Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਜਿਲ੍ਹਾ ਅਥਲੈਟਿਕਸ ਮੀਟ ਦਾ ਦੂਸਰਾ ਦਿਨ.. ਇੰਜੀ. ਸੰਜੀਵ ਗੌਤਮ ਨੇ ਕੀਤਾ ਉਦਘਾਟਨ

ਜਿਲ੍ਹਾ ਅਥਲੈਟਿਕਸ ਮੀਟ ਦਾ ਦੂਸਰਾ ਦਿਨ.. ਇੰਜੀ. ਸੰਜੀਵ ਗੌਤਮ ਨੇ ਕੀਤਾ ਉਦਘਾਟਨ

ਟਾਂਡਾ / ਗੜ੍ਹਦੀਵਾਲਾ (ਚੌਧਰੀ)

ਜਿਲ੍ਹਾ ਅਥਲੈਟਿਕਸ ਮੀਟ ਦਾ ਦੂਸਰਾ ਦਿਨ.. ਇੰਜੀ. ਸੰਜੀਵ ਗੌਤਮ ਨੇ ਕੀਤਾ ਉਦਘਾਟਨ

ਤੰਦਰੁਸਤ ਸਮਾਜ ਦੀ ਸਿਰਜਣਾ ਲਈ ਖੇਡਾਂ ਦੀ ਭੂਮਿਕਾ ਅਹਿਮ: ਇੰਜੀ. ਸੰਜੀਵ ਗੌਤਮ

3 ਨਵੰਬਰ : ਜਿਲ੍ਹਾ ਪੱਧਰੀ ਅਥਲੈਟਿਕਸ ਮੀਟ ਦੇ ਦੂਸਰੇ ਦਿਨ ਈਵੈਂਟ ਦਾ ਉਦਘਾਟਨ ਜਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਇੰਜੀ. ਸੰਜੀਵ ਗੌਤਮ ਵੱਲੋਂ ਸਰਕਾਰੀ ਕਾਲਜ ਟਾਂਡਾ ਦੇ ਖੇਡ ਮੈਦਾਨ ਵਿੱਚ ਕੀਤਾ ਗਿਆ । ਉਨ੍ਹਾਂ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਖੇਡਾਂ ਬੇਹੱਦ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਉਨ੍ਹਾਂ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਜਿਲ੍ਹਾ ਹੁਸ਼ਿਆਰਪੁਰ ਦੇ ਹੋਣਹਾਰ ਖਿਡਾਰੀ ਇਸ ਅਥਲੈਟਿਕਸ ਮੀਟ ਵਿੱਚ ਬੇਹੱਦ ਪ੍ਰਭਾਵਸ਼ਾਲੀ ਖੇਡ ਕੌਸ਼ਲ ਦਾ ਪ੍ਰਗਟਾਵਾ ਕਰ ਰਹੇ ਹਨ। ਦਲਜੀਤ ਸਿੰਘ ਡੀ. ਐਮ. ਸਪੋਰਟਸ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਦਾ ਸਵਾਗਤ ਕਰਦਿਆਂ ਖੇਡ ਮੁਕਾਬਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਸਤੀਸ਼ ਕੁਮਾਰ ਸ਼ਰਮਾ, ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ, ਯੋਗੇਸ਼ਵਰ ਸਲਾਰੀਆ ਸ਼ੋਸ਼ਲ ਮੀਡੀਆ ਕੁਆਡੀਨੇਰ, ਸਰਬਜੀਤ ਕੌਰ, ਕੁਲਵਿੰਦਰ ਕੌਰ, ਕਸ਼ਮੀਰ ਕੌਰ, ਰਾਜਵਿੰਦਰ ਕੌਰ, ਪਰਮਜੀਤ ਕੌਰ, ਉਸ਼ਾ ਦੇਵੀ, ਰਜਨੀ , ਸੁਮੀਤ ਚੌਹਾਨ, ਪਰਮਿੰਦਰ ਸਿੰਘ, ਬਲਜੀਤ ਸਿੰਘ, ਉਂਕਾਰ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਦੀਪਕ ਸੌਂਧੀ, ਸਰਬਜੋਤ, ਗੁਰਵਿੰਦਰ, ਰਾਮ ਲਾਲ, ਰਾਮ ਚਰਨ, ਲਖਵਿੰਦਰ ਸਿੰਘ, ਮਨਜੀਤ ਸਿੰਘ, ਸਤਵੀਰ ਸਿੰਘ, ਪਰਮਜੀਤ ਕੌਰ, ਇੰਦਰਜੀਤ ਸਿੰਘ, ਜਤਿੰਦਰ ਪਾਲ ਸਿੰਘ ਅਤੇ ਬੀ.ਐੱਮ. ਦਵਿੰਦਰ ਸਿੰਘ, ਸੰਦੀਪ ਸਿੰਘ, ਰੋਹਿਤ ਸ਼ਰਮਾ, ਕਰਨ ਠਾਕੁਰ, ਬਹਾਦਰ ਸਿੰਘ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ। ਇਹ ਜਾਣਕਾਰੀ ਦਲਜੀਤ ਸਿੰਘ ਡੀ.ਐਮ. ਸਪੋਰਟਸ ਨੇ ਦਿੱਤੀ।
