ਬਟਾਲਾ (ਅਵਿਨਾਸ਼ ਸ਼ਰਮਾ)
20 ਮਈ : ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੁੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਥਕ ਦਰਦੀਆ ਦੀ ਇੱਕ ਵਿਸੇਸ ਇਕੱਤਰਤਾ ਹੋਈ । ਜਿਸ ਵਿਚ ਵੱਖ ਵੱਖ ਅਕਾਲੀ ਦਲ ਦੇ ਨੁਮਾਇਦਿਆਂ ਨੇ ਹਿੱਸਾ ਲਿਆ । ਮੀਟਿੰਗ ਵਿਚ ਵੱਖ ਵੱਖ ਬੁਲਾਰਿਆ ਨੇ ਆਪਣੇ ਵਿਚਾਰ ਦਿੰਦਿਆ ਆਖਿਆ ਕਿ ਅਜੋਕੇ ਸਮੇ ਵਿੱਚ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਹਨ , ਉਹਨਾਂ ਨੂੰ ਦੇਖਦਿਆ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾ ਲਈ ਅਕਾਲੀ ਦਲ ਬਾਦਲ ਨੁੰ ਛੱਡ ਕੇ ਬਾਕੀ ਸਾਰੇ ਅਕਾਲੀ ਦਲਾ ਨੁੰ ਆਪੋ ਆਪਣੇ ਦਲ ਭੰਗ ਕਰਕੇ ਇੱਕ ਅਕਾਲੀ ਦਲ ਬਣਾ ਲੈਣਾ ਚਾਹੀਦਾ ਹੈ ਤਾਂ ਜੋ ਲੰਬੇ ਸਮੇ ਤੋ ਲਟਕ ਰਹੇ ਪੰਜਾਬ ਦੇ ਮੁੱਦਿਆ ਨੁੰ ਹੱਲ ਕਰਵਾਉਣ ਲਈ ਮਜਬੂਤੀ ਨਾਲ ਸੰਘਰਸ਼ ਆਰੰਭਿਆ ਜਾਵੇ ਅਤੇ ਸਾਫ ਸੁਥਰੇ ਕਿਰਦਾਰ ਵਾਲੇ ਲੋਕਾ ਦਾ ਕਾਫਲਾ ਬਣਾਇਆ ਜਾਵੇ ।ਜਿਸ ਦਾ ਮੁੱਖ ਉਦੇਸ਼ ਸੰਘੀ ਢਾਂਚੇ ਨੁੰ ਮਜਬੂਤ ਕਰਨ ਲਈ ਸੂਬਿਆ ਨੁੰ ਵੱਧ ਅਧਿਕਾਰ , ਸਜ਼ਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ , ਪੰਜਾਬ ਦੀ ਨੋਜਵਾਨੀ ਦਾ ਦੂਸਰੇ ਦੇਸ਼ਾ ਵਿਚ ਹਿਜ਼ਰਤ ਕਰਨ ਤੋ ਰੋਕਣਾ , ਉਹਨਾਂ ਲਈ ਰੋਜ਼ਗਾਰ ਦੇ ਉਪਰਾਲੇ ਕਰਨਾ ਅਤੇ ਨਸਿ਼ਆ ਨੁੰ ਠੱਲ ਪਾਉਣੀ ਹੋਵੇਗਾ । ਇਸ ਦੇ ਨਾਲ ਹੀ ਬੁਲਾਰਿਆ ਨੇ ਆਖਿਆ ਕਿ ਪਾਕਿਸਤਾਨ ਨਾਲ ਵਪਾਰ ਸੁਰੂ ਹੋਣਾ ਚਾਹੀਦਾ ਹ ਅਤੇ ਬਾਰਡਰ ਖੁੱਲਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਿਚ ਖੁਸਹਾਲੀ ਆ ਸਕੇ । ਸਬਜ਼ੀਆ ਅਤੇ ਅਨਾਜ ਦੀਆ ਕੀਮਤਾ ਪਾਕਿਸਤਾਨ ਵਿਚ ਸਾਡੇ ਨਾਲੋ ਕਈ ਗੁਣਾ ਮਹਿੰਗੀਆ ਹਨ । ਜੇ ਇਹ ਬਾਰਡਰ ਖੁੱਲ ਜਾਂਦੇ ਹਨ ਅਤੇ ਦੋਹਾਂ ਦੇਸ਼ਾ ਵਿਚ ਵਪਾਰ ਸੁਰੂ ਹੋ ਜਾਂਦਾ ਹੈ ਤਾਂ ਪੰਜਾਬ ਦਾ ਕਿਸਾਨ ਅਤੇ ਵਪਾਰੀ ਖੁਸ਼ਹਾਲ ਹੋਵੇਗਾ ।ਜਿਸ ਨਾਲ ਨੋਜਵਾਨਾ ਨੁੰ ਰੁਜਗਾਰ ਮਿਲੇਗਾ ਅਤੇ ਬੇਰੁਜ਼ਗਾਰੀ ਖਤਮ ਹੋਵੇਗੀ ਅਤੇ ਇਸ ਨਾਲ ਹੀ ਸਾਡੇ ਜਿਹੜੇ ਬੱਚੇ ਦੂਸਰੇ ਮੁਲਖਾ ਵਿਚ 25-30 ਲੱਖ ਰੁਪਏ ਖਰਚ ਕੇ ਹਿਜ਼ਰਤ ਕਰ ਰਹੇ ਹਨ ।ਉਸ ਨੁੰ ਵੀ ਠੱਲ ਪਵੇਗੀ ।ਇਸ ਇਕੱਤਰਤਾ ਵਿਚ ਬੂਟਾ ਸਿੰਘ ਰਣਸ਼ੀਹ , ਰਾਜਵਿੰਦਰ ਸਿੰਘ ਹਿੱਸੋਵਾਲ ,ਪਰਮਜੀਤ ਸਿੰਘ ਸਿਧਵਾਂ , ਸੁਖਦੇਵ ਸਿੰਘ ਧਾਲੀਵਾਲ , ਬਾਬਾ ਗੁਰਮੇਜ਼ ਸਿੰਘ ਦਾਬਾਂਵਾਲ ,ਗੁਰਬਖਸ਼ ਸਿੰਘ , ਸੰਤੋਖ ਸਿੰਘ ਰਿਆੜ ,ਵਕੀਲ ਸਿੰਘ ,ਕਰਮਜੀਤ ਸਿੰਘ , ਦਲਬੀਰ ਸਿੰਘ ਘਾਗਰਾ , ਅਜਾਇਬ ਸਿੰਘ ,ਨਿਰਮਲ ਸਿੰਘ ਦਾਬਾਂਵਾਲ , ਹਰਜੀਤ ਸਿੰਘ ਆਦਿ ਹਾਜ਼ਰ ਸਨ ।








