ਟਾਂਡਾ 11 ਨਵੰਬਰ (ਚੌਧਰੀ) : ਸਥਾਨਕ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜਮ ਦੀ ਪਛਾਣ ਰੋਹਿਤ ਭੱਟੀ ਪੁੱਤਰ ਧਰਮਿੰਦਰ ਭੱਟੀ ਵਾਸੀ ਮੁਹੱਲਾ ਵਾਲਮੀਕ ਅਹਿਆਪੁਰ ਥਾਣਾ ਟਾਂਡਾ ਵਜੋਂ ਹੋਈ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਟਾਂਡਾ ਮੁਖੀ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਟਾਂਡਾ ਪੁਲਿਸ ਟੀਮ ਨੇ ਦੌਰਾਨੇ ਗਸ਼ਤ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਨਾਕੇਬੰਦੀ ਕਰਕੇ ਸ਼ੱਕ ਦੀ ਬਿਨਾਅ ਤੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਕਤ ਨੌਜਵਾਨ ਨੇ ਆਪਣਾ ਨਾਮ ਰੋਹਿਤ ਪੁੱਤਰ ਧਰਮਿੰਦਰ ਭੱਟੀ ਵਾਸੀ ਮੁਹੱਲਾ ਵਾਲਮੀਕ ਅਹਿਆਪੁਰ ਥਾਣਾ ਟਾਂਡਾ ਦੱਸਿਆ । ਟਾਂਡਾ ਪੁਲਿਸ ਵਲੋਂ ਮੋਟਰਸਾਈਕਲ ਦੇ ਕਾਗਜਾਤ ਵੇਖਣ ਦੀ ਮੰਗ ਕੀਤੀ ਤਾਂ ਉਕਤ ਨੌਜਵਾਨ ਮੋਟਰਸਾਇਕਲ ਦੀ ਮਾਲਕੀ ਸਬੰਧੀ ਕੋਈ ਕਾਗਜਾਤ ਪੇਸ਼ ਨਹੀਂ ਕਰ ਸਕਿਆ।ਟਾਂਡਾ ਪੁਲਿਸ ਵਲੋਂ ਪਤਾ ਕਰਨ ਤੇ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ । ਪੁਲਿਸ ਨੇ ਮੌਕੇ ਤੇ ਉਕਤ ਨੌਜਵਾਨ ਨੂੰ ਚੋਰੀ ਦੇ ਮੋਟਰ ਸਾਈਕਲ ਸਮੇਤ ਕਾਬੂ ਕਰਨ ਉਪਰੰਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।
LATEST..ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਨੌਜਵਾਨ ਕਾਬੂ
- Post published:November 11, 2021