Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸੋਭਾ ਯਾਤਰਾ ਵਿੱਚ ਹੋਏ ਸਾਮਲ

ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸੋਭਾ ਯਾਤਰਾ ਵਿੱਚ ਹੋਏ ਸਾਮਲ

ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸੋਭਾ ਯਾਤਰਾ ਵਿੱਚ ਹੋਏ ਸਾਮਲ

ਕੈਬਟਿਨ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ 450 ਵੇਂ ਪ੍ਰਕਾਸ ਪੂਰਬ ਦੀਆਂ ਦਿੱਤੀਆਂ ਸੁਭਕਾਮਨਾਵਾਂ

ਪਠਾਨਕੋਟ 8 ਅਪ੍ਰੈਲ 2022 (ਅਵਿਨਾਸ਼ ਸ਼ਰਮਾ ) ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ 450ਵੇਂ ਪ੍ਰਕਾਸ ਪੂਰਬ ਤੇ ਜਿਲ੍ਹਾ ਪਠਾਨਕੋਟ ਤੇ ਸਮੂਚੇ ਪੰਜਾਬ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਸੁਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚਲਕੇ ਅਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਜੀ ਦੇ 450ਵੇਂ ਪ੍ਰਕਾਸ ਪੂਰਬ ਤੇ ਜਿਲ੍ਹਾ ਪਠਾਨਕੋਟ ਵਿਖੇ ਕੱਢੀ ਗਈ ਸੋਭਾ ਯਾਂਤਰਾ ਵਿੱਚ ਸਾਮਲ ਹੋਣ ਤੇ ਕੀਤਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਜੋ ਬਹੁਤ ਵੱਡੇ ਚਿੰਤਕ ਵੀ ਹਨ ਜਿਨ੍ਹਾਂ ਦੀ ਸਾਰੀ ਜੀਵਨੀ ਜਿਨ੍ਹਾਂ ਦੀ ਸਾਰੀ ਰਚਨਾ ਸਮਾਜ ਨੂੰ ਇੱਕ ਬਹੁਤ ਵੱਡੀ ਸੇਦ ਪ੍ਰਦਾਨ ਕਰਦੀ ਹੈ ਅਤੇ ਇਸ ਦੁਨੀਆਂ ਅੰਦਰ ਉਨ੍ਹਾਂ ਦਾ ਇੱਕ ਬਹੁਤ ਹੀ ਵੱਡਾ ਉੱਚਾ ਸਥਾਨ ਹੈ ਅੱਜ ਉਨ੍ਹਾਂ ਦੇ 450ਵੇਂ ਪ੍ਰਕਾਸ ਪੂਰਬ ਤੇ ਸੋਭਾ ਯਾਤਰਾ ਕੱਢੀ ਗਈ ਹੈ ਉਸ ਲਈ ਸਮੂਚੇ ਸਮਾਜ ਅਤੇ ਸੰਤ ਸਮਾਜ ਜੋ ਸਾਡਾ ਮਾਰਗ ਦਰਸਕ ਕਰ ਰਹੇ ਹਨ ਅਤੇ ਸੋਭਾ ਯਾਤਰਾ ਵਿੱਚ ਸਾਮਲ ਹਰੇਕ ਵਿਅਕਤੀ ਨੂੰ ਦਿਲ ਦੀਆਂ ਗਰਿਰਾਈਆਂ ਤੋਂ, ਪੰਜਾਬ ਸਰਕਾਰ ਵੱਲੋਂ, ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਜੀ ਵੱਲੋਂ ਅਤੇ ਅਪਣੇ ਵੱਲੋਂ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ 450ਵੇਂ ਪ੍ਰਕਾਸ ਪੂਰਬ ਤੇ ਸੁਭਕਾਮਨਾਵਾਂ ਭੇਂਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਸਾਡਾ ਸਮਾਜ ਜਿਸ ਵਿੱਚੋਂ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਪ੍ਰਗਟ ਹੋਏ ਅਤੇ ਉਨ੍ਹਾਂ ਨੇ ਅਪਣੀ ਜਿੰਦਗੀ ਵਿੱਚ ਇੱਕ ਬਹੁਤ ਵੱਡੀ ਰਚਨਾ ਕੀਤੀ ਜੋ ਮਾਨਵਤਾ ਨੂੰ ਸੰਦੇਸ ਦਿੱਤਾ ਜੋ ਅੱਜ ਵੀ ਸਾਡੇ ਲਈ ਰੋਸਨੀ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਮੂੱਚੀ ਮਾਨਵਤਾ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਮਹਾਂ ਪੂਰਸਾਂ ਦੇ ਪ੍ਰਕਾਸ ਪੂਰਬ ਨੂੰ ਇਕੱਠੇ ਹੋ ਕੇ ਭਾਈਚਾਰੇ ਦੀ ਭਾਵਨਾਂ ਨਾਲ ਮਨਾਉਂਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਅਪਣੀ ਜਿੰਦਗੀ ਵਿੱਚ ਨਵੀਆਂ ਪੁਲਾਘਾਂ ਪੁੱਟਣ ਬਾਰੇ ਸੋੋਚਨਾ ਚਾਹੀਦਾ ਹੈੇ।
ਜਿਕਰਯੋਗ ਹੈ ਕਿ ਸੋਭਾ ਯਾਤਰਾ ਭੜੋਲੀ ਕਲ੍ਹਾਂ ਤੋਂ ਸੁਰੂ ਕੀਤੀ ਗਈ ਜੋ ਗੁਰਦਾਸਪੁਰ ਰੋਡ, ਬੱਸ ਸਟੈਂਡ, ਰੇਲਵੇ ਰੋਡ, ਬਾਲਮੀਕੀ ਚੋਕ, ਲਾਈਟਾ ਵਾਲਾ ਚੋਕ, ਪੀਰ ਬਾਬਾ ਚੋਕ , ਢਾਂਗੂ ਰੋਡ ਤੋਂ ਹੁੰਦੇ ਹੋਏ ਸਹੀਦ ਭਗਤ ਸਿੰਘ ਚੋਕ ਵਿਖੇ ਸਮਾਪਤ ਕੀਤੀ ਗਈ। ਰਸਤੇ ਵਿੱਚ ਲੋਕਾਂ ਵੱਲੋਂ ਸੋਭਾ ਯਾਤਰਾ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ ਅਤੇ ਜਗ੍ਹਾ ਜਗ੍ਹਾ ਤੇ ਸੰਗਤ ਲਈ ਸਟਾਲ ਵੀ ਲਗਾਏ ਗਏ।