Prime Punjab Times

Latest news
ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ADVERTISEMENT
You are currently viewing 13 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ,586 ਗ੍ਰਾਮ ਨਸ਼ੀਲੇ ਪਦਾਰਥ ਅਤੇ 765 ਨਸ਼ੀਲੀਆਂ ਗੋਲੀਆਂ ਨਾਲ ਇੱਕ ਔਰਤ ਸਮੇਤ 7 ਨੌਜਵਾਨ ਕਾਬੂ,ਇੱਕ ਫਰਾਰ 

13 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ,586 ਗ੍ਰਾਮ ਨਸ਼ੀਲੇ ਪਦਾਰਥ ਅਤੇ 765 ਨਸ਼ੀਲੀਆਂ ਗੋਲੀਆਂ ਨਾਲ ਇੱਕ ਔਰਤ ਸਮੇਤ 7 ਨੌਜਵਾਨ ਕਾਬੂ,ਇੱਕ ਫਰਾਰ 

ਗੜ੍ਹਸ਼ੰਕਰ / ਚੱਬੇਵਾਲ / ਮਾਹਿਲਪੁਰ / ਮਾਡਲ ਟਾਊਨ / ਹਰਿਆਣਾ / ਟਾਂਡਾ (ਬਿਊਰੋ) 

2 ਜਨਵਰੀ 2023 : 13 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ,586 ਗ੍ਰਾਮ ਨਸ਼ੀਲੇ ਪਦਾਰਥ ਅਤੇ 765 ਨਸ਼ੀਲੀਆਂ ਗੋਲੀਆਂ ਨਾਲ 1 ਔਰਤ ਸਮੇਤ 7 ਨੌਜਵਾਨਾਂ ਨੂੰ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਕਾਬੂ ਕੀਤਾ ਹੈ ਅਤੇ ਇੱਕ ਮੌਕੇ ਤੇ ਫਰਾਰ ਹੋ ਗਿਆ।

ਗੜਸ਼ੰਕਰ : ਪੁਲਿਸ ਐਫ ਆਈ ਆਰ ਮੁਤਾਬਕ ਐਸ ਆਈ ਰਵਿੰਦਰ ਸਿੰਘ ਸਮੇਤ ਕਰਮਚਾਰੀਆਂ ਦੇ ਗਸਤ ਥਾਂ ਚੈਕਿੰਗ ਦੇ ਸਬੰਧ ਵਿਚ ਪੁਲ ਨਹਿਰ ਨਵਾਂਸ਼ਹਿਰ ਰੋਡ ਗੜ੍ਹਸ਼ੰਕਰ ਵਿਖੇ ਮੌਜੂਦ ਸੀ ਤਾਂ ਯੁਵਰਾਜ ਗੰਭੀਰ ਪੁੱਤਰ ਯੋਗ ਰਾਜ ਗੰਭੀਰ ਵਾਸੀ ਦੀਪ ਕਲੋਨੀ ਗਲੀ ਨੰਬਰ 2 ਗੜ੍ਹਸ਼ੰਕਰ ਨੂੰ ਸ਼ੱਕ ਦੀ ਬਿਨ੍ਹਾ ਤੇ ਕਾਬੂ ਕਰਕੇ ਉਸ ਪਾਸੋਂ ਤਲਾਸ਼ੀ ਦੌਰਾਨ 110 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ।ਜਿਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ।

ਚੱਬੇਵਾਲ : ਇਸੇ ਤਰ੍ਹਾਂ ਐਸ.ਆਈ ਗੁਰਨਾਮ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੱਖਣਗੜ,ਜਾਂਗਣੀਵਾਲ ਤੋ ਹੁੰਦੇ ਹੋਏ ਸਰਹਾਲਾ ਕਲਾਂ ਨੂੰ ਜਾ ਰਹੇ ਸੀ ।ਜਿਹਨਾਂ ਨੇ ਦੋਰਾਨੇ ਗਸ਼ਤ ਕਮਲਜੀਤ ਕੌਰ ਪਤਨੀ ਜੋਗਾ ਸਿੰਘ ਵਾਸੀ ਲੱਖਨਪਾਲ ਥਾਣਾ ਸਦਰ ਜਲੰਧਰ ਹਾਲ ਵਾਸੀ ਸਰਹਾਲਾ ਕਲਾਂ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਉਸ ਵਲੋਂ ਪੁਲਿਸ ਪਾਰਟੀ ਨੂੰ ਦੇਖ ਕੇ ਸੁੱਟੇ ਵਜਨਦਾਰ ਬੋਰੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ 4 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ। ਜਿਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ।

