ਜੈ ਕ੍ਰਿਸ਼ਨ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਨੇ ਸ਼ਿਵਕਰਨ ਚੇਚੀ ਨਾਲ ਕੀਤਾ ਅਫਸੋਸ ਪ