Prime Punjab Times

Latest news
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ 34 ਸਕੂਲੀ ਬੱਸਾਂ ਦੀ ਜਾਂਚ, 6 ਦੇ ਚਲਾਨ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਦਸੂਹਾ ਦੇ ਫਰਦ ਕੇਂਦਰ ਵਿਖੇ ਕੰਪਿਊਟਰ ਆਪਰੇਟਰਾਂ ਵੱਲੋਂ ਆਰਥੀ ਫੂਕ ਮੁਜਾਰਾ ਕਰਕੇ ਸਰਕਾਰ ਖਿਲਾਫ ਕੀਤੀ ਗਈ ਨਾਰੇਬਾਜ਼ੀ
ADVERTISEMENT
You are currently viewing ਪੱਤਰਕਾਰਾਂ ਦੇ ਚਹੇਤੇ ਸਵਰਗੀ ਸੁਰਿੰਦਰ ਸ਼ਰਮਾ ਨੂੰ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਤੇ ਰਾਜਨੇਤਾਵਾਂ ਵੱਲੋਂ ਦਿੱਤੀ ਗਈ ਭਾਵਭਿੰਨੀ ਸ਼ਰਧਾਂਜਲੀ

ਪੱਤਰਕਾਰਾਂ ਦੇ ਚਹੇਤੇ ਸਵਰਗੀ ਸੁਰਿੰਦਰ ਸ਼ਰਮਾ ਨੂੰ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਤੇ ਰਾਜਨੇਤਾਵਾਂ ਵੱਲੋਂ ਦਿੱਤੀ ਗਈ ਭਾਵਭਿੰਨੀ ਸ਼ਰਧਾਂਜਲੀ

ਬਟਾਲਾ, 6 ਜੂਨ (ਅਵਿਨਾਸ਼ ਸ਼ਰਮਾ)

