Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਮੋਬਾਈਲ ਖੋਹਣ ਵਾਲੇ ਇੱਕ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ, ਦੂਜੇ ਦੀ ਭਾਲ ਜਾਰੀ

ਮੋਬਾਈਲ ਖੋਹਣ ਵਾਲੇ ਇੱਕ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ, ਦੂਜੇ ਦੀ ਭਾਲ ਜਾਰੀ

ਗੜ੍ਹਦੀਵਾਲਾ (ਚੌਧਰੀ /ਯੋਗੇਸ਼ ਗੁਪਤਾ) 

4 ਜੂਨ : ਪੰਜਾਬ ਨੈਸ਼ਨਲ ਬੈਂਕ ਗੋਂਦਪੁਰ ਨੂੰ ਪੈਦਲ ਜਾ ਰਹੇ ਵਿਅਕਤੀ ਕੋਲੋਂ ਮੋਬਾਈਲ ਫੋਨ ਖੋਹਕ ਕੇ ਲੈ ਜਾਣ ਵਾਲੇ ਇੱਕ ਦੋਸ਼ੀ ਨੂੰ ਗੜ੍ਹਦੀਵਾਲਾ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਪੁੱਤਰ ਸਤਵੰਤ ਸਿੰਘ ਵਾਸੀ ਖਾਨਪੁਰ ਥਾਣਾ ਗੜਦੀਵਾਲਾ ਜਿਲਾ ਹੁਸ਼ਿਅਰਪੁਰ ਵਜੋਂ ਹੋਈ ਹੈ।

ਸ: ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਦੇ ਦਿਸ਼ਾ ਨਿਰਦੇਸਾ ਮੁਤਾਬਿਕ ਇਲਾਕਾ ਥਾਣਾ ਵਿੱਚ ਲੁੱਟ ਖੋਹ ਦੀਆ ਵਾਰਦਾਤਾ ਰੋਕਣ ਲਈ ਅਤੇ ਨਸ਼ਿਆ ਦੀ ਰੋਕ ਥਾਮ ਲਈ ਚਲ ਰਹੀ ਸਪੈਸਲ ਮੁਹਿੰਮ ਸਬੰਧੀ ਸ: ਕੁਲਵੰਤ ਸਿੰਘ ਪੀਪੀਐਸ ਡੀਐਸਪੀ ਸਬ ਡਵੀਜਨ ਟਾਡਾ ਵਲੋਂ ਦਿੱਤੀਆਂ ਹਾਦਾਇਤਾਂ ਮੁਤਾਬਿਕ ਸਬ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਗੜਦੀਵਾਲਾ ਵਿੱਚ ਚਲ ਰਹੀ ਚੈਕਿੰਗ ਦੌਰਾਨ SI ਅਵਤਾਰ ਸਿੰਘ 1971 ਸਮੇਤ ਪੁਲਿਸ ਪਾਰਟੀ ਸਤ ਥਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ T-ਪੁਆਇੰਟ ਬਲਾਲਾ ਮੌੜ ਪਰ ਮੌਜੂਦ ਸੀ ਤਾਂ ਅਮਨਦੀਪ ਕੌਰ ਪਤਨੀ ਸਤਵਿੰਦਰ ਸਿੰਘ ਵਾਸੀ ਬਲਾਲਾ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਸਮੇਤ ਰਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਕੁਲੀਆਂ ਥਾਣਾ ਗੜਦੀਵਾਲ ਜਿਲਾ ਹੁਸ਼ਿਆਰਪੁਰ ਨੇ ਮਲਾਕੀ ਹੋ ਕੇ ਬਿਆਨ ਲਿਖਾਇਆ ਕਿ ਮਿਤੀ 02-06-2023 ਨੂੰ ਵਕਤ ਕਰੀਬ 12:20 PM ਮੈਂ ਪੰਜਾਬ ਨੈਸ਼ਨਲ ਬੈਕ ਗੋਦਪੁਰ ਨੂੰ ਪੈਦਲ ਜਾ ਰਹੀ ਸੀ ਜਦੋਂ ਮੈਂ ਟਰੱਕ ਯੂਨੀਆਨ ਕੋਲ ਪੁੱਜੀ ਤਾਂ ਪਿੱਛੋ ਤੋ ਇੱਕ ਮੋਟਰਸਾਇਕਲ ਜਿਸ ਪਰ ਦੋ ਵਿਅਕਤੀ ਸਵਾਰ ਸਨ। ਜਿਹਨਾਂ ਵਿੱਚੋਂ ਮੋਟਰਸਾਇਕਲ ਚਾਲਕ ਸਰਦਾਰ ਤੇ ਪਿੱਛੇ ਬੈਠਾ ਮੋਨਾ ਨੌਜਵਾਨ ਸੀ ਜੋ ਪਿੱਛੋ ਤੋਂ ਮੇਰਾ ਮੋਬਾਇਲ ਫੋਨ ਮਾਰਕਾ OPPO -F17 ਪਰ ਰੰਗ ਬਲੈਕ ਝਪਟ ਮਾਰ ਕੇ ਖੋਹ ਕੇ ਲੈ ਗਏ | ਜਿਸਤੇ ਮੁਕੱਦਮਾ ਨੰਬਰ 45 ਮਿਤੀ 03-06-2023 ਅ/ਧ 379-B,34 IPC ਥਾਣਾ ਗੜਦੀਵਾਲਾ ਦਰਜ ਰਜਿਸਟਰ ਕਰਕੇ ਗੜਦੀਵਾਲਾ ਪੁਲਿਸ ਵੱਲੋ 24 ਘੰਟੇ ਦੇ ਅੰਦਰ-ਅੰਦਰ ਮੁਕੱਦਮਾ ਹਜਾ ਦੇ ਦੋਸ਼ੀਆ ਦਾ ਪਤਾ ਕਰਕੇ ਇਕ ਦੋਸ਼ੀ ਅਰਸ਼ਦੀਪ ਸਿੰਘ ਪੁੱਤਰ ਸਤਵੰਤ ਸਿੰਘ ਵਾਸੀ ਖਾਨਪੁਰ ਥਾਣਾ ਗੜਦੀਵਾਲਾ ਜਿਲਾ ਹੁਸ਼ਿਅਰਪੁਰ ਨੂੰ SI ਅਵਤਾਰ ਸਿੰਘ 1971 ਨੇ ਸਮੇਤ ਪੁਲਿਸ ਪਾਰਟੀ ਕਾਬੂ ਕਰ ਕੇ ਦੋਸ਼ੀ ਪਾਸੋਂ ਚੋਰੀ ਕੀਤਾ ਮੋਬਾਇਲ ਫੋਨ ਮਾਰਕਾ OPPO –F17 ਪਰ ਰੰਗ ਬਲੈਕ ਅਤੇ ਖੋਹ ਸਮੇਂ ਵਰਤਿਆ ਮੋਟਰਸਾਇਕਲ ਸਪਲੈਂਡਰ ਨੰ. PB 07 BE 0545 ਬਰਾਮਦ ਕੀਤਾ ਗਿਆ | ਦੂਜੇ ਦੋਸ਼ੀ ਦੀ ਭਾਲ ਜਾਰੀ ਹੈ|