Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 2 ਕਿਲੋਗ੍ਰਾਮ ਗਾਂਜਾ (ਚੁਰਾ ਪੋਸਤ) ਸਮੇਤ ਇੱਕ ਔਰਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

2 ਕਿਲੋਗ੍ਰਾਮ ਗਾਂਜਾ (ਚੁਰਾ ਪੋਸਤ) ਸਮੇਤ ਇੱਕ ਔਰਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਤਲਵਾੜਾ / ਦਸੂਹਾ (ਚੌਧਰੀ) 

23 ਫਰਵਰੀ : ਮਾਨਯੋਗ ਸੀਨੀਅਰ ਪੁਲਿਸ ਕਪਤਾਨ  ਸਰਤਾਜ ਸਿੰਘ ਚਾਹਲ IPS ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਮਨਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ/ਤਫਤੀਸ਼ ਹੁਸ਼ਿਆਰਪੁਰ ਅਤੇ ਬਲਵੀਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਦਸੂਹਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ  ਹਰਗੁਰਦੇਵ ਸਿੰਘ ਮੁੱਖ ਅਫਸਰ ਥਾਣਾ ਤਲਵਾੜਾ ਵੱਲੋਂ ਭੈੜੇ ਪੁਰਸ਼ਾਂ ਖਿਲਾਫ ਚਲਾਈ ਗਈ ਨਸ਼ਿਆ ਖਿਲਾਫ ਮੁਹਿੰਮ ਤਹਿਤ ਥਾਣਾ ਤਲਵਾੜਾ ਦੀ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਮਿਤੀ 21.02.2023 ਨੂੰ ASI ਨਰੇਸ਼ ਕੁਮਾਰ ਥਾਣਾ ਤਲਵਾੜਾ ਸਮੇਤ ਐਚ.ਸੀ ਤਿਲਕ ਰਾਜ 144, L/HC ਬੰਦਨਾ ਦੇਵੀ 1459, ਨੇ ਦੋਰਾਨੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਡੈਮ ਰੋਡ ਨੇੜੇ ਨਗਰ ਮੋੜ ਮੋਜੂਦ ਸੀ ਤਾਂ ਇੱਕ ਔਰਤ ਰੋਡ ਦੇ ਨਾਲ ਬਣੀਆਂ ਝੁੱਗੀਆਂ ਵਾਲੇ ਪਾਸੋਂ ਮੇਨ ਰੋਡ ਨੂੰ ਆਪਣੇ ਸੱਜੇ ਹੱਥ ਵਿੱਚ ਵਜਨਦਾਰ ਮੋਮੀ ਲਿਫਾਫਾ ਫੜ ਕੇ ਪੈਦਲ ਆਈ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਪਿੱਛੇ ਮੁੜਨ ਲੱਗੀ ਜਿਸ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੋਮਾ ਦੇਵੀ ਪਤਨੀ ਸੰਜੇ ਕੁਮਾਰ ਵਾਸੀ ਡੈਮ ਰੋਡ ਤਲਵਾੜਾ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਦੱਸਿਆ। ਜੋ .ਏ.ਐਸ.ਆਈ. ਨਰੇਸ਼ ਕੁਮਾਰ ਵੱਲੋਂ ਥਾਣਾ ਵਿਖੇ ਇਤਲਾਹ ਦਿੱਤੇ ਜਾਣ ਪਰ ASI ਓਮ ਪ੍ਰਕਾਸ਼ ਸਮੇਤ HC ਸਤਵੰਤ ਸਿੰਘ 432 ਵੱਲੋਂ ਮੋਕਾ ਪਰ ਪੁੱਜ ਕੇ ਪੁਲਿਸ ਪਾਰਟੀ ਵੱਲੋ ਕਾਬੂ ਕੀਤੀ ਗਈ। ਔਰਤ ਸੋਮਾ ਦੇਵੀ ਪਤਨੀ ਸੰਜੇ ਕੁਮਾਰ ਵਾਸੀ ਡੈਮ ਰੋਡ ਝੁੱਗੀਆਂ ਨੇੜੇ ਇੰਦਰਾ ਕਲੋਨੀ ਤਲਵਾੜਾ ਵੱਲੋਂ ਫੜੇ ਹੋਏ ਵਜਨਦਾਰ ਮੋਮੀ ਲਿਫਾਫੇ ਨੂੰ ਚੈਕ ਕਰਨ ਪਰ ਉਸ ਵਿੱਚੋਂ ਛੋਟੇ ਛੋਟੇ ਪੈਕਟਾਂ ਵਿੱਚ ਪਾਏ ਹੋਏ ਗਾਂਜੇ ਦੀਆਂ ਪੁੱੜੀਆਂ ਬ੍ਰਾਮਦ ਹੋਈਆਂ(ਕੁੱਲ 2 ਕਿਲੋਗ੍ਰਾਮ ਗਾਂਜਾ ) । ASI ਓਮ ਪ੍ਰਕਾਸ਼ ਥਾਣਾ ਤਲਵਾੜਾ ਵੱਲੋਂ ਮੁਕੱਦਮਾ ਨੰਬਰ 17 ਮਿਤੀ 22.02.2023 ਅ/ਧ 20-61-85 ਐਨ.ਡੀ.ਪੀ.ਐਸ ਐਕਟ ਥਾਣਾ ਤਲਵਾੜਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ।ਦੋਸ਼ਣ ਸੋਮਾ ਦੇਵੀ ਉਕਤ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।