ਗੁਰਦਾਸਪੁਰ 12 ਨਵੰਬਰ ( ਅਸ਼ਵਨੀ ) :- ਦੁਬਈ ਭੇਜਣ ਦੇ ਨਾ ਤੇ ਦਾ 2.86 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਅੋਰਤ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਰਕੇਸ਼ ਕੁਮਾਰ ਪੁੱਤਰ ਤਰਸ ਲਾਲ ਵਾਸੀ ਕਰਿਸ਼ਨਾ ਨਗਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਰੀਤੂ ਮਲਹੋਤਰਾ ਪਤਨੀ ਰਮਨ ਮਲਹੋਤਰਾ , ਰਮਨ ਮਲਹੋਤਰਾ ਪੁੱਤਰ ਤਰਸੇਮ ਲਾਲ ਵਾਸੀਆਨ ਸੰਗਤਪੁਰ ਅਤੇ ਜੋਗਿੰਦਰ ਪਾਲ ਵਾਸੀ ਜੋੜਾ ਛੱਤਰਾ ਨੇ ਰਮਨ ਕੁਮਾਰ , ਸਾਹਿਬ ਪੁਤਰਾਨ ਜੋਗਿੰਦਰ ਪਾਲ ਅਤੇ ਪੰਕਜ ਕੁਮਾਰ , ਰਾਜ ਕੁਮਾਰ ਵਾਸੀਆਨ ਤਾਲਿਬਪੁਰ ਪੰਡੋਰੀ ਨੂੰ ਗੁੰਮਰਾਹ ਕਰਕੇ ਦੁਬਈ ਵਿੱਚ ਕੰਮ ਦਿਵਾਉਣ ਅਤੇ ਦੋ ਸਾਲ ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ 2.86 ਲੱਖ ਦੀ ਠੱਗੀ ਮਾਰੀ ਹੈ । ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦਸਿਆਂ ਕਿ ਰਕੇਸ਼ ਕੁਮਾਰ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਪੁਲਿਸ ਕਪਤਾਨ ਇੰਨਵੇਸਟੀਗੇਸ਼ਨ ਵੱਲੋਂ ਕਰਨ ਉਪਰੰਤ ਉਕਤ ਤਿੰਨਾ ਦੇ ਵਿਰੁੱਧ ਧਾਰਾ 420 ਅਤੇ 406 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
LATEST.. ਦੁਬਈ ਭੇਜਣ ਦੇ ਨਾਂ ਤੇ 2.86 ਲੱਖ ਦੀ ਠੱਗੀ,ਇੱਕ ਔਰਤ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ
- Post published:November 12, 2021