Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜੱਥੇਬੰਦੀ ਤਿੱਖਾ ਸੰਘਰਸ਼ ਕਰੇਗੀ : ਅਵਤਾਰ ਸਿੰਘ ਸੇਖੋਂ

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜੱਥੇਬੰਦੀ ਤਿੱਖਾ ਸੰਘਰਸ਼ ਕਰੇਗੀ : ਅਵਤਾਰ ਸਿੰਘ ਸੇਖੋਂ

ਗੜ੍ਹਦੀਵਾਲਾ (ਚੌਧਰੀ) 

4 ਜੂਨ : ਗੁਰੁਦੁਆਰਾ ਸਾਹਿਬ ਰਾਮਪੁਰ ਖੇੜਾ ਸਾਹਿਬ ਗੜਦੀਵਾਲਾ ਵਿਖੇ ਅੱਜ ਸਾਡਾ ਏਕਾ ਜਿੰਦਾਬਾਦ ਮੋਰਚਾ ਪੰਜਾਬ  ਕਿਸਾਨ ਜੱਥੇਬੰਦੀ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸੈਂਕੜੇ ਕਿਸਾਨਾਂ ਮਜਦੂਰਾਂ ਨੇ ਹਿੱਸਾ ਲਿਆ। ਜੱਥੇਬੰਦੀ ਦੇ ਪ੍ਧਾਨ ਅਵਤਾਰ ਸਿੰਘ ਸੇਖੋਂ ਨੇ ਦੱਸਿਆ ਮਾਈਕਰੋਫਾਇਨਾਂਸ ਕੰਪਨੀਆਂ ਦੇ ਮੁੱਦਿਆਂ ਨੂੰ ਲੈਕੇ ਕਾਫੀ ਵਿਚਾਰ ਚਰਚਾ ਹੋਈਆਂ, ਨਾਲ ਹੀ ਓਹਨਾ ਨੇ ਦੱਸਿਆ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜੱਥੇਬੰਦੀ ਤਿੱਖਾ ਸੰਘਰਸ਼ ਕਰੇਗੀ ਅਤੇ ਆਪਣੇ ਰੰਗਲੇ ਪੰਜਾਬ ਨੂੰ ਰੇਗਿਸਤਾਨ ਨਹੀਂ ਬਣਨ ਦਿੱਤਾ ਜਾਏਗਾ। ਜੋ ਕਿਸਾਨ ਖੇਤੀ ਕਰਦੇ ਹਨ ਉਹਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਹਰ ਇੱਕ ਉਪਰਾਲਾ ਕਰਨਗੇ। ਆਗੂਆਂ ਨੇ ਦੱਸਿਆ ਸੈਂਟਰ ਸਰਕਾਰ ਦੁਆਰਾ ਬਿਜਲੀ ਸੋਧ ਐਕਟ ਬਿੱਲ  ਲਾਗੂ ਕਰਕੇ  ਪੰਜਾਬ ਨੂੰ ਦਲਦਲ ਵਿੱਚ ਸੁੱਟਣਾ ਚਾਹੁੰਦੇ ਹਨ ਅਸੀ ਇਸ ਬਿਜਲੀ ਐਕਟ ਸੋਧ ਬਿੱਲ ਦਾ ਵਿਰੋਧ ਕਰਾਗੇ ਅਤੇ ਬਿਜਲੀ ਮਹਿਕਮੇ ਦੁਆਰਾ ਲਗਾਏ ਜਾ ਰਹੇ ਚਿੱਪ ਵਾਲੇ ਮੀਟਰ ਨਹੀ ਲੱਗਣ ਦਿਆਂਗੇ ।ਇਸ ਮੌਕੇ ਪ੍ਧਾਨ ਰਣਜੀਤ ਕੌਰ,ਪ੍ਧਾਨ ਪਰਮਜੀਤ ਕੋਰ, ਪ੍ਧਾਨ ਦਲਜੀਤ ਕੋਰ, ਪ੍ਧਾਨ ਗੀਤਾ ਰਾਣੀ, ਪ੍ਧਾਨ ਜਸਪ੍ਰੀਤ ਕੋਰ, ਪ੍ਧਾਨ ਕਮਲੇਸ਼ ਰਾਣੀ, ਪ੍ਧਾਨ ਸਵਿਤਾ ਰਾਣੀ, ਪ੍ਧਾਨ ਜਸਵੀਰ ਕੋਰ, ਪ੍ਧਾਨ ਸੁਰਿੰਦਰ ਕੌਰ। ਕਮਲਜੀਤ ਸਿੰਘ, ਸਤਵਿੰਦਰ ਸਿੰਘ, ਸੁਖਵਿੰਦਰ ਪਾਲ, ਸੁਖਵਿੰਦਰ ਗਾਲੋਵਾਲ, ਆਪਣਿਆ ਪਿੰਡਾਂ ਦੇ  ਮੈਬਰਾਂ ਨਾਲ ਹਾਜਰ ਸਨ।