ਜਿਕਰਯੋਗ ਹੈ ਕਿ ਇਹ ਅਥਲੈਟਿਕਸ ਮੀਟ ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਕਮ –ਪ੍ਰਧਾਨ ਜਿਲ੍ਹਾ ਟੂਰਨਾਮੈਂਟ ਕਮੇਟੀ ਦੀ ਪ੍ਰਧਾਨਗੀ ਹੇਠ ਧੀਰਜ ਵਸ਼ਿਸ਼ਟ ਉਪ ਜਿਲ੍ਹਾ ਅਫ਼ਸਰ ਅਤੇ ਦਲਜੀਤ ਸਿੰਘ ਡੀ.ਐਮ.ਸਪੋਰਟਸ ਦੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ ਜਿਸ ਵਿੱਚ ਅੱਜ ਦੇ ਰਿਜ਼ਲਟ ਇਸ ਪ੍ਰਕਾਰ ਹਨ :–

1500 ਮੀਟਰ ਦੌੜ (ਲੜਕੇ) ਅੰਡਰ-17 ਵਿੱਚ ਨੀਤਨ ਡਡਵਾਲ ਸ.ਸ.ਸ.ਸਕੂਲ ਫਤਿਹਪੁਰ ਭੱਟਲਾਂ(ਗੜ੍ਹਦੀਵਾਲਾ) ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਅਮਿਤ ਸ.ਸ.ਸ.ਸਕੂਲ ਅਜੜਾਮ (ਜੋਨ ਹੁਸ਼ਿਆਰਪੁਰ) ਨੇ ਦੂਸਰਾ ਅਤੇ ਮੋਹਿਤ ਸਿੰਘ ਖਾਲਸਾ ਸਕੂਲ ਗੜ੍ਹਦੀਵਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ । ਪੰਦਰਾਂ ਸੌ ਮੀਟਰ ਦੌੜ (ਲੜਕੇ) ਅੰਡਰ-19 ਵਿੱਚ ਸਾਹਿਬ ਸਿੰਘ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਪੰਡੋਰੀ ਖਜੂਰ (ਪਥਿਆਲ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਜਤਿਨ ਕੁਮਾਰ ਪੱਦੀ ਸੂਰਾ ਸਿੰਘ(ਗੜ੍ਹਸ਼ੰਕਰ) ਨੇ ਦੂਸਰਾ ਅਤੇ ਹਰਪ੍ਰੀਤ ਸਿੰਘ ਸ.ਸ.ਸ.ਸਕੂਲ ਝਿੰਗੜ ਕਲਾਂ (ਦਸੂਹਾ) ਨੇ ਤੀਸਰਾ ਸਥਾਨ ਹਾਸਿਲ ਕੀਤਾ। 100 ਮੀਟਰ ਦੌੜ (ਲੜਕੇ) ਅੰਡਰ-19 ਵਿੱਚ ਗੁਰਪ੍ਰੀਤ ਸਿੰਘ ਸ.ਸ.ਸ.ਸਕੂਲ ਬਾਗਪੁਰ ਸਤੌਰ (ਹੁਸ਼ਿਆਰਪੁਰ) ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਗੁਰਨੂਰ ਸਿੰਘ ਜੀ. ਟੀ.ਬੀ.ਖਾਲਸਾ ਸ.ਸ ਪਬਲਿਕ ਸਕੂਲ ਦਸੂਹਾ ਨੇ ਦੂਸਰਾ ਅਤੇ ਰੀਤਿਕ ਕਲਿਆਣ ਸ.ਸ.ਸ.ਸਕੂਲ ਟਾਂਡਾ ਰਾਮ ਸਹਾਏ (ਮੁਕੇਰੀਆਂ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੌ ਮੀਟਰ ਦੌੜ (ਲੜਕੇ) ਅੰਡਰ-17 ਵਿੱਚ ਲਕਸ਼ਿਤ ਸ.ਸ.ਸ.