Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਪਿਸ ਐਥਲੈਟਿਕ ਅਕੈਡਮੀ ਦਸੂਹਾ ਦੇ ਐਥਲੀਟਾਂ ਵਲੋਂ 98ਵੀਂ ਓਪਨ ਪੰਜਾਬ ਸੀਨੀਅਰ ਅਤੇ ਜੂਨੀਅਰ ਐਥਲੈਟਿਕ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ

ਪਿਸ ਐਥਲੈਟਿਕ ਅਕੈਡਮੀ ਦਸੂਹਾ ਦੇ ਐਥਲੀਟਾਂ ਵਲੋਂ 98ਵੀਂ ਓਪਨ ਪੰਜਾਬ ਸੀਨੀਅਰ ਅਤੇ ਜੂਨੀਅਰ ਐਥਲੈਟਿਕ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ

ਦਸੂਹਾ (ਚੌਧਰੀ) 

25 ਸਤੰਬਰ : 98ਵੀਂ ਓਪਨ ਪੰਜਾਬ ਸੀਨੀਅਰ ਅਤੇ ਜੂਨੀਅਰ ਐਥਲੈਟਿਕ ਚੈਂਪੀਅਨਸ਼ਿਪ-2023  ਜੋ ਕਿ ਸੰਗਰੂਰ ਵਿਖੇ 15 ਤੋਂ 17 ਸਤੰਬਰ 2023 ਕਰਵਾਈ ਗਈ। ਜਿਸ ਵਿਚ ਪਿਸ ਐਥਲੈਟਿਕ ਅਕੈਡਮੀ ਦਸੂਹਾ ਦੇ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਜਿਸ ਵਿੱਚ ਅੰਡਰ-20 ਚ ਮਨਦੀਪ ਕੌਰ ਨੇ 5000 ਮੀਟਰ ਅਤੇ 1500 ਮੀਟਰ ਵਿਚ ਗੋਲਡ, ਕਮਲਦੀਪ ਕੌਰ = ਰੇਸ ਵਾਕ ਵਿਚ ਗੋਲਡ ਮੈਡਲ, ਪੂਜਾ ਨੇ 800 ਮੀਟਰ ਵਿਚ ਗੋਲਡ ਮੈਡਲ, ਦੀਯਾ ਨੇ ਰੇਸ ਵਾਕ ‘ਚ ਸਿਲਵਰ ਮੈਡਲ, ਹਰਪ੍ਰੀਤ ਕੌਰ ਨੇ 200 ਮੀਟਰ ਚ ਸਿਲਵਰ ਮੈਡਲ ਅਤੇ 400 ਮੀਟਰ ਰੇਸ ਵਿਚ ਕਾਂਸੇ ਮੈਡਲ, ਅੰਸ਼ਿਕਾ ਨੇ 5000 ਮੀਟਰ ਰੇਸ ਵਿਚ ਸਿਲਵਰ ਮੈਡਲ ਜਿੱਤਿਆ ਹੈ।

ਇਸੇ ਤਰ੍ਹਾਂ ਓਪਨ ਵਰਗ ਮੁਕਾਬਲੇ ਵਿਚ ਅਮਨਦੀਪ ਕੌਰ ਨੇ 1500 ਮੀਟਰ ਰੇਸ ਵਿਚ ਗੋਲਡ ਮੈਡਲ ਅਤੇ 800 ਮੀਟਰ ਰੇਸ ਵਿੱਚ ਕਾਂਸੇ ਮੈਡਲ, ਕਿਰਨ ਕੁਮਾਰੀ ਨੇ 10000 ਅਤੇ 5000 ਮੀਟਰ ਰੇਸ ਵਿਚ ਸਿਲਵਰ ਮੈਡਲ ਜਿੱਤਿਆ ਹੈ। ਇਸ ਮੌਕੇ ਕੋਚ ਦੀਪਕ ਕੁਮਾਰ, ਪਰਦੀਪ ਕੁਮਾਰ ਜੋਗੀ ਅਤੇ ਐਚ ਓ ਡੀ ਮੈਡਮ  ਡਾ ਲਖਵੀਰ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ।