ਚੰਡੀਗੜ੍ਹ (PPT NEWS)
31 ਮਈ :ਅੱਜ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵਲੋਂ ਆਪਣੀ ਕੈਬਨਿਟ ਵਿੱਚ ਦੋ ਨਵੇਂ ਮੰਤਰੀਆਂ ਸ: ਬਲਕਾਰ ਸਿੰਘ ਅਤੇ ਸ: ਗੁਰਮੀਤ ਸਿੰਘ ਖੁੱਡੀਆਂ ਦੀ ਸ਼ਮੂਲੀਅਤ ਕਰਵਾਈ ਗਈ ਹੈ। ਨਵੇਂ ਮੰਤਰੀਆਂ ਨੂੰ ਮਹਿਕਮੇ ਵੰਡਣ ਦੇ ਨਾਲ ਨਾਲ ਕੁਝ ਰੱਦੋ ਬਦਲ ਵੀ ਕੀਤੀ ਹੈ।ਇਥੇ ਜਿਕਰਯੋਗ ਹੈ ਕਿ, ਮੁੱਖ ਮੰਤਰੀ ਵਲੋਂ ਮਹਿਕਮਿਆਂ ਦੇ ਵੰਡ ਦੀ ਇਹ ਤਜਵੀਜ ਗਵਰਨਰ ਦੀ ਪ੍ਰਵਾਨਗੀ ਲਈ ਰਾਜ ਭਵਨ ਨੂੰ ਭੇਜੀ ਗਈ ਹੈ, ਜਿਸ ਤੇ ਮੋਹਰ ਲੱਗਣ ਮਗਰੋਂ ਹੀ ਉਹ ਅਹੁਦੇ ਸੰਭਾਲ ਸਕਣਗੇ ।









