ਗੁਰਪ੍ਰੀਤ ਸਿੰਘ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਨਿਯੁਕਤ
ਚੰਡੀਗੜ੍ਹ / ਹੁਸ਼ਿਆਰਪੁਰ 29 ਨਵੰਬਰ (ਚੌਧਰੀ) : ਭਾਜਪਾ ਯੁਵਾ ਮੋਰਚਾ ਦੀ ਚੰਡੀਗੜ੍ਹ ਵਿਖੇ ਬੈਠਕ ਹੋਈ ਜਿਸ ਵਿੱਚ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਭਾਨੁ ਪ੍ਰਤਾਪ ਸਿੰਘ, ਪੰਜਾਬ ਯੁਵਾ ਮੋਰਚਾ ਦੇ ਜਨਰਲ ਸਕੱਤਰ ਦੀਪਾਂਸ਼ੁ ਘਈ,ਜਿਲ੍ਹਾ ਯੁਵਾ ਮੋਰਚਾ ਪ੍ਰਧਾਨ ਯੋਗੇਸ਼ ਸਪਰਾ,ਪੰਜਾਬ ਯੁਵਾ ਮੋਰਚਾ ਦੇ ਸਕੱਤਰ ਆਭਾਸ ਸ਼ਾਕਰ,ਪੰਜਾਬ ਯੁਵਾ ਮੋਰਚਾ ਦੇ ਆਈ ਟੀ ਇੰਚਾਰਜ ਅਵਿਨਾਸ਼ ਗੁਪਤਾ ਅਤੇ ਪੰਜਾਬ ਯੁਵਾ ਮੋਰਚਾ ਦੇ ਆਫੀਸ ਸੇਕ੍ਰੇਟਰੀ ਨੀਰਜ ਸ਼ਰਮਾ ਵਿਸ਼ੇਸ਼ ਰੂਪ ਵਿਚ ਹਾਜਰ ਸਨ। ਇਸ ਮੌਕੇ ਗੁਰਪ੍ਰੀਤ ਸਿੰਘ ਨੂੰ ਭਾਜਪਾ ਜ਼ਿਲ੍ਹਾ ਮੁਕੇਰੀਆਂ ਯੁਵਾ ਮੋਰਚਾ ਦੇ ਜਨਰਲ ਸਕੱਤਰ ਨਿਯੁਕਤ ਕੀਤੇ ਗਏ।ਇਸ ਮੋਕੇ ਨਵ ਨਿਯੂਕਤ ਜਨਰਲ ਸਕੱਤਰ ਗੁਰਪ੍ਰੀਤ ਨੇ ਕਿਹਾ ਕੇ ਪਾਰਟੀ ਦੀ ਮਿਲੀ ਜੁਮੇਵਾਰੀ ਨੂੰ ਤਨ ਦੇਹੀ ਨਾਲ਼ ਨਿਭਾਉਣਗੇ।