ਖਾਲਸਾ ਕਾਲਜ ਦੇ ਰੈੱਡ ਰੀਬਨ ਕਲੱਬ ਵਲੋ “ਅੰਤਰ ਰਾਸ਼ਟਰੀ ਥੈਲੇਸੀਮੀਆ” ਦਿਵਸ ਮਨਾਇਆ
ਗੜ੍ਹਦੀਵਾਲਾ 16 ਮਈ) ਚੌਧਰੀ) : ਖਾਲਸਾ ਕਾਲਜ ਦੇ ਰੈੱਡ ਰੀਬਨ ਕਲੱਬ ਵਲੋਂ “ਅੰਤਰ ਰਾਸ਼ਟਰੀ ਥੈਲੇਸੀਮੀਆ” ਦਿਵਸ ਮਨਾਇਆ ਗਿਆ। ਇਸ ਦੇ ਅੰਤਰਗਤ ਪ੍ਰਿੰਸੀਪਲ ਡਾ.ਮਲਕੀਤ ਸਿੰਘ ਦੀ ਅਗਵਾਈ ਹੇਠ ਰੈੱਡ ਰੀਬਨ ਦੇ ਇੰਚਾਰਜ ਪ੍ਰੋ.ਗੁਰਪ੍ਰੀਤ ਕੌਰ ਅਤੇ ਪ੍ਰੋ. ਨੇਹਾ ਵਲੋਂ ਵਿਦਿਆਰਥੀਆਂ ਨੂੰ ਇਸ ਬੀਮਾਰੀ ਨਾਲ ਸੰਬੰਧਿਤ ਫਿਲਮ ਦਿਖਾਈ ਗਈ, ਜਿਸ ਵਿੱਚ ਇਸ ਬੀਮਾਰੀ ਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ ਨਾਲ ਜਾਣੂੰ ਕਰਵਾਇਆ। ਪ੍ਰੋ. ਗੁਰਪ੍ਰੀਤ
ਕੌਰ ਨੇ ਦੱਸਿਆ ਕਿ ਥੈਲੇਸੀਮੀਆ ਇੱਕ ਖੂਨ ਨਾਲ ਸੰਬੰਧਿਤ ਜਾਨਲੇਵਾ ਬੀਮਾਰੀ ਹੈ ਅਤੇ ਇਸ ਨੁੰ ਸਿਰਫ਼ ਇਸ ਦੀ ਜਾਣਕਾਰੀ ਦੁਆਰਾ ਹੀ ਰੋਕਿਆ ਜਾ ਸਕਦਾ ਹੈ।








