Prime Punjab Times

Latest news
ਚੰਗੀ ਸਿਹਤ ਲਈ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ : ਡਾ ਸੁਦੇਸ਼ ਰਾਜਨ ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਲਈ ਰਜਿਸਟ੍ਰੇਸ਼ਨ ਕਰਵਾਉਣ ਖਿਡਾਰੀ : ਡਿਪਟੀ ਕਮਿਸ਼ਨਰ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦਾ ਪਿੰਡ ਕਾਲਰਾਂ ਵਿਖੇ ਵਿਧੀਪੂਰਵਕ ਰਸਮਾਂ ਨਾਲ ਅੰਤਿਮ ਸੰਸਕਾਰ* ਜਲ ਸਪਲਾਈ ਕਾਮਿਆਂ ਵਲੋਂ ਮੰਤਰੀ ਹਰਦੀਪ ਸਿੰਘ ਮੂੰਡੀਆ ਦੇ ਹਲਕਾ ਸਾਹਨੇਵਾਲ ਵਿੱਚ 5 ਸਤੰਬਰ ਨੂੰ ਲਗਾਏ ਜਾ ਰਹੇ ਲਗਾਤਾਰ ਮੋ... ਜ਼ੋਨਲ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ  ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਨੈਤਿਕ ਸਿੱਖਿਆ ਸੰਬੰਧੀ ਵਿਸ਼ੇਸ਼ ਲੈਕਚਰ ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ...
ADVERTISEMENT
You are currently viewing ਅਮਨਦੀਪ ਕੌਰ ਨੇ 63 ਵੀਂ ਨੈਸ਼ਨਲ ਇੰਟਰ ਸਟੇਟ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ

ਅਮਨਦੀਪ ਕੌਰ ਨੇ 63 ਵੀਂ ਨੈਸ਼ਨਲ ਇੰਟਰ ਸਟੇਟ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ

ਦਸੂਹਾ 2 ਜੁਲਾਈ (ਚੌਧਰੀ) 

: 63 ਵੀ ਨੈਸ਼ਨਲ ਇੰਟਰ ਸਟੇਟ ਸੀਨੀਅਰ ਐਥਲੈਟਿਕ ਚੈਂਪੀਅਨਸ਼ਿਪ ਜੋ 27 ਤੋਂ 30 ਜੁਲਾਈ 2024 ਨੂੰ ਪੰਚਕੁਲਾ ਵਿਖੇ ਹੋਈ | ਜਿਸ ਵਿੱਚ ਪੀ .ਆਈ.ਐਸ ਅਥਲੈਟਿਕ ਅਕੈਡਮੀ ਦਸੂਆ (ਖੇਡ ਵਿਭਾਗ ਪੰਜਾਬ ) ਜੀ.ਟੀ.ਬੀ ਖਾਲਸਾ ਕਾਲਜ ਲੜਕੀਆਂ ਦੀ ਖਿਡਾਰਨ ਅਮਨਦੀਪ ਕੌਰ ਨੇ ਦੀਪਕ ਕੁਮਾਰ ਅਥਲੈਟਿਕ ਕੋਚ ,ਖੇਡ ਵਿਭਾਗ ਪੰਜਾਬ ,ਦੀ ਅਗਵਾਈ ਹੇਠ ਟ੍ਰੇਨਿੰਗ ਕਰਦਿਆਂ 800 ਮੀਟਰ ਦੌੜ ਵਿੱਚ 2:04.73 ਸਮੇਂ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਪਹਿਲਾਂ ਇੰਟਰ ਕਾਲਜ ਮੁਕਾਬਲੇ ਵਿੱਚ 800 ਮੀਟਰ ਤੇ 1500 ਮੀਟਰ ਵਿੱਚ ਪਹਿਲਾ ਸਥਾਨ ਤੇ ਨਵਾਂ ਰਿਕਾਰਡ ਬਣਾਇਆ। ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ 800 ਮੀਟਰ 1500 ਮੀਟਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ 800 ਮੀਟਰ ਤੇ 1500 ਮੀਟਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 800 ਮੀਟਰ ਦਾ ਨਵਾਂ ਰਿਕਾਰਡ ਬਣਾਇਆ ਸੀ। ਸੀਨੀਅਰ ਨੈਸ਼ਨਲ ਫੈਡਰੇਸ਼ਨ ਕੱਪ ਵਿੱਚ 800 ਮੀਟਰ 1500 ਮੀਟਰ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਾਲ ਵਿੱਚ ਇਹ ਖਿਡਾਰਨ ਨੇ ਅੱਠਵਾਂ ਨੈਸ਼ਨਲ ਮੈਡਲ ਜਿੱਤਿਆ ਹੈ |ਇਸ ਮੌਕੇ ਐਸ.ਪੀ ਅਨੰਦ ਕੁਮਾਰ, ਆਈ.ਐਫ.ਐਸ (ਡਾਇਰੈਕਟਰ, ਸਪੋਰਟਸ ਡਿਪਾਰਟਮੈਂਟ ਪੰਜਾਬ ) ਗੁਰਪ੍ਰੀਤ ਸਿੰਘ (ਜਿਲਾ ਖੇਡ ਅਫਸਰ ਹੁਸ਼ਿਆਰਪੁਰ)
ਡਾ. ਵਰਿੰਦਰ ਕੌਰ (ਪ੍ਰਿੰਸੀਪਲ, ਜੀ.ਟੀ.ਬੀ ਖਾਲਸਾ ਕਾਲਜ  ਪਰਮਿੰਦਰ ਕੌਰ ( ਮੁਖੀ ਸਰੀਰਕ ਸਿੱਖਿਆ ਵਿਭਾਗ, ਜੀਟੀਬੀ ਖਾਲਸਾ ਕਾਲਜ ), ਡਾ.ਲਖਵੀਰ ਕੌਰ ( ਮੁਖੀ ਸਰੀਰਕ ਸਿੱਖਿਆ ਵਿਭਾਗ ਜੇ.ਸੀ.ਡੀ.ਏ.ਵੀ ਕਾਲਜ), ਦੀਪਕ ਕੁਮਾਰ ਅਥਲੈਟਿਕ ਕੋਚ (ਖੇਡ ਵਿਭਾਗ ਪੰਜਾਬ ) ਤੇ ਗਜਿੰਦਰ ਸਿੰਘ ਜੋਗੀ ਨੇ ਖਿਡਾਰਨ ਅਮਨਦੀਪ ਕੌਰ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਹੋਰ ਉਪਲੱਬਧੀਆਂ ਹਾਸਿਲ ਕਰਨ ਦੀ ਕਾਮਨਾ ਕੀਤੀ।