9 ਵਾਂ ਸਲਾਨਾ ਵਾਲੀਵਾਲ ਟੂਰਨਾਮੈਂਟ ਪਿੰਡ ਕੁੱਲੀਆਂ(ਗੜ੍ਹਦੀਵਾਲਾ) ਵਿਖੇ 1 ਅਕਤੂਬਰ ਤੋਂ
ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ )
25 ਸਤੰਬਰ : ਬਾਬਾ ਸ਼ਾਤੀ ਗਿਰ ਸਪੋਰਟਸ ਕਲੱਬ ਕੁਲੀਆਂ ਵਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 9 ਵਾਂ ਸਲਾਨਾ ਵਾਲੀਵਾਲ ਟੂਰਨਾਮੈਂਟ ਪਿੰਡ ਕੁੱਲੀਆਂ ਨੇੜੇ ਗੜਦੀਵਾਲਾ (ਹੁਸ਼ਿਆਰਪੁਰ) ਵਿਖੇ ਧੂਮਧਾਮ ਨਾਲ 01 ਤੇ 02 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਨਾਮੀ 8 ਕਲੱਬਾਂ ਅਤੇ ਪਿੰਡ ਪੱਧਰ ਦੀਆਂ ਟੀਮਾਂ ਭਾਗ ਲੈਣਗੀਆਂ ।ਜਿਸ ਵਿੱਚ ਕੱਲਬਾਂ ਚ ਪਹਿਲਾਂ ਇਨਾਮ 41 ਹਜਾਰ ਰੁਪਏ ਅਤੇ ਦੂਜਾ ਇਨਾਮ 27 ਹਜਾਰ ਅਤੇ ਪਿੰਡ ਪੱਧਰ ਜੇਤੂ ਰਹੀ ਟੀਮ ਨੂੰ 12 ਹਜਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 8100 ਰੁਪਏ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ 40 ਸਾਲਾਂ ਦੀ ਉਮਰ ਤੋਂ ਉੱਪਰ ਦੇ 16 ਸਾਲਾਂ ਦੀ ਉਮਰ ਤੋ ਘੱਟ ਖਿਡਾਰੀਆਂ ਦੇ ਸ਼ੋ ਮੈਚ ਹੋਣਗੇ।








