ਦਸੂਹਾ 2 ਜੁਲਾਈ (ਚੌਧਰੀ)
: ਦਸੂਹਾ ਅਧੀਨ ਆਉਂਦੇ ਕਸਬਾ ਉੱਚੀ ਬੱਸੀ ਦੀ ਹਾਈਡਲ ਪ੍ਰੋਜੈਕਟ ਨਹਿਰ ਵਿੱਚ ਲੜਕਾ ਅਤੇ ਲੜਕੀ ਵੱਲੋਂ ਛਾਲ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕਾ ਅਤੇ ਲੜਕੀ ਦੀ ਪਹਿਚਾਣ ਕਰਨ ਮਸੀਹ ਪੁੱਤਰ ਹਰਜਿੰਦਰ ਸਿੰਘ ਵਾਸੀ ਵਧਈਆ ਅਤੇ ਮਨਪ੍ਰੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਧਨੋਆ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਲੜਕਾ ਅਤੇ ਲੜਕੀ ਵੱਲੋਂ ਪ੍ਰੇਮ ਸੰਬੰਧਾਂ ਦੇ ਚਲਦਿਆਂ ਨਹਿਰ ਵਿੱਚ ਛਾਲ ਮਾਰੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਹੈ ਅਤੇ ਲੜਕੇ ਨੂੰ ਗੰਭੀਰ ਹਾਲਤ ਵਿੱਚ ਬਾਹਰ ਕੱਢ ਲਿਆ ਗਿਆ ਹੈ।ਇਸ ਸਬੰਧੀ ਦਸੂਹਾ ਪੁਲਿਸ ਵਲੋਂ ਲੜਕਾ ਅਤੇ ਲੜਕੀ ਦੇ ਵਾਰਸਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।








