ਗੁਰਦਾਸਪੁਰ 3 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 20 ਗ੍ਰਾਮ ਹੈਰੋਇਨ , 290 ਨਸ਼ੀਲੀਆਂ ਗੋਲ਼ੀਆਂ ,50 ਕਿਲੋ ਲਾਹਣ ਅਤੇ 52 ਸੋ 50 ਐਮ ਐਲ ਨਜਾਇਜ ਸ਼ਰਾਬ ਸਮੇਤ 3 ਵਿਅਕਤੀਆ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਹਾਇਕ ਸਬ ਇੰਸਪੈਕਟਰ ਸੁਰਜੀਤ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਸਿਵਲ ਹੱਸਪਤਾਲ ਸਿੰਘੋਵਾਲ ਤੋ ਕਿਰਨਦੀਪ ਉਰਫ ਕਰਨ ਪੁੱਤਰ ਲੇਟ ਸੁਰਿੰਦਰ ਮੋਹਨ ਵਾਸੀ ਅਵਾਂਖਾ ਕਾਲੋਨੀ ਨੂੰ ਏਸ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਤੇ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ 290 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆ ।
ਸਬ ਇੰਸਪੈਕਟਰ ਦਵਿੰਦਰ ਸਿੰਘ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੋੜ ਪਿੰਡ ਭੱਟੀਆਂ ਤੋ ਧਰਮਿੰਦਰ ਸਿੰਘ ਉਰਫ ਮੀਤਾਂ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਭੱਟੀਆਂ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ 20 ਗ੍ਰਾਮ ਹੈਰੋਇਨ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਰਕੇਸ਼ ਕੁਮਾਰ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਸਤਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵੜੈਚ ਦੇ ਘਰ ਰੇਡ ਕਰਕੇ ਸਤਨਾਮ ਸਿੰਘ ਨੂੰ ਚਾਲੂ ਭੁਠੀ , 5250 ਐਮ ਐਲ ਨਜਾਇਜ ਸ਼ਰਾਬ ਅਤੇ 50 ਕਿਲੋ ਲਾਹਣ ਸਮੇਤ ਕਾਬੂ ਕੀਤਾ ।