Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਗੜ੍ਹਦੀਵਾਲਾ..ਰਾਧਾ ਅਸ਼ਟਮੀ ਦੇ ਵਿਸ਼ੇਸ਼ ਮੌਕੇ ਤੇ ਭਜਨ ਸੰਕੀਰਤਨ ਤੇ ਵਿਸ਼ਾਲ ਲੰਗਰ ਲਗਾਇਆ ਗਿਆ

ਗੜ੍ਹਦੀਵਾਲਾ..ਰਾਧਾ ਅਸ਼ਟਮੀ ਦੇ ਵਿਸ਼ੇਸ਼ ਮੌਕੇ ਤੇ ਭਜਨ ਸੰਕੀਰਤਨ ਤੇ ਵਿਸ਼ਾਲ ਲੰਗਰ ਲਗਾਇਆ ਗਿਆ

ਗੜ੍ਹਦੀਵਾਲਾ (ਯੋਗੇਸ਼ ਗੁਪਤਾ)

ਸ਼੍ਰੀ ਰਾਧਾ ਅਸ਼ਟਮੀ ਕਮੇਟੀ ਦੇ ਪ੍ਰਧਾਨ ਸ਼੍ਰੀ ਸ਼ਿਵ ਦਿਆਲ ਦੀ ਅਗਵਾਹੀ ਹੇਠ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਰਾਧਾ ਅਸ਼ਟਮੀ ਦਾ ਸਮਾਗਮ ਬੜੇ ਹੀ ਸ਼ਰਧਾ ਪੂਰਵਕ ਮਨਾਇਆ ਗਿਆ ।

ਇਸ ਮੌਕੇ ਤੇ ਸ੍ਰੀ ਰਾਮ ਮੰਦਿਰ ਗੜ੍ਹਦੀਵਾਲਾ ਵਿਖੇ ਸਭ ਤੋਂ ਪਹਿਲਾਂ ਪੂਰੇ ਵਿਧੀ ਵਿਧਾਨ ਨਾਲ਼ ਰਾਧਾ ਜੀ ਦੀ ਪੂਜਾ ਅਰਚਨਾ ਕਿਤੀ ਗਈ। ਇਸ ਮੌਕੇ ਤੇ ਰਾਧਾ ਰਾਣੀ ਤੇ ਕ੍ਰਿਸ਼ਨ ਜੀ ਦਾ ਸੁੰਦਰ ਭਜਨ ਅਤੇ ਰਾਧਾ ਨਾਮ ਸੰਕੀਰਤਨ ਕਿੱਤਾ ਗਿਆ। ਜਿਸ ਵਿਚ ਅਨੇਕ ਸ਼ਰਧਾਲੂਆਂ ਨੇ ਹਾਜਰੀ ਭਰੀ । ਜਿਸਤੋਂ ਬਾਅਦ ਠੀਕ 1 ਬਜੇ ਵਿਸ਼ਾਲ ਲੰਗਰ ਲਗਾਇਆ ਗਿਆ ਜਿਸ ਵਿਚ ਤਰਾਂ ਤਰਾਂ ਦੇ ਵਿਅੰਜਨ ਸ਼ਰਧਾਲੂਆਂ ਚ ਪਰੋਸੇ ਗਏ ਅਤੇ ਘਰ ਲਿਜਾਣ ਨੂੰ ਵੀ ਦਿੱਤੇ ਗਏ । ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਟਾਂਡਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਸ੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲਾ ਹੁਸ਼ਿਆਰਪੁਰ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ ਭਾਜਪਾ ਜਿਲਾ ਜਲੰਧਰ ਇੰਚਾਰਜ ਸੰਜੀਵ ਮਿਨਹਾਸ ਨੇ ਆਪਣੇ ਸਾਥੀਆ ਸਮੇਤ ਰਾਮ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਰਾਧਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਵਲੋਂ ਮੁੱਖ ਮਹਿਮਾਨਾਂ ਅਤੇ ਉਨ੍ਹਾਂ ਦੇ ਸਾਰੇ ਸਾਥੀਆ ਨੂੰ ਸਿਰੋਪਾ ਪਾ ਕੇ ਸਨਮਾਨਿੱਤ ਕੀਤਾ ਗਿਆ। ਅਖੀਰ ਵਿੱਚ ਰਾਧਾ ਰਾਣੀ ਦੀ ਆਰਤੀ ਕੀਤੀ ਗਈ । ਇਸ ਮੌਕੇ ਤੇ ਸੰਤ ਕ੍ਰਿਪਾਲ ਦਾਸ ਜੀ ਮੁੱਖ ਸੇਵਾਦਾਰ ਰਾਮ ਮੰਦਿਰ,ਜਸਵੀਰ ਕੌਰ,ਪ੍ਰਧਾਨ ਅਤੇ ਸਾਬਕਾ ਐਮਸੀ ਸ਼ਿਵ ਦਿਆਲ,ਮੁਕੇਸ਼ ਪੁਰੀ,ਬੱਬੂ,ਰਾਜਾ ਗੁਪਤਾ ਆਦੇਸ਼, ਗਣੇਸ਼ ਕੁਮਾਰ,ਸੰਤੋਸ਼ ਕੁਮਾਰੀ,ਵਿਵੇਕ ਗੁਪਤਾ,ਸੰਜੀਵ ਕੋਈ,ਨੰਬਰਦਾਰ ਰਸ਼ਪਾਲ ਸਿੰਘ,ਹਰਭਜਨ ਢੱਟ,ਕੁਲਦੀਪ ਮਿੰਟੂ,ਕੈਪਟਨ ਗੁਵਿੰਦਰ ਸਿੰਘ,ਸੁਖਦੇਵ ਅੰਗ, ਭਾਜਪਾ ਮੰਡਲ ਪ੍ਰਧਾਨ ਗੋਪਾਲ ਐਰੀ,ਲਖਵੀਰ ਰਿਆੜ,ਵਰਿੰਦਰ ਗੋਇਲ,ਸ਼ੈਂਕੀ ਕਲਿਆਣ, ਅਕਾਲੀ ਆਗੂ ਕੁਲਦੀਪ ਸਿੰਘ ਲਾਡੀ ਬੁੱਟਰ,ਯੋਗੇਸ਼ ਅੱਗਰਵਾਲ,ਆਪ ਆਗੂ ਰਾਜੂ ਗੁਪਤ,ਪੱਤਰਕਾਰ ਹਰਿੰਦਰ ਦੀਪਕ,ਪੱਤਰਕਾਰ ਅਤੇ ਪ੍ਰਧਾਨ ਬੀਆਰ ਅੰਬੇਡਕਰ ਸੋਸਾਇਟੀ ਗੜ੍ਹਦੀਵਾਲਾ ਹਰਪਾਲ ਸਿੰਘ ਭੱਟੀ, ਨਿਤਿਨ ਪੁਰੀ ਅਤੇ ਬਾਕੀ ਸਾਥੀ ਹਾਜ਼ਰ ਸਨ।