Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਨੈਸ਼ਨਲ ਹਾਈਵੇ ਤੇ ਬੇਕਾਬੂ ਬੱਸ ਡਿਵਾਈਡਰ ਨੂੰ ਤੋੜਦੀ ਹੋਈ ਕੰਧ ਚ ਜਾ ਵੱਜੀ,ਜਾਨੀ ਨੁਕਸਾਨ..

ਨੈਸ਼ਨਲ ਹਾਈਵੇ ਤੇ ਬੇਕਾਬੂ ਬੱਸ ਡਿਵਾਈਡਰ ਨੂੰ ਤੋੜਦੀ ਹੋਈ ਕੰਧ ਚ ਜਾ ਵੱਜੀ,ਜਾਨੀ ਨੁਕਸਾਨ..

ਦਸੂਹਾ 16 ਜਨਵਰੀ (ਚੌਧਰੀ )

: ਅੱਜ ਨੈਸ਼ਨਲ ਹਾਈਵੇ ਤੇ ਪਠਾਨਕੋਟ  ਤੋਂ ਜਲੰਧਰ ਜਾ ਰਹੀ ਬੱਸ ਬੇਕਾਬੂ ਹੋਕੇ ਡਿਵਾਈਡਰ ਨੂੰ ਤੋੜਦੀ ਹੋਈ ਕੰਧ ਚ ਜਾ ਵੱਜੀ ।ਮਿਲੀ ਜਾਣਕਾਰੀ ਅਨੁਸਾਰ ਢਿੱਲੋਂ ਬੱਸ ਸਰਵਿਸ ਪੀਬੀ 13 ਜ਼ੈੱਡ 0255 ਦਾ ਇੰਜਣ ਚ ਖਰਾਬੀ ਆਉਣ ਕਾਰਨ ਅਤੇ ਡਰਾਈਵਰ ਦੀ ਸਿਆਣਪ ਕਾਰਨ ਵੱਡਾ ਹਾਦਸਾ ਟਲ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਡਰਾਈਵਰ ਧਰਮਪਾਲ ਅਤੇ ਕੰਡਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਬੱਸ ਸਵੇਰੇ ਪਠਾਨਕੋਟ ਤੋਂ ਜਲੰਧਰ ਲਈ ਰਵਾਨਾ ਹੋਈ ਸੀ, ਜੋ ਦਸੂਹਾ ਨੈਸ਼ਨਲ ਹਾਈਵੇ ‘ਤੇ ਵਿਨੋਦ ਰਾਣੀ ਦੇ ਪੈਟਰੋਲ ਪੰਪ ਦੇ ਸਾਹਮਣੇ ਇੰਜਣ ਵਿਚ ਖਰਾਬੀ ਆਉਣ ਕਾਰਨ ਡਿਵਾਈਡਰ ਦੀ ਰੇਲਿੰਗ ਤੋੜਦੇ ਹੋਏ ਇੱਕ ਖਾਲੀ ਪਲਾਟ ਚ ਜਾ ਘੁਸੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ ਅੱਗੇ ਜਾ ਕੇ ਬਾਬਾ ਬਰਫਾਨੀ ਚੌਕ ਵਿਖੇ  ਵੱਡਾ ਹਾਦਸੇ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ। ਇਸ ਮੌਕੇ ਹਾਜ਼ਰ ਲੋਕਾਂ ਨੇ ਡਰਾਈਵਰ ਦੀ ਸਿਆਣਪ ਦੀ ਸ਼ਲਾਘਾ ਕੀਤੀ, ਜਿਸ ਕਾਰਨ ਕੋਈ ਵੀ ਜ਼ਖਮੀ ਨਹੀਂ ਹੋਇਆ।