Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing LATEST.. ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ

LATEST.. ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ

*ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਐਨ ਐਚ ਐਮ ਕਾਮਿਆਂ ਦੀਆਂ ਮੰਗਾਂ ਦਾ ਸਮੱਰਥਨ*

ਤਾਲਮੇਲ ਕਮੇਟੀ ਪੈਰਾਮੈਡੀਕਲ ਦਾ ਵਫਦ ਮੰਗਾਂ ਸਬੰਧੀ ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਨੂੰ ਮਿਲਿਆ ਕਮੇਟੀ ਪੈਰਾਮੈਡੀਕਲ ਦਾ ਵਫਦ ਮੰਗਾਂ ਸਬੰਧੀ ਡਾਇਰੈਕਟਰ ਸਿਹਤ ਚੰਡੀਗੜ੍ਹ 18 ਨਵੰਬਰ (ਬਿਊਰੋ ) : ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਐਨ ਐਚ ਐਮ ਅਧੀਨ ਕੰਮ ਕਰਦੇ ਸਿਹਤ ਕਾਮਿਆਂ ਦੇ ਚੰਡੀਗੜ੍ਹ ਵਿਖੇ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਮੰਗਾਂ ਦਾ ਸਮੱਰਥਨ ਕੀਤਾ ਗਿਆ।ਪੈਰਾਮੈਡੀਕਲ ਦੇ ਕਨਵੀਨਰ ਸਾਥੀ ਰਵਿੰਦਰ ਲੂਥਰਾ ਨੇ ਕਿਹਾ ਕਿ ਪਿਛਲੇ ਲੱਗਭੱਗ ਇੱਕ ਦਹਾਕੇ ਤੋਂ ਐਨ ਐਚ ਐਮ ਕਾਮੇ ਨਗੂਣੀਆ ਤਨਖਾਹਾਂ ਤੇ ਕੰਮ ਕਰ ਰਹੇ ਹਨ ਪਰ ਇਹਨਾਂ ਦੀ ਰੈਗੂਲਰ ਹੋਣ ਦੀ ਮੰਗ ਨਾਲ ਕਿਸੇ ਵੀ ਮੰਤਰੀ ਨੇ ਸੁਣਵਾਈ ਨਹੀਂ ਕੀਤੀ।ਹਰ ਵਾਰ ਸਰਕਾਰ ਵੱਲੋਂ ਸਿਰਫ ਲਾਰਿਆਂ ਦੇ ਨਾਲ ਹੀ ਸਾਰਿਆਂ ਜਾ ਰਿਹਾ ਹੈ।ਸਾਥੀ ਕੁਲਬੀਰ ਢਿੱਲੋਂ ਨੇ ਕਿਹਾ ਕਿ ਸੰਘਰਸ਼ ਕਰ ਰਹੇ ਕਰਮਚਾਰੀ ਦੇ ਕੰਮ ਦਾ ਸਬਸੀਚਿਊਟ ਨਹੀਂ ਬਣਿਆ ਜਾਵੇਗਾ।ਜੇ ਇਹਨਾਂ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਮੁੱਚਾ ਪੈਰਾਮੈਡੀਕਲ ਕੇਡਰ ਹੀ ਸੜਕਾਂ ਤੇ ਆਉਣ ਲਈ ਮਜਬੂਰ ਹੋਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਪੈਰਾਮੈਡੀਕਲ ਦਾ ਵਫਦ ਡਾਇਰੈਕਟਰ ਸਿਹਤ ਸੇਵਾਵਾਂ(ਪ.ਭ.) ਨੂੰ ਮਿਲਿਆ ਅਤੇ ਮੰਗ ਕੀਤੀ ਕਿ ਕੱਚੇ ਕਾਮਿਆਂ ਨੂੰ ਜਲਦ ਤੋਂ ਜਲਦ ਪੱਕੇ ਕਰਨ ਦੀ ਮੰਗ ਕੀਤੀ।ਇਸ ਤੋਂ ਇਲਾਵਾ ਮਲਟੀਪਰਪਜ਼ ਕੇਡਰ ਦੇ ਨਾਮ ਬਦਲੀ ਸਬੰਧੀ ਵੀ ਕੇਸ ਨੂੰ ਸਰਕਾਰ ਤੋਂ ਹੱਲ ਕਰਵਾਉਣ ਲਈ ਪੈਰਵਾਈ ਕੀਤੀ ਗਈ।ਸਿਹਤ ਕਾਮਿਆਂ ਦੀਆਂ ਪ੍ਰਮੋਸ਼ਨਾ ਬਾਰੇ ਵੀ ਸਿਹਤ ਡਾਇਰੈਕਟਰ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ।ਦਰਜਾ ਚਾਰ ਤੋਂ ਕਲੈਰੀਕਲ ਕਾਮਿਆਂ ਵਿੱਚ ਪਦ ਉਨਤ ਕਰਨ ਦੀ ਮੰਗ ਬਾਰੇ ਗੱਲ ਕੀਤੀ ਗਈ।ਡਾਇਰੈਕਟਰ ਵੱਲੋਂ ਸਿਹਤ ਕਾਮਿਆਂ ਦੇ ਮਸਲੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।ਅੱਜ ਦੇ ਇਸ ਵਫਦ ਵਿਚ ਗਗਨਦੀਪ ਸਿੰਘ ਬਠਿੰਡਾ,ਸੁਖਵਿੰਦਰ ਸਿੰਘ ਦੋਦਾ ਮੁਕਤਸਰ,ਜਗਪਾਲ ਕੌਰ ਬਾਘਾਪੁਰਾਣਾ,ਸਤਵਿੰਦਰ ਕੌਰ ਮੋਗਾ,ਰਕੇਸ਼ ਕੁਮਾਰ ਫਿਰੋਜਪੁਰ,ਰਜਿੰਦਰ ਕੌਰ ਮੋਗਾ,ਚਮਕੌਰ ਸਿੰਘ ਐਲ ਟੀ ਮੁਕਤਸਰ,ਗਰਮੇਲ ਸਿੰਘ ਦੋਦਾ,ਆਦਿ ਆਗੂ ਹਾਜਰ ਸਨ।

error: copy content is like crime its probhihated