ਬਟਾਲਾ ਵਾਸੀਆਂ ਵੱਲੋਂ ਸੁਰਿੰਦਰ ਸ਼ਰਮਾ ਵਰਗਾ ਅਨਮੋਲ ਹੀਰਾ ਗਵਾਇਆ ਗਿਆ : ਕਸਤੂਰੀ ਲਾਲ ਸੇ

– ਪੱਤਰਕਾਰ ਸਵ ਸੁਰਿੰਦਰ ਸ਼ਰਮਾ, ਜੋ ਪਿਛਲੇ ਦਿਨੀਂ ਗੁਰਬਾਣੀ ਦੇ ਮਾਂਹ ਵਾਕ ਅਨੁਸਾਰ ਘੱਲੇ ਆਵੇ ਨਾਨਕਾ ਸੱਦੇ ਉਠਿ ਜਾਹਿ ਅਨੁਸਾਰ ਆਪਣੀ ਸੰਸਾਰਿਕ ਯਾਤਰਾ ਪੂਰਨ ਕਰਦੇ ਹੋਏ ਪ੍ਰਭੂ ਚਰਨਾਂ ‘ਚ ਜਾ ਬਿਰਾਜੇ ਸਨ, ਦੀ ਰਸਮ ਕਿਰਿਆ ਸਥਾਨਕ ਕਮਿਊਨਿਟੀ ਹਾਲ ਬਾਹਰਵਾਰ ਖਜ਼ੂਰੀ ਗੇਟ ਬਟਾਲਾ ‘ਚ ਹੋਈ, ਜਿਸ ਵਿਚ ਵੱਡੀ ਗਿਣਤੀ ‘ਚ ਸ਼ਹਿਰ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਪੱਤਰਕਾਰਤਾ ਨਾਲ ਜੁੜੀਆਂ ਹਸਤੀਆਂ ਵੱਲੋਂ ਸਵ ਸੁਰਿੰਦਰ ਸ਼ਰਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੰਡਤ ਗੋਰਾ ਨੇ ਕਿਹਾ ਕਿ ਮੌਤ ਜੀਵਨ ਦੀ ਇਕ ਅਟੱਲ ਸੱਚਾਈ ਹੈ, ਜਿਸ ਦਿਨ ਮਨੁੱਖੀ ਸਰੀਰ ਦਾ ਜਨਮ ਹੁੰਦਾ ਹੈ ਉਸ ਦਿਨ ਹੀ ਮੌਤ ਦਾ ਸਮਾਂ ਵੀ ਤੈਅ ਹੋ ਜਾਂਦਾ ਹੈ । ਜਥੇਦਾਰ ਗੋਰਾ ਨੇ ਕਿਹਾ ਸ਼ਰਮਾ ਜੀ ਬਹੁਤ ਨੇਕ ਦਿਲ ਮਿਲਣਸਾਰ ਇਨਸਾਨ ਸਨ ਉਨ੍ਹਾਂ ਨੇ ਕਾਫੀ ਲੰਮਾ ਸਮਾਂ ਬਿਲਕੁਲ ਸਾਫ਼ ਪੱਤਰਕਾਰੀ ਕਰਕੇ ਇਲਾਕੇ ਵਿਚ ਆਪਣਾ ਨਾਮ ਕਮਾਇਆ। ਗੋਰਾ ਜੀ ਨੇ ਕਿਹਾ ਕਿ ਮੌਤ ਤੋਂ ਬਾਅਦ ਇਨਸਾਨ ਵੱਲੋਂ ਕੀਤਾ ਭਜਨ ਸਿਮਰਣ ਅਤੇ ਚੰਗੇ ਕੀਤੇ ਕੰਮ ਹੀ ਨਾਲ ਜਾਂਦੇ ਹਨ।ਇਸ ਮੌਕੇ ਸਵ. ਸੁਰਿੰਦਰ ਸ਼ਰਮਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ‘ਚ ਉਨ੍ਹਾਂ ਦੀ ਪਤਨੀ ਕਿਰਨ ਸ਼ਰਮਾ, ਡ ਭਰਾ ਡਾ. ਵਿਨੋਦ ਸ਼ਰਮਾ, ਵਿਜੇ ਸ਼ਰਮਾ, ਸਰਵਨ ਸ਼ਰਮਾ, ਡਾ. ਪ੍ਰਕੇਸ਼ ਸ਼ਰਮਾ, ਡਾ. ਅਰਵਿੰਦਰ ਸ਼ਰਮਾ, ਪੁੱਤਰ ਚੇਤਨ ਸ਼ਰਮਾ, ਨੂੰਹ ਮੋਨਿਕਾ ਸ਼ਰਮਾ, ਪੁੱਤਰ ਨੀਰਜ ਸ਼ਰਮਾ ਨੂੰਹ ਪਲਕੀ ਸ਼ਰਮਾ, ਭਤੀਜਾ ਚੰਦਰ ਸ਼ਰਮਾ, ਆਜ਼ਾਦ ਸ਼ਰਮਾ, ਜਤਿੰਦਰ ਸ਼ਰਮਾ, ਅਨਮੋਲ ਸ਼ਰਮਾ ਰਾਹੁਲ ਸ਼ਰਮਾ ਰਮਾ ਤੋਂ ਇਲਾਵਾ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਯੋਗੋਸ਼ ਬੇਰੀ, ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੌਤਮ ਸੇਠ ਗੁੱਡੂ, ਜ਼ਿਲਾ ਪ੍ਰਧਾਨ ਗੀਤਾ ਸ਼ਰਮਾ, ਯਸ਼ਪਾਲ ਚੌਹਾਨ, ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ, ਸਿਟੀ ਕਾਂਗਰਸ ਕਮੇਟੀ ਚ ਪ੍ਰਧਾਨ ਸੰਜੀਵ ਸ਼ਰਮਾ, ਬ੍ਰਾਹਮਣ ਸਭਾ ਦੇ ਪ੍ਰਧਾਨ ਪੰਡਿਤ ਰਾਜੇਸ਼ ਸ਼ਰਮਾ, ਵਿਜੈ ਪ੍ਰਭਾਕਰ ਯੁਵਾ ਨੇਤਾ ਆਪ, ਜਥੇ ਗੁਰਿੰਦਰਪਾਲ ਸਿੰਘ ਗੋਰਾ ਆਦਿ ਹਾਜ਼ਰ ਸਨ। +