ਦਸੂਹਾ 7 ਮਾਰਚ (ਚੌਧਰੀ) : ਸਥਾਨਕ ਪੁਲਿਸ ਵਲੋਂ ਬੀਤੇ ਕੱਲ ਬਸ ਅੱਡਾ ਦਸੂਹਾ ਵਿਖੇ ਜਲੰਧਰ ਤੋ ਪਠਾਨਕੋਟ ਨੈਸ਼ਨਲ ਹਾਈਵੇ ਪਰ ਚੱਕਾ ਜਾਮ ਕਰਕੇ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ 9 ਮਾਲੂਮ ਅਤੇ 40/50 ਨਾ ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਐਸ ਐਚ ਓ ਦਸੂਹਾ ਨੇ ਦੱਸਿਆ ਕਿ ਏ ਐਸ ਆਈ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਦਸੂਹਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜੱਸੀ ਤੱਲਣ ਵਾਸੀ ਜਲੰਧਰ,ਹਰਵਿੰਦਰ ਸਿੰਘ ਸਾਬਕਾ ਸਰਪੰਚ ਪੁੱਤਰ ਹੰਸਾ ਸਿੰਘ,ਹਰਿੰਦਰਪਾਲ ਪੁੱਤਰ ਸੁੱਚਾ ਸਿੰਘ,ਮਲਕੀਤ ਸਿੰਘ ਪੁੱਤਰ ਤਾਰਾ ਸਿੰਘ,ਸਰਬਜੀਤ ਸਿੰਘ ਪੁੱਤਰ ਕੁਲਦੀਪ ਸਿੰਘ, ਅਮਰਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀਆਂ ਝਿੰਲੜ ਖੁਰਦ,ਦਲਜਿੰਦਰ ਸਿੰਘ ਵਾਸੀ ਬੋਦਲ,ਇੰਦਰਜੀਤ ਸਿੰਘ ਵਾਸੀ ਕਾਲਰਾ ਥਾਣਾ ਗੜਦੀਵਾਲਾ, ਜਿੰਦੂ ਵਾਸੀ ਘੋਗਰਾ ਥਾਣਾ ਦਸੂਹਾ ਸਮੇਤ 40/50 ਨਾ-ਮਲੂਮ ਵਿਆਕਤੀ ਵਲੋ ਪੰਚਾਇਤ ਦੀ ਜਮੀਨ ਵਿਚੋ ਹੀ ਜਬਰਦਸਤੀ ਗਰਾਉਂਡ ਬਣਾਉਣ ਸਬੰਧੀ 2.30 ਤੋਂ 3.30 ਵਜੇ ਤੱਕ ਬਸ ਅੱਡਾ ਦਸੂਹਾ ਵਿਖੇ ਜਲੰਧਰ ਤੋ ਪਠਾਨਕੋਟ ਨੈਸ਼ਨਲ ਹਾਈਵੇ ਪਰ ਚੱਕਾ ਜਾਮ ਕਰਕੇ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ। ਦਸੂਹਾ ਪੁਲਿਸ ਵਲੋਂ ਉਪਰੋਕਤ ਸਾਰੇ ਵਿਅਕਤੀਆਂ ਤੇ ਧਾਰਾ 341,283 ਭ:ਦ 8 ਬੀ ਨੈਸ਼ਨਲ ਹਾਈਵੇ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।








