Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਕਤਲ ਕੇਸ ਅਤੇ ਐਨ.ਡੀ.ਪੀ.ਐਸ ਐਕਟ ਦੇ ਕੇਸ ਤਹਿਤ ਦੋ ਦੋਸ਼ੀ ਆਏ ਪੁਲਿਸ ਅੜਿੱਕੇ

ਕਤਲ ਕੇਸ ਅਤੇ ਐਨ.ਡੀ.ਪੀ.ਐਸ ਐਕਟ ਦੇ ਕੇਸ ਤਹਿਤ ਦੋ ਦੋਸ਼ੀ ਆਏ ਪੁਲਿਸ ਅੜਿੱਕੇ

ਦਸੂਹਾ 9 ਜਨਵਰੀ (ਚੌਧਰੀ)

: ਦਸੂਹਾ ਪੁਲਿਸ ਨੇ ਕਤਲ ਕੇਸ ਅਤੇ ਐਨ.ਡੀ.ਪੀ.ਐਸ ਐਕਟ ਦੇ ਕੇਸ ਤਹਿਤ ਦੋ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

 ਬਲਵਿੰਦਰ ਸਿੰਘ ਜੋੜਾ ਡੀ. ਐਸ. ਪੀ. ਦਸੂਹਾ ਦੀਆਂ ਹਦਾਇਤਾਂ ਮੁਤਾਬਿਕ ਐਸ.ਆਈ. ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ। ਜਦੋਂ ਹੀਨੀਅਸ ਕਰਾਇਮ ਕਤਲ ਕੇਸ ਮੁਕੱਦਮਾ ਨੰਬਰ 04 ਮਿਤੀ 08-01-2026 ਅ/ਧ 103,3(5),115(2),117(2),324(4) BNS ਥਾਣਾ ਦਸੂਹਾ ਦੇ ਦੋਸ਼ੀ ਦਵਿੰਦਰਪਾਲ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਘੋਗਰਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਉਕਤ ਮੁਕੱਦਮਾ ਬਰਬਿਆਨ ਬਲਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਘੋਗਰਾ ਥਾਣਾ ਦਸੂਹਾ ਵੱਲੋ ਦਰਜ ਹੋਇਆ ਹੈ ਕਿ ਮਿਤੀ 4-1-26 ਨੂੰ ਉਸਦਾ ਪੁੱਤਰ ਸਿਮਰਜੀਤ ਸਿੰਘ ਅਤੇ ਇਸ ਦਾ ਦੋਸਤ ਹਨੀ ਸਿੰਘ ਆਪਣੇ ਦੋਸਤ ਦੇ ਮੋਟਰ ਸਾਇਕਲ ਨੂੰ ਪੀ.ਬੀ 21 ਐਫ 6202 ਮਾਰਕਾ ਸਪਲੈਡਰ ਪਰ ਸਵਾਰ ਹੋ ਕੇ ਪਿੰਡ ਸੁੰਡੀਆਂ ਰਾਹੀਂ ਦਸੂਹਾ ਨੂੰ ਜਾ ਰਹੇ ਸੀ ਤਾ ਵਕਤ ਕਰੀਬ 4.30 ਪੀ ਐਮ ਦਾ ਹੋਵੇਗਾ ਤਾ ਐਸ ਕੇ ਭੱਠੇ ਦੇ ਪਾਸ ਪੁੱਜੇ ਤਾ ਇਹਨਾਂ ਦੇ ਪਿਛੇ ਇੱਕ ਕਾਰ ਮਾਈਕਰਾ ਜਿਸ ਨੂੰ ਦਵਿੰਦਰਪਾਲ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਘੋਗਰਾ ਚਲਾ ਰਿਹਾ ਸੀ ਅਤੇ ਇਸ ਦਾ ਨਾਲ ਇਸ ਦਾ ਸਾਲਾ ਅਮਰਜੀਤ ਸਿੰਘ ਪੁੱਤਰ ਜੈ ਪਾਲ ਵਾਸੀ ਮਹਿਤਪੁਰ ਥਾਣਾ ਮੁਕੇਰੀਆਂ ਬੈਠਾ ਸੀ। ਜਿਸ ਨੇ ਜਾਣਬੁੱਝ ਕੇ ਅਤੇ ਲਾਪ੍ਰਵਾਹੀ ਨਾਲ ਮੋਟਰ ਸਾਇਕਲ ਵਿੱਚ ਆਪਣੀ ਕਾਰ ਦੀ ਟੱਕਰ ਮਾਰੀ ਜਿਸ ਨਾਲ ਦੋਵੇਂ ਸੜਕ ਦੇ ਵਿਚਕਾਰ ਡਿੱਗ ਪਏ ਫਿਰ ਦੋਨਾ ਦਵਿੰਦਰਪਾਲ ਸਿੰਘ ਅਤੇ ਅਮਰਜੀਤ ਸਿੰਘ ਨੇ ਆਪਣੇ ਦਸਤੀ ਹਥਿਆਰਾਂ ਨਾਲ ਸੱਟਾਂ ਮਾਰੀਆਂ। ਜਿਹਨਾ ਨੂੰ ਸਿਵਲ ਹਸਪਾਤਲ ਦਾਖਲ ਕਰਵਾਇਆ ਗਿਆ,ਜਿਥੇ ਮਿਤੀ 7-1-26 ਨੂੰ ਸਿਮਰਜੀਤ ਸਿੰਘ ਦੀ ਮੌ+ਤ ਹੋ ਗਈ। ਜਿਸ ਤੇ ਉਕਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦਾ ਜਾ ਰਹੀ ਹੈ। ਜੋ ਮੁਕੱਦਮਾ ਦੇ ਦੋਸ਼ੀ ਦਵਿੰਦਰਪਾਲ ਸਿੰਘ ਨੂੰ ਮਿਤੀ 08-01-2026 ਨੂੰ ਗ੍ਰਿਫਤਾਰ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਦੋਸ਼ੀ ਪਾਸੋਂ ਡੁਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੂਸਰੇ ਮਾਮਲੇ ਚ ਐਸ.ਆਈ. ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆ ਵਿਰੁੱਧ “ਤਹਿਤ ਏ.ਐਸ.ਆਈ. ਮਹਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਅਰੋਪੀ ਅਰਜੁਨ ਗੁਪਤਾ ਪੁੱਤਰ ਲਾਲਾ ਰਾਮ ਗੁਪਤਾ ਵਾਸੀ ਕੈਥਾਂ ਮੁਹੱਲਾ ਦਸੂਹਾ ਹਾਲ ਵਾਸੀ 02 ਮੋਤੀ ਨਗਰ ਦਸੂਹਾ ਜਿਲਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ ਗਿਆ। ਜਿਸ ਪਾਸੋਂ 46 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਐਨ.ਡੀ. ਪੀ.ਐਸ ਐਕਟ ਤਹਿਤ ਮੁਕੱਦਮਾ ਨੰਬਰ 05 ਮਿਤੀ 08-01-2026 ਅ/ਧ 22-61-85 NDPS Act ਥਾਣਾ ਦਸੂਹਾ ਦਰਜ ਕੀਤਾ ਗਿਆ ਹੈ। ਜਿਸਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਸਦੇ ਬੈਕਵਾਰਡ ਅਤੇ ਫਾਰਵਰਡ ਲਿੰਕਸ ਬਾਰੇ ਪਤਾਜੇਈ ਕੀਤੀ ਜਾਵੇਗੀ।