ਮਾਹਿਲਪੁਰ : ਐਸ ਆਈ ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਾ ਸਵਾਰੀ ਪ੍ਰਾਈਵੇਟ ਗੱਡੀ ਬਰਾਏ ਗਸ਼ਤ ਬਾ ਚੈਕਿੰਗ ਭੈੜੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਲਾਲਪੁਰ ਭਾਣਾ ਲਕਸੀਹਾਂ ਆਦਿ ਤੋਂ ਗਸ਼ਤ ਕਰਦੇ ਹੋਏ ਪਿੰਡ ਮਾਹਲਾਂ ਬਲਟੋਹੀਆਂ ਸਾਇਡ ਨੂੰ ਜਾ ਰਹੇ ਸੀ ਕਿ ਜਦੋਂ ਪੁਲਿਸ ਪਾਰਟੀ ਟੀ ਪੁਆਇੰਟ ਮਾਹਲਾਂ ਬਲਟੋਹੀਆਂ ਤੋ ਥੋੜਾ ਪਿੱਛੇ ਸੀ ਤਾਂ ਇੱਕ ਮੋਟਰਸਾਇਕਲ ਪਰ ਸਵਾਰ ਦੋ ਮੰਨੇ ਨੌਜਵਾਨ ਬੜੀ ਤੇਜ ਰਫਤਾਰ ਨਾਲ ਪਿੰਡ ਮੂੰਗੋਪੱਟੀ ਤੋਂ ਟੀ ਪੁਆਇੰਟ ਮਾਹਲਾਂ ਬਲਟੋਹੀਆਂ ਨੂੰ ਆ ਰਹੇ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਮੋਟਰਸਾਇਕਲ ਪਿੱਛੇ ਨੂੰ ਮੋੜਨ ਲੱਗੇ ਤਾਂ ਦੋਨੋ ਨੌਜਵਾਨਾਂ ਨੂੰ ਐਸ ਆਈ ਬਲਜਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਉਨ੍ਹਾਂ ਦਾ ਨਾਮ ਪਤਾ ਪੁਛਿਆ ਤਾਂ ਮੋਟਰਸਾਇਕਲ ਚਾਲਕ ਨੇ ਆਪਣਾ ਨਾਮ ਸਾਬ ਸਿੰਘ ਉਰਫ ਸੰਤ ਪੁੱਤਰ ਮੋਹਣ ਸਿੰਘ ਵਾਸੀ ਮੂੰਗੋਪੱਟੀ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਦੱਸਿਆ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਸੋਨੂੰ ਪੁੱਤਰ ਜਗਪਾਲ ਵਾਸੀ ਪਿੰਡ ਮੰਗੋਲੀ ਜਿਲ੍ਹਾ ਰਾਮਪੁਰ ਸਟੇਟ ਉੱਤਰ ਪ੍ਰਦੇਸ਼ ਹਾਲ ਵਾਸੀ ਪਿੰਡ ਮੂੰਗੋਪੱਟੀ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਦੱਸਿਆ ਮੌਕਾ ਪਰ ਤਲਾਸ਼ੀ ਕਰਨ ਪਰ ਸਾਬ ਸਿੰਘ ਉਰਫ ਸੰਤ ਉਕਤ ਪਾਸੋਂ 610 ਖੁਲ੍ਹੀਆ ਨਸ਼ੀਲੀਆਂ ਗੋਲੀਆਂ ਬਿਨਾਂ ਲੇਬਲ ਅਤੇ ਸੋਨੂੰ ਉਕਤ ਪਾਸੋਂ 155 ਖੁਲ੍ਹੀਆਂ ਨਸ਼ੀਲੀਆਂ ਗੋਲੀਆਂ ਬਿਨਾਂ ਲੇਬਲ ਬ੍ਰਾਮਦ ਹੋਈਆਂ। ਜਿਹਨਾ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।

ਮਾਡਲ ਟਾਊਨ : ਐਸ ਆਈ ਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੁਹੱਲਾ ਰਾਮ ਨਗਰ ਮੌਜੂਦ ਸੀ ਤਾਂ ਦੋਰਾਨੇ ਚੈਕਿੰਗ ਸਕੂਟਰੀ ਨੰਬਰ ਪੀ ਬੀ 07 ਏ ਐਨ 0451 ਤੇ ਸੰਦੀਪ ਤਿਵਾੜੀ ਪੁੱਤਰ ਸੈਲੂ ਤਿਵਾੜੀ ਵਾਸੀ ਕੰਚਨਪੁਰ ਥਾਣਾ ਗੋਡਾ ਥਰਬੂਪੁਰ ਉਤਰਪ੍ਰਦੇਸ਼ ਹਾਲ ਵਾਸੀ ਮੁਹੱਲਾ ਦੀਪ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਗਗਨਦੀਪ ਪੁੱਤਰ ਰਾਮੇਸ਼ ਕੁਮਾਰ ਵਾਸੀ ਵਾਰਡ ਨੰਬਰ 18 ਗਲੀ ਨੰਬਰ 18 ਰੂਪ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਸ਼ੱਕ ਦੀ ਬਿਨ੍ਹਾਂ ਤੇ ਕਾਬੂ ਕਰਕੇ ਉਨ੍ਹਾਂ ਪਾਸੋ ਤਲਾਸ਼ੀ ਦੋਰਾਨ ਸੰਦੀਪ ਤਿਵਾੜੀ ਉਕਤ ਪਾਸੋਂ 49 ਗ੍ਰਾਮ ਨਸ਼ੀਲਾ ਪਦਾਰਥ ਅਤੇ ਗਗਨਦੀਪ ਉਕਤ ਪਾਸੋਂ 51 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ਮੁੱਕਦਮਾ ਦਰਜ ਕੀਤਾ ਗਿਆ

