ਦਸੂਹਾ 16 ਮਾਰਚ ( ਚੌਧਰੀ)
: ਤਹਿਸੀਲ ਕੰਪਲੈਕਸ ਦਸੂਹਾ ਵਿਖੇ ਕੰਮ ਕਰਦੇ ਲਾਇਸੰਸ ਧਾਰਕਾਂ ਨੇ ਸਲਾਨਾ ਫੀਸ ਵਿੱਚ ਵਾਧਾ ਨਾ ਕਰਨ ਸਬੰਧੀ ਐੱਸ . ਡੀ.ਐੱਮ ਦਸੂਹਾ ਪ੍ਰਦੀਪ ਬੈਂਸ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਸਮੂਹ ਲਾਈਸੈਂਸ ਧਾਰਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਲਾਇਸੈਂਸ ਧਾਰਕਾਂ ਦੀ ਫੀਸ ਵਿੱਚ ਦੁਗਣਾ ਵਾਧਾ ਕਰ ਦਿੱਤਾ ਗਿਆ ਹੈ ਨਾਲ ਹੀ ਪ੍ਰਤੀ ਸਾਲ 10 ਪ੍ਰਤੀਸ਼ਤ ਦੇ ਹਿਸਾਬ ਨਾਲ ਵਾਧਾ ਕੀਤਾ ਜਾ ਰਿਹਾ ਹੈ। ਜੋ ਲਾਈਸੈਂਸ ਧਾਰਕਾਂ ਨਾਲ ਸਰਾਸਰ ਜਿਆਦਤੀ ਹੈ। ਉਨ੍ਹਾਂ ਦੱਸਿਆ ਕਿ ਜਿਆਦਾਤਰ ਕੰਮ ਸੇਵਾ ਕੇਂਦਰਾਂ ਅੰਦਰ ਆਨਲਾਈਨ ਹੋਣ ਕਾਰਨ ਉਨ੍ਹਾਂ ਦੇ ਕੰਮਾਂ ਉੱਤੇ ਕਾਫੀ ਅਸਰ ਪਿਆ ਹੈ ਕੰਮ ਬਹੁਤ ਘੱਟ ਗਿਆ ਹੈ। ਜਿਸ ਕਾਰਨ ਉਹ ਇੰਨੀ ਫੀਸ ਦੇਣ ਵਿੱਚ ਅਸਮਰੱਥ ਹਨ। ਉਨ੍ਹਾਂ ਦੱਸਿਆ ਕਿ ਜੋ ਮਾਣਯੋਗ ਡਿਪਟੀ ਕਮਿਸ਼ਨਰ ਵੱਲੋਂ ਲਾਇਸੰਸ ਪੱਤਰ ਉੱਤੇ ਲਾਇਸੈਂਸ ਧਾਰਕਾਂ ਦੀ ਫੀਸ ਨਿਰਧਾਰਿਤ ਕੀਤੀ ਗਈ ਹੈ ਉਸ ਮੁਤਾਬਕ ਹੀ ਉਨ੍ਹਾਂ ਪਾਸੋਂ ਸਲਾਨਾ ਫੀਸ ਦੀ ਵਸੂਲੀ ਕੀਤੀ ਜਾਵੇ ਉਸਨੂੰ ਬਹਾਲ ਰੱਖਿਆ ਜਾਵੇ ਉਨਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸਲਾਨਾ ਫੀਸਾਂ ਵਿੱਚ ਵਾਧਾ ਨਾ ਕੀਤਾ ਜਾਵੇ। ਇਸ ਮੌਕੇ ਐਸ.ਡੀ.ਐਮ ਦਸੂਹਾ ਪ੍ਰਦੀਪ ਸਿੰਘ ਬੈਂਸ ਨੇ ਸਮੂਹ ਲਾਈਸੈਂਸ ਧਾਰਕਾਂ ਨੂੰ ਵਿਸ਼ਵਾਸ ਦੁਵਾਇਆ ਕਿ ਉਨਾਂ ਦਾ ਮੰਗ ਪੱਤਰ ਸਰਕਾਰ ਤੱਕ ਪਹੁੰਚਾਉਣ ਲਈ ਪੂਰੀ ਚਾਰਾਜੋਈ ਕੀਤੀ ਜਾਵੇਗੀ ਤਾਂ ਜੋ ਮਸਲੇ ਦਾ ਹੱਲ ਹੋ ਸਕੇ। ਇਸ ਮੌਕੇ ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਰੋਸ਼ਨ ਨੰਦਨ, ਵਿਜੇ ਕੁਮਾਰ, ਗੋਪਾਲ ਸ਼ਰਮਾ, ਤਰਲੋਕ ਸਿੰਘ,ਅਮਰਜੀਤ ਸਿੰਘ ,ਕਿਸ਼ੋਰੀ ਲਾਲ, ਮਨਜੀਤ ਸਿੰਘ, ਗੌਰਵਜੀਤ ਸਿੰਘ, ਪ੍ਰਿੰਯਕਾ, ਅੰਮ੍ਰਿਤਪਾਲ ਕੌਰ, ਗਗਨ, ਪ੍ਰੋਸ਼ੋਤਮ ਸ਼ਰਮਾ, ਗਗਨਦੀਪ ਸਿੰਘ, ਰਾਕੇਸ਼ ਕੁਮਾਰ, ਮਾਨ ਸਿੰਘ ਆਦਿ ਹਾਜ਼ਰ ਸਨ।