Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਉਸਾਰੀ ਕਿਰਤੀਆਂ ਨੇ ਦਿੱਤਾ ਮੰਗ ਪੱਤਰ

ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਉਸਾਰੀ ਕਿਰਤੀਆਂ ਨੇ ਦਿੱਤਾ ਮੰਗ ਪੱਤਰ

ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਉਸਾਰੀ ਕਿਰਤੀਆਂ ਨੇ  ਦਿੱਤਾ ਮੰਗ ਪੱਤਰ
ਗੜਦੀਵਾਲਾ 27 ਮਾਰਚ(ਚੌਧਰੀ) : ਭਾਰਤ ਨਿਰਮਾਣ ਮਿਸਤਰੀ  ਮਜ਼ਦੂਰ ਯੂਨੀਅਨ ਸੀਟੂ ਵੱਲੋਂ  ਉਸਾਰੀ ਕਿਰਤੀਆਂ ਨੂੰ ਮਿਲ ਰਹੀਆਂ ਸਹੂਲਤਾਂ ਨਾ ਮਿਲਣ ਬਾਰੇ ਮਨਜੀਤ ਕੌਰ ਭੱਟੀਆਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ  ਹਲਕਾ ਟਾਂਡਾ ਦੇ ਵਿਧਾਇਕ ਜਸਬੀਰ ਸਿੰਘ ਰਾਜਾ ਨੂੰ ਮੈਮੋਰੰਡਮ ਦਿੱਤਾ । ਜਿਸ ਵਿਚ ਕੁਲਦੀਪ ਕੌਰ, ਅਜੈਬ ਸਿੰਘ, ਮਲਕੀਤ ਸਿੰਘ ਅਤੇ ਚੈਂਚਲ ਸਿੰਘ ਪੰਮਾ ਹਾਜ਼ਰ ਸਨ । ਇਸ ਮੰਗ ਪੱਤਰ ਬਾਰੇ ਬੋਲਦਿਆਂ ਮਨਜੀਤ ਕੌਰ ਭੱਟੀਆਂ ਨੇ ਕਿਹਾ ਕਿ ਉਸਾਰੀ ਕਿਰਤੀਆਂ ਦੀਆਂ ਦੋ ਹਜਾਰ ਚੌਦਾਂ ਤੋਂ ਦੋ ਹਜਾਰ ਸਤਾਰਾਂ ਤੱਕ ਆਫਲਾਈਨ ਸਕੀਮਾਂ ਦਾ ਬਕਾਇਆ  ਅਜੇ ਤੱਕ ਨਹੀਂ ਮਿਲਿਆ।  ਬੋਰਡ ਵੱਲੋਂ ਸੱਠ ਸਾਲ ਦੀ ਉਮਰ ਭੋਗ ਰਹੇ ਉਸਾਰੀ ਕਿਰਤੀਆਂ ਨੂੰ ਬੁਢਾਪਾ ਪੈਨਸ਼ਨ ਮਿਲਣੀ ਸੀ ਪਰ ਤਹਿਸੀਲ ਦਸੂਹਾ ਦੇ    ਬੁਢਾਪਾ ਪੈਨਸ਼ਨ ਦੇ ਕੇਸ ਜੋ ਕਿ ਪਾਸ ਕਰਕੇ ਮੁਹਾਲੀ ਲੇਬਰ   ਦਫ਼ਤਰ ਭੇਜੇ ਹੋਏ ਹਨ , ਅਜੇ ਤਕ ਕਿਸੇ ਨੂੰ ਕੋਈ ਲਾਭ ਪ੍ਰਾਪਤ ਨਹੀਂ ਹੋਇਆ । ਕਿਰਤੀਆਂ ਨੂੰ ਆਪਣੀ ਰਜਿਸਟ੍ਰੇਸ਼ਨ  ਕਰਾਉਣ ਲਈ ਬਹੁਤ ਖੱਜਲ ਖੁਆਰ ਹੋਣਾ ਪੈਂਦਾ ਹੈ,  ਸੇਵਾ ਕੇਂਦਰਾਂ ਵਿਚ ਸਟਾਫ ਅਣਟਰੇਂਡ ਹੋਣ ਕਰਕੇ ਕਿਰਤੀਆਂ ਨੂੰ ਬਾਰ ਬਾਰ ਦਫ਼ਤਰ ਦੇ ਗੇੜੇ ਮਾਰਨੇ ਪੈਂਦੇ ਹਨ । ਆਨਲਾਈਨ ਦੇ ਨਾਲ ਨਾਲ ਆਫਲਾਈਨ ਵੀ ਕੰਮ ਹੋਣੇ ਚਾਹੀਦੇ ਹਨ ਕਿਉਂਕਿ ਮਹਿਕਮੇ ਦਾ ਸਰਵਰ ਹਰ ਵੇਲੇ ਡਾਊਨ ਹੀ ਰਹਿੰਦਾ ਹੈ । ਹਰ ਸੇਵਾ ਕੇਂਦਰ ਵਿਚ ਲੇਬਰ ਦਾ ਕੰਮ ਕਰਵਾਉਣ ਲਈ ਇਕ ਸਪੈਸ਼ਲ ਕਾਊਂਟਰ ਹੋਣਾ ਚਾਹੀਦਾ ਹੈ , ਸਕੂਲੀ ਵਿਦਿਆਰਥੀਆਂ ਦੀਆਂ ਵਜ਼ੀਫ਼ੇ ਦੀਅਾਂ ਸਕੀਮਾਂ  ਲੇਬਰ ਦਫ਼ਤਰਾਂ ਵਿੱਚ ਜਮ੍ਹਾਂ ਹਨ ਤੇ ਬਾਰਬਰ ਅਬਜੈਕਸ਼ਨ ਲਗਾਏ ਜਾ ਰਹੇ ਹਨ,  ਲੇਬਰ ਇੰਸਪੈਕਟਰ ਹੁਸ਼ਿਆਰਪੁਰ ਤੋਂ ਪਿਛਲੇ ਛੇ  ਸਾਲ ਦੀ  ਰਜਿਸਟ੍ਰੇਸ਼ਨ ਦੀ ਪੂਰੀ ਪੁੱਛ ਪਡ਼ਤਾਲ ਕੀਤੀ ਜਾਵੇ । ਉਸਾਰੀ ਕਿਰਤੀਆਂ ਲਈ ਬਣੀਆਂ  ਸਕੀਮਾਂ ਦਾ ਲੇਬਰ ਨੂੰ ਪੂਰਾ ਲਾਭ ਨਹੀਂ ਮਿਲ ਰਿਹਾ । ਇਸ ਵਿੱਚ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਇਨ੍ਹਾਂ ਸਕੀਮਾਂ ਦੇ ਲਾਭਪਾਤਰੀਆਂ ਲਈ   ਪਾਰਦਰਸ਼ਤਾ ਲਿਆਂਦੀ  ਜਾਵੇ।