ਹੁਸ਼ਿਆਰਪੁਰ (ਚੌਧਰੀ)
: ਕੱਲ੍ਹ ਮਿਤੀ 20/04/2025 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਫੈਡਰੇਸ਼ਨ ਵੱਲੋਂ ਕਰਵਾਈ ਗਈ ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਜੋ ਕਿ ਹੁਸ਼ਿਆਰਪੁਰ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਲੱਗ ਅਲੱਗ ਭਾਰ ਵਰਗ ਵਿੱਚ ਅੰਜਲੀ ਗੋਲਡ ਮੈਡਲ, ਮੁਹੰਮਦ ਆਸ਼ਿਕ ਗੋਲਡ ਮੈਡਲ, ਇਜਾਜਲ ਖ਼ਾਨ ਨੇ ਗੋਲਡ ਮੈਡਲ ਜਿੱਤ ਕੇ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੱਜ ਇਹਨਾਂ ਖਿਡਾਰੀਆਂ ਨੂੰ ਸਕੂਲ ਵਿੱਚ ਸਵੇਰ ਦੀ ਸਭਾ ਵਿੱਚ ਸਕੂਲ ਇੰਚਾਰਜ ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਵਲੋਂ ਆਪਣੇ ਸੰਦੇਸ਼ ਵਿੱਚ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਸਕੂਲ ਇੰਚਾਰਜ ਵਲੋਂ ਇਸ ਜਿੱਤ ਦਾ ਸਿਹਰਾ ਡੀ ਪੀ ਈ ਰਛਪਾਲ ਸਿੰਘ ਉੱਪਲ ਨੂੰ ਦਿੱਤਾ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਰਛਪਾਲ ਸਿੰਘ ਉੱਪਲ ਦੁਆਰਾ ਤਿਆਰ ਕੀਤੇ ਖਿਡਾਰੀਆਂ ਨੇ ਰਾਜ ਪੱਧਰੀ, ਨੈਸ਼ਨਲ ਪੱਧਰੀ, ਅਤੇ ਅੰਤਰਰਾਸ਼ਟਰੀ ਪੱਧਰੀ ਖਿਡਾਰੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਝੋਲੀ ਪਾਏ ਹਨ। ਇਸ ਮੋਕੇ ਤੇ ਜਸਵੀਰ ਸਿੰਘ, ਮਹਿੰਦਰਪਾਲ ਸਿੰਘ, ਸੰਜੀਵ ਕੁਮਾਰ, ਪ੍ਰਿੰਸ ਕੁਮਾਰ, ਮੈਡਮ ਇੰਦੂ ਬਾਲਾ, ਮੈਡਮ ਅੰਜਨਾ ਕੁਮਾਰੀ, ਮੈਡਮ ਅਮਨਦੀਪ ਕੌਰ, ਮੈਡਮ ਰਵੀਨੰਦਨੀ, ਮੈਡਮ ਅਨੀਤਾ ਰਾਣੀ, ਮੈਡਮ ਸੁਮਨ ਕੁਮਾਰੀ ਅਤੇ ਸਮੂਹ ਸਟਾਫ ਹਾਜ਼ਰ ਸੀ।







