ਹੁਸ਼ਿਆਰਪੁਰ (ਬਿਊਰੋ)
26 ਜੂਨ : ਨਵੋਦਿਆ ਸਕੂਲ ਦੇ ਪਿ੍ਰੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਦਾਖਲਾ ਪ੍ਰੀਖਿਆ 2024-25 ਜਮਾਤ ਛੇਵੀਂ, ਜਿਸ ਦਾ ਇਮਤਿਹਾਨ ਮਿਤੀ 20 ਜਨਵਰੀ 2024 ਨੂੰ ਹੋਣਾ ਹੈ, ਦੇ ਲਈ ਫਾਰਮ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ www.navodaya.gov.in ਉੱਪਰ 10 ਅਗਸਤ ਤੱਕ ਭਰੇ ਜਾ ਸਕਦੇ ਹਨ। ਉਹ ਵਿਦਿਆਰਥੀ ਜਿਹੜੇ ਸੈਸ਼ਨ 2023-24 ਵਿਚ ਸਰਕਾਰੀ ਸਕੂਲ ਵਿਚ ਜਾਂ ਮਾਨਤਾ ਪ੍ਰਾਪਤ ਸਕੂਲਾਂ ਵਿਚ ਪੰਜਵੀਂ ਜਮਾਤ ਵਿਚ ਪੜ੍ਹ ਰਹੇ ਹਨ ਅਤੇ ਜ਼ਿਲ੍ਹ੍ਹੇ ਦੇ ਬੋਨਾਫਾਈਡ ਨਿਵਾਸੀ ਹਨ, ਉਹ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਜਨਮ ਮਿਤੀ 1 ਮਈ 2012 ਤੋਂ 31 ਜੁਲਾਈ 2014 ਦੇ ਵਿਚਕਾਰ ਹੋਣੀ ਚਾਹੀਦੀ ਹੈ। ਜੇਕਰ ਕਿਸੇ ਨੂੰ ਫਾਰਮ ਭਰਨ ਵਿਚ ਦਿੱਕਤ ਆਉਂਦਾ ਹੈ, ਉਹ ਕੰਮਕਾਜ ਵਾਲੇ ਦਿਨ ਨਵੋਦਿਆ ਸਕੂਲ ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 01882-289393, 94636 46719 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਲਿਆ ਵਿਚ ਬੱਚਿਆਂ ਨੂੰ ਆਧੁਨਿਕ ਸਿੱਖਿਆ, ਖਾਣ-ਪੀਣ, ਰਹਿਣ-ਸਹਿਣ, ਵਰਦੀਆਂ, ਕਿਤਾਬਾਂ, ਕਾਪੀਆਂ ਅਤੇ ਸਿਹਤ ਸੇਵਾਵਾਂ ਦਾ ਸਾਰਾ ਪ੍ਰਬੰਧ ਮੁਫਤ ਹੈ। ਇਥੇ ਬੱਚਿਆਂ ਦੇ ਆਚਰਣ ਨਿਰਮਾਣ ਅਤੇ ਸਰਵਪੱਖੀ ਵਿਕਾਸ ਉਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ।
—