ਸਕੂਲ (ਭੰਗਾਲਾ) ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਦਮਨਦੀਪ ਕੁਮਾਰ ਇੰਟਰਨੈਸ਼ਨਲ ਸਕੂਲ ਨੇ ਦੂਸਰਾ ਸਥਾਨ ਅਤੇ ਕੁਲਵਿੰਦਰ ਸਿੰਘ ਸ.ਸ.ਸ.ਸਕੂਲ ਫਲਾਹੀ(ਸ਼ੇਰਗ੍ਹੜ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਸੌ ਮੀਟਰ ਦੌੜ (ਲੜਕੇ) ਅੰਡਰ-14 ਵਿੱਚ ਸੋਨੂ ਕੁਮਾਰ ਨੇ ਪਹਿਲਾ ਅਤੇ ਰਿਮ ਅਲੀ ਸ.ਸ.ਸ.ਸਕੂਲ ਲਾਂਬੜਾ (ਪਥਿਆਲ) ਨੇ ਦੂਸਰਾ ਸਥਾਨ ਅਤੇ ਮੁਨੀਸ਼ ਕੁਮਾਰ ਸ.ਸ.ਸ.ਸਕੂਲ ਢੱਡਰ (ਦਸੂਹਾ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਚਾਰ ਸੌ ਮੀਟਰ ਦੌੜ (ਲੜਕੇ) ਅੰਡਰ-19 ਵਿੱਚ ਰਿਤਿਕ ਜਸਵਾਲ ਏ. ਐਸ.ਸ.ਸ.ਸਕੂਲ ਮੁਕੇਰੀਆਂ ਨੇ ਪਹਿਲਾ ਅਤੇ ਸ਼ੁਭਮ ਕੁਮਾਰ ਸ.ਸ.ਸ.ਸਕੂਲ ਸਰਿਆਣਾ ਨੇ ਦੂਸਰਾ ਸਥਾਨ ਹਾਸਿਲ ਕੀਤਾ ਜਦਕਿ ਅਭਿਸ਼ੇਕ ਕੁਮਾਰ ਖਾਲਸਾ ਕਾਲਜੀਏਟ ਸ.ਸ. ਸਕੂਲ ਗੜ੍ਹਦੀਵਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਚਾਰ ਸੌ ਮੀਟਰ ਦੌੜ (ਲੜਕੇ) ਅੰਡਰ-17 ਵਿੱਚ ਹਰਜੋਤ ਸਿੰਘ ਗੁਰੂ ਨਾਨਕ ਮਿਸ਼ਨ ਸਕੂਲ ਝਾਵਾਂ ਨੇ ਪਹਿਲਾ ਜਦਕਿ ਅਨਿਕੇਤ ਸ.ਸ.ਸਕੂਲ ਜੇਜੋ ਦੁਆਬਾ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਪ੍ਰਿਤਪਾਲ ਸਿੰਘ ਕੈਬ੍ਰਿਜ਼ ਇੰਟਰਨੈਸ਼ਨਲ ਸਕੂਲ ਟਾਂਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਚਾਰ ਸੌ ਮੀਟਰ ਦੌੜ (ਲੜਕੇ) ਅੰਡਰ-14 ਵਿੱਚ ਪ੍ਰਿਅੰਸ਼ ਸ.ਹ.ਸ.ਸ ਫਤਿਹਪੁਰ (ਤਲਵਾੜਾ) ਨੇ ਪਹਿਲਾ ਸਥਾਨ ਜਦਕਿ ਵਿਪਿਨ ਸ.ਹ.ਸ. ਸਕੂਲ ( ਗੜ੍ਹਸ਼ੰਕਰ) ਨੇ ਦੂਸਰਾ ਅਤੇ ਗੁਰਕਮਲ ਸਿੰਘ ਸ.ਸ.ਸ.ਸਕੂਲ (ਗੜ੍ਹਦੀਵਾਲਾ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਉੱਚੀ ਛਾਲ (ਲੜਕੇ) ਅੰਡਰ-19 ਵਿੱਚ ਮਨਪ੍ਰੀਤ ਸਿੰਘ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਪੰਡੋਰੀ ਖਜੂਰ (ਪਥਿਆਲ) ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਅੰਗਦ ਡਡਵਾਲ ਸਿੰਘ ਦਸ਼ਮੇਸ਼ ਪਬਲਿਕ ਸਕੂਲ ਮੁਕੇਰੀਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਬਲਰਾਮ ਰਾਣਾ ਸ.ਸ.ਸ.