ਹਰਿਆਣਾ : ਏ ਐਸ ਆਈ ਜਗਦੀਸ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਲਾ ਗਸਤ ਬਾ’ ਚੈਕਿੰਗ ਸੌਂਕੀ ਪੁਰਸਾ ਦੇ ਸਬੰਧ ਵਿੱਚ ਭੂੰਗਾ ਤੋ ਹੁਦੇ ਹੋਏ ਮੇਨ ਜੀ ਟੀ ਰੋਡ ਤੇ ਪਿੰਡ ਕਬੀਰਪੁਰ ਨੂੰ ਮੁੜੇ ਤਾਂ ਥੋੜਾ ਅੱਗੇ ਜਾ ਕੇ ਇੱਕ ਨੋਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯੱਕਦਮ ਘਬਰਾ ਕੇ ਪਿੱਛੇ ਨੂੰ ਮੁੜਣ ਲੱਗਾ ਤਾਂ ਮਨ ਏ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੌਜਵਾਨ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁਛਿਆ। ਜਿਸਨੇ ਅਪਣਾ ਨਾਮ ਸੰਜੀਵ ਕੁਮਾਰ ਉਰਫ ਸੰਜੂ ਪੁੱਤਰ ਵਿਜੈ ਕੁਮਾਰ ਵਾਸੀ ਪੰਡੋਰੀ ਸੂਮਲਾ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਦੱਸਿਆ ਜਿਸਦੀ ਤਲਾਸ਼ੀ ਕਰਨੇ ਤੇ 67 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ। ਜਿਸਤੇ ਮੁਕਦਮਾਂ ਦਰਜ ਕੀਤਾ ਗਿਆ।

(67 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋਸ਼ੀ ਨੂੰ ਹਰਿਆਣਾ ਪੁਲਿਸ ਨੇ ਕੀਤਾ ਗਿ੍ਰਫਤਾਰ)

ਟਾਂਡਾ : ਐਸ.ਆਈ ਗੁਰਵਿੰਦਰ ਸਿੰਘ ਦੋਰਾਨੇ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਸਬੰਧੀ ਪੂਲ ਪੁਖਤਾ ਸਾਈਡ ਨੂੰ ਜਾ ਰਹੇ ਸੀ ਤਾਂ ਸਹਿਬਾਜਪੁਰ ਮੋੜ ਪਾਸ ਇੱਕ ਨੌਜਵਾਨ ਆਪਣੇ ਸੱਜੇ ਮੋਢੇ ਤੇ ਇੱਕ ਬੋਰਾ ਪਲਾਸਟਿਕ ਚੁੱਕੀ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਵਜਨਦਾਰ ਬੋਰਾ ਸੁੱਟ ਕੇ ਕਮਾਦ ਦੇ ਖੇਤਾ ਨੂੰ ਧੂੰਦ ਜਿਆਦਾ ਹੋਣ ਦਾ ਫਾਈਦਾ ਉਠਾ ਕੇ ਕਮਾਦ ਵੱਲ ਨੂੰ ਭੱਜ ਗਿਆ ਜੋ ਬੋਰਾ ਪਲਾਸਟਿਕ ਨੂੰ ਖੋਲ ਕੇ ਚੈੱਕ ਕਰਨ ਤੇ ਤੇ ਉਸ ਵਿੱਚੋ 9 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਣ ਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।

ਟਾਂਡਾ : ਏ.ਐਸ.ਆਈ ਅਮਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੋਰਾਨੇ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਸਬੰਧੀ ਬੱਸ ਸਟੈਂਡ ਟਾਂਡਾ ਪੁੱਜਾ ਤਾਂ ਸਾਹਮਣੇ ਤੋ ਇਕ ਮੋਨਾ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਪਹਿਨੀ ਹੋਈ ਲੋਅਰ ਰੰਗ ਨੀਲਾ ਦੀ ਖੱਬੀ ਜੇਬ ਵਿੱਚੋ ਇਕ ਕਾਲੇ ਰੰਗ ਦਾ ਵਜਨਚਾਰ ਲਿਫਾਫਾ ਕੱਢਕੇ ਜ਼ਮੀਨ ਤੇ ਸੁੱਟ ਦਿਤਾ । ਜਿਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਮਨਜਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਖਡਿਆਲਾ ਥਾਂਣਾ ਟਾਂਡਾ ਦੱਸਿਆ ਜਿਸ ਵਲੋਂ ਜਮੀਨ ਤੇ ਸੁਟੇ ਲਿਫਾਫੇ ਨੂੰ ਖੋਲ ਕੇ ਚੈੱਕ ਕਰਨ ਅਤੇ ਕੰਪਿਊਟਰ ਕੰਡੇ ਨਾਲ ਵਜਨ ਕਰਨ ਤੇ ਉਸ ਵਿੱਚੋਂ 309 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

error: copy content is like crime its probhihated