Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing UPDATED .. ਗੜ੍ਹਦੀਵਾਲਾ : 2036 ਨਸ਼ੀਲੀਆਂ ਗੋਲੀਆਂ, ਕੈਪਸੂਲ ਸਮੇਤ ਦੋ ਨੌਜਵਾਨ ਕਾਬੂ 

UPDATED .. ਗੜ੍ਹਦੀਵਾਲਾ : 2036 ਨਸ਼ੀਲੀਆਂ ਗੋਲੀਆਂ, ਕੈਪਸੂਲ ਸਮੇਤ ਦੋ ਨੌਜਵਾਨ ਕਾਬੂ 

ਗੜ੍ਹਦੀਵਾਲਾ : 2036 ਨਸ਼ੀਲੀਆਂ ਗੋਲੀਆਂ / ਕੈਪਸੂਲ ਸਮੇਤ ਦੋ ਨੌਜਵਾਨ ਕਾਬੂ 

ਗੜ੍ਹਦੀਵਾਲਾ 28 ਮਾਰਚ (ਚੌਧਰੀ / ਯੋਗੇਸ਼ ਗੁਪਤਾ) : ਸਥਾਨਕ ਪੁਲਿਸ ਨੇ 2036 ਨਸ਼ੀਲੀਆਂ ਗੋਲੀਆਂ/ਕੈਪਸੂਲ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਆਈ ਪਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਅੱਲੜ ਪਿੰਡ ਚੌਂਕ ਮੌਜੂਦ ਸੀ ਤਾਂ ਸੱਜੇ ਪਾਸੇ ਕੱਚੇ ਰਸਤੇ ਇੱਕ ਮੰਨਾ ਨੌਜਵਾਨ ਜਿਸ ਦੇ ਹੱਥ ਵਿੱਚ ਕਾਲੇ ਰੰਗ ਦਾ ਮੋਮੀ ਲਿਫਾਫਾ ਫੜਿਆ ਹੋਇਆ ਸੀ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਵਜਨਦਾਰ ਲਿਫਾਫਾ ਸੱਜੇ ਹੱਥ ਘਾਹ ਵਿੱਚ ਸੁੱਟ ਦਿੱਤਾ ਤਾਂ ਜਿਸਨੂੰ ਮਨ ਐਸ ਆਈ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਸ਼ੱਕ ਦੀ ਬਿਨਾਹ ਤੋਂ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਅਸ਼ਵਨੀ ਕੁਮਾਰ ਪੁੱਤਰ ਸੁਰਿੰਦਰ ਸਿੰਘ ਵਾਸੀ ਜੌਹਲਾਂ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਘਾਹ ਵਿੱਚ ਸੁੱਟੇ ਮੋਮੀ ਲਿਫਾਫਾ ਰੰਗ ਕਾਲਾ ਵਜਨਦਾਰ ਦਾ ਮੂੰਹ ਖੋਲ ਕੇ ਚੈਕ ਕਰਨ ਤੇ ਉਸ ਵਿੱਚੋਂ 1028 ਨਸ਼ੀਲੀਆਂ ਗੋਲੀਆਂ ਬਿਨਾਂ ਮਾਰਕਾ ਬਰਾਮਦ ਹੋਈਆਂ। ਜਿਸ ਤੇ ਅਸ਼ਵਨੀ ਕੁਮਾਰ ਉਕਤ ਦੇ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ।

ਇਸੇ ਤਰ੍ਹਾਂ ਦੂਜੇ ਪਾਸੇ ਏ.ਐਸ.ਆਈ ਨਾਮਦੇਵ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਫੋਕਲ ਪੁਆਇੰਟ ਜੌਹਲਾਂ ਨਜ਼ਦੀਕ ਪੁੱਜੀ ਤਾਂ ਸੱਜੇ ਪਾਸੇ ਕੱਚੇ ਰਸਤੇ ਮੰਡੀ ਵਾਲੀ ਸਾਈਡ ਤੋਂ ਇੱਕ ਮੰਨਾ ਨੌਜਵਾਨ ਆਪਣੇ ਮੋਟਰਸਾਈਕਲ ਹੀਰੋ ਸਪਲੈਂਡਰ ਬਿਨ੍ਹਾਂ ਨੰਬਰੀ ਪਰ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਦੇ ਹੈਂਡਲ ਦੇ ਸੱਜੇ ਪਾਸੇ ਟੰਗੇ ਵਜਨਦਾਰ ਮੋਮੀ ਲਿਫਾਫੇ ਰੰਗ ਚਿੱਟਾ ਨੂੰ ਉਤਾਰ ਕੇ ਆਪਣੇ ਸੱਜੇ ਹੱਥ ਘਾਹ ਵਿਚ ਸੁੱਟ ਦਿੱਤਾ ਤਾਂ ਜਿਸਨੂੰ ਮਨ ਏ.ਐਸ.ਆਈ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਸ਼ੱਕ ਦੀ ਬਿਨਾਹ ਤੋਂ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਬੰਟੀ ਪੁੱਤਰ ਹੱਤਾ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਹਾਲ ਵਾਸੀ ਰਾਜਪੁਰ ਗਹੋਤ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਘਾਹ ਵਿੱਚ ਸੁੱਟੇ ਮੋਮੀ ਲਿਫਾਫਾ ਰੰਗ ਚਿੱਟਾ ਵਜਨਦਾਰ ਦਾ ਮੂੰਹ ਖੋਲ ਕੇ ਚੈਕ ਕਰਨ ਤੇ ਉਸ ਵਿੱਚੋਂ 1008 ਨਸ਼ੀਲੇ ਕੈਪਸੂਲ ਰੰਗ ਨੀਲਾ ਬਰਾਮਦ ਹੋਈਆਂ ਜਿਸ ਤੇ ਅਸ਼ਵਨੀ ਕੁਮਾਰ ਉਕਤ ਦੇ ਖਿਲਾਫ਼ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।