ਸਕੂਲ ਗੜ੍ਹਦੀਵਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉੱਚੀ ਛਾਲ (ਲੜਕੇ) ਅੰਡਰ-17 ਵਿੱਚ ਕੁਨਾਲ ਖਟਵਾਲ ਸੈਂਟ ਮੈਰੀ ਸਕੂਲ ਟਾਂਡਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਸੂਰਜ ਸ੍ਰੀ ਗੁਰੂ ਹਰਕ੍ਰਿਸ਼ਨ ਸ.ਸ.ਸਕੂਲ ਪੰਡੋਰੀ ਖਜੂਰ (ਪਥਿਆਲ) ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਪੋਭਿੰਦਰ ਸਿੰਘ ਸ.ਸ.ਸ.ਸਕੂਲ ਹਾਜੀਪੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਉੱਚੀ ਛਾਲ (ਲੜਕੇ) ਅੰਡਰ-14 ਵਿੱਚ ਜਸ਼ਨਜੀਤ ਸਿੰਘ ਸ੍ਰੀ ਗੁਰੂ ਹਰਕ੍ਰਿਸ਼ਨ ਸ.ਸ.ਸਕੂਲ ਪੰਡੋਰੀ ਖਜੂਰ(ਪਥਿਆਲ) ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਤਰਨਵੀਰ ਸ੍ਰੀ ਗੁਰੂ ਹਰਕ੍ਰਿਸ਼ਨ ਸ.ਸ.ਸਕੂਲ ਪੰਡੋਰੀ ਖਜੂਰ(ਪਥਿਆਲ) ਨੇ ਦੂਸਰਾ ਸਥਾਨ ਅਤੇ ਮਨਜਿੰਦਰ ਸਿੰਘ ਸ.ਹ.ਸਕੂਲ ਗੋਬਿੰਦਪੁਰ ਹਰਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੋਲਾ ਅੰਡਰ-19 (ਲੜਕੇ) ਮੋਹਿਤ ਚੌਹਾਨ ਪਬਲਿਕ ਖਾਲਸਾ ਸ.ਸ.ਸਕੂਲ ਕੰਧਾਲਾ ਜੱਟਾਂ ( ਟਾਂਡਾ-2)ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਸਾਜਨ ਡਡਵਾਲ ਖਾਲਸਾ ਕਾਲਜੀਏਟ ਸ.ਸ.ਸਕਲ ਗੜ੍ਹਦੀਵਾਲਾ ਨੇ ਦੂਸਰਾ ਸਥਾਨ ਅਤੇ ਅਭਿਰਾਜ ਸਿੰਘ ਸ.ਸ.ਸ.ਸਕੂਲ ਟਾਂਡਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗੋਲਾ ਸੁੱਟਣ ਅੰਡਰ-14 (ਲੜਕੇ) ਹਰੀਤਿਸ ਸ.ਹ.ਸ ਰਾਜਪੁਰ ਗਹੋਤ (ਟਾਂਡਾ-2) ਹਰਕਮਲ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਨੇ ਦੂਸਰਾ ਸਥਾਨ ਅਤੇ ਮਨਤੇਜ ਸਿੰਘ ਭਿੰਡਰ ਸੈਂਟ ਮੈਰੀ ਕਾਨਵੈਂਟ ਸਕੂਲ ਟਾਂਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਫੋਟੋ :ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਹੁਸ਼ਿਆਰਪੁਰ ਸਰਕਾਰੀ ਕਾਲਜ ਟਾਂਡਾ ਖੇਡ ਮੈਦਾਨ ਵਿੱਚ ਦੂਜੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਕਰਦੇ ਹੋਏ, ਨਾਲ ਖੜ੍ਹੇ ਹਨ ਦਲਜੀਤ ਸਿੰਘ ਡੀ. ਐਮ. ਸਪੋਰਟਸ ਤੇ ਹੋਰ।