ਮੁਕੇਰੀਆਂ / ਦਸੂਹਾ 24 ਅਪ੍ਰੈਲ (ਚੌਧਰੀ)
: ਮੁਕੇਰੀਆਂ ‘ਚ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਗਹਿਣਿਆਂ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਜਿਊਲਰੀ ਦੀ ਦੁਕਾਨ ਤੋਂ ਮੁਕੇਰੀਆਂ ਥਾਣਾ ਮਹਿਜਜ 300 ਮੀਟਰ ਦੀ ਦੂਰੀ ’ਤੇ ਹੈ। ਬਾਜ਼ਾਰ ਦੇ ਵਿਚਕਾਰ ਹੋਈ ਇਸ ਲੁੱਟ ਕਾਰਨ ਪੂਰੇ ਮੁਕੇਰੀਆਂ ਸ਼ਹਿਰ ਵਿੱਚ ਡਰ ਦਾ ਮਾਹੌਲ ਹੈ ਕਿ ਲੁਟੇਰਿਆਂ ਨੂੰ ਹੁਣ ਪੁਲਿਸ ਦਾ ਕੋਈ ਡਰ ਨਹੀਂ ਰਿਹਾ।

ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਕਰੀਬ 9 ਵਜੇ ਆਪਣੀ ਦੁਕਾਨ ’ਤੇ ਬੈਠੇ ਸਨ ਜਦੋਂ ਇਹ ਘਟਨਾ ਵਾਪਰੀ ਤਾਂ ਤਿੰਨ ਵਿਅਕਤੀ ਆਏ ਅਤੇ ਪਿਸਤੌਲ ਵਰਗੇ ਹਥਿਆਰ ਦਿਖਾ ਕੇ ਪੈਸਿਆਂ ਦੀ ਮੰਗ ਕਰਨ ਲੱਗੇ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਦੁਕਾਨ ‘ਤੇ ਰੱਖੇ ਟਰੰਕ ਦੀ ਤਲਾਸ਼ੀ ਲਈ ਅਤੇ ਉਸ ਵਿਚ ਰੱਖੀ ਨਕਦੀ ਅਤੇ ਕੁਝ ਗਹਿਣੇ ਲੈ ਕੇ ਫਰਾਰ ਹੋ ਗਏ। ਅਤੇ ਜਾਂਦੇ ਸਮੇਂ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਲੈ ਗਏ।








