Prime Punjab Times

Latest news
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ 34 ਸਕੂਲੀ ਬੱਸਾਂ ਦੀ ਜਾਂਚ, 6 ਦੇ ਚਲਾਨ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਦਸੂਹਾ ਦੇ ਫਰਦ ਕੇਂਦਰ ਵਿਖੇ ਕੰਪਿਊਟਰ ਆਪਰੇਟਰਾਂ ਵੱਲੋਂ ਆਰਥੀ ਫੂਕ ਮੁਜਾਰਾ ਕਰਕੇ ਸਰਕਾਰ ਖਿਲਾਫ ਕੀਤੀ ਗਈ ਨਾਰੇਬਾਜ਼ੀ
ADVERTISEMENT
You are currently viewing ਕਾਰ ‘ਚ ਅਸ਼ਲੀਲ ਹਰਕਤਾਂ ਤੋਂ ਸ਼ੁਰੂ ਹੋਇਆ ਝਗੜਾ ਬਣਿਆ ਕਤਲ, ਸਰਕਾਰੀ ਮੁਲਾਜ਼ਮ ਦੀ ਮੌ+ਤ,ਪੁਲਿਸ ਨੇ ਅਮ੍ਰਿਤਸਰ ਤੋਂ ਫੜੀ ਜੋੜੀ

ਕਾਰ ‘ਚ ਅਸ਼ਲੀਲ ਹਰਕਤਾਂ ਤੋਂ ਸ਼ੁਰੂ ਹੋਇਆ ਝਗੜਾ ਬਣਿਆ ਕਤਲ, ਸਰਕਾਰੀ ਮੁਲਾਜ਼ਮ ਦੀ ਮੌ+ਤ,ਪੁਲਿਸ ਨੇ ਅਮ੍ਰਿਤਸਰ ਤੋਂ ਫੜੀ ਜੋੜੀ

ਬਟਾਲਾ 3 ਫ਼ਰਵਰੀ (ਅਵਿਨਾਸ਼ ਸ਼ਰਮਾ )

: ਸ਼ਹਿਰ ਬਟਾਲਾ ਵਿੱਚ 27 ਜਨਵਰੀ ਨੂੰ ਵਾਪਰੇ ਇਕ ਸਨਸਨੀਖੇਜ਼ ਮਾਮਲੇ ਵਿੱਚ ਕਾਰ ਵਿੱਚ ਬੈਠ ਕੇ ਗਲਤ ਹਰਕਤਾਂ ਕਰਨ ਤੋਂ ਰੋਕਣ ’ਤੇ ਹੋਈ ਕਹਾਸੁਨੀ ਨੇ ਕਤਲ ਦਾ ਰੂਪ ਧਾਰ ਲਿਆ। ਇਸ ਮਾਮਲੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਦੀ ਜਾਨ ਚਲੀ ਗਈ। ਬਟਾਲਾ ਪੁਲਿਸ ਨੇ ਭਾਰੀ ਮਸ਼ੱਕਤ ਤੋਂ ਬਾਅਦ ਦੋਸ਼ੀ ਨੌਜਵਾਨ ਅਤੇ ਨੌਜਵਾਨੀ ਨੂੰ ਅਮ੍ਰਿਤਸਰ ਦੇ ਗੁੱਜਰਪੁਰਾ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ 27 ਜਨਵਰੀ ਦੀ ਦੇਰ ਸ਼ਾਮ ਦੋਸ਼ੀ ਜੋੜਾ ਬਟਾਲਾ ਵਿੱਚ ਕਾਰ ਵਿੱਚ ਬੈਠ ਕੇ ਅਣਉਚਿਤ ਹਰਕਤਾਂ ਕਰ ਰਿਹਾ ਸੀ। ਇਸ ਦੌਰਾਨ ਉਥੋਂ ਲੰਘ ਰਹੇ ਇਕ ਈ-ਰਿਕਸ਼ਾ ਚਾਲਕ ਗੋਰਖਨਾਥ ਵੱਲੋਂ ਸਾਈਡ ਮੰਗਣ ’ਤੇ ਦੋਹਾਂ ਵਿਚਕਾਰ ਤਕਰਾਰ ਹੋ ਗਈ। ਤਕਰਾਰ ਨੇ ਜਲਦ ਹੀ ਹਿੰਸਕ ਰੂਪ ਧਾਰ ਲਿਆ ਅਤੇ ਦੋਸ਼ੀਆਂ ਨੇ ਗੋਰਖਨਾਥ ਨਾਲ ਮਾਰ-ਕੁੱਟ ਸ਼ੁਰੂ ਕਰ ਦਿੱਤੀ।

ਝਗੜੇ ਦੀ ਆਵਾਜ਼ ਸੁਣ ਕੇ ਜਦੋਂ ਗੋਰਖਨਾਥ ਦਾ ਪਿਤਾ ਰਾਜਕੁਮਾਰ, ਜੋ ਕਿ ਨੇੜੇ ਹੀ ਰਹਿੰਦਾ ਸੀ, ਮੌਕੇ ’ਤੇ ਪਹੁੰਚਿਆ ਤਾਂ ਦੋਸ਼ੀ ਜੋੜੇ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਦੋਸ਼ੀਆਂ ਨੇ ਗੱਡੀ ਵਿਚੋਂ ਬੇਸਬਾਲ ਬੈਟ ਕੱਢ ਕੇ ਰਾਜਕੁਮਾਰ ਦੇ ਸਿਰ ’ਤੇ ਵਾਰ ਕੀਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਜ਼ਖ਼ਮੀ ਰਾਜਕੁਮਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਆਪਣੇ ਸੋਰਸਾਂ ਦੀ ਮਦਦ ਨਾਲ ਦੋਸ਼ੀ ਨੌਜਵਾਨ ਅਤੇ ਨੌਜਵਾਨੀ ਨੂੰ ਅਮ੍ਰਿਤਸਰ ਤੋਂ ਕਾਬੂ ਕੀਤਾ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਹਾਂ ਬਿਨਾਂ ਵਿਆਹ ਇਕੱਠੇ ਰਹਿੰਦੇ ਸਨ ਅਤੇ ਅਮ੍ਰਿਤਸਰ ਵਿੱਚ ਨੌਜਵਾਨੀ ਦੇ ਘਰ ’ਚ ਹੀ ਰਹਿ ਰਹੇ ਸਨ। ਦੋਹਾਂ ਉੱਤੇ ਪਹਿਲਾਂ ਵੀ ਕੇਸ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ।

ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਹੋਰ ਗਹਿਰੀ ਪੁੱਛਗਿੱਛ ਲਈ ਪੁਲਿਸ ਵੱਲੋਂ ਰੀਮਾਂਡ ਦੀ ਮੰਗ ਕੀਤੀ ਜਾਵੇਗੀ।