ਹੈ ਅਤੇ ਪਿਛਲੇ 10 ਦਿਨਾਂ ਤੋਂ ਪੰਪ ‘ਤੇ ਗਿਆ ਵੀ ਨਹੀਂ, ਇਸ ਲਈ ਉਸ ਨੂੰ ਆਤਮਹੱਤਿਆ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਹੈ।

ਥਾਣਾ ਸਦਰ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਚਿੱਠੀ ਮਿਲੀ ਹੈ, ਜਿਸ ‘ਤੇ ਲਿਖਿਆ ਸੀ, “ਮੇਨੂੰ ਮਾਫ ਕਰ ਦਿਓ, ਹਿਸਾਬ ‘ਚ ਫਰਕ ਹੈ,” ਅਤੇ ਨਾਲ ਕੁਝ ਹਿਸਾਬ ਵੀ ਦਰਜ ਸੀ।

ਪੁਲਿਸ ਨੇ ਚਿੱਠੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਹਿਸਾਬ ਦੇ ਕਾਗਜ਼ਾਂ ਦੀ ਜਾਂਚ ਜਾਰੀ ਹੈ।

error: copy content is like crime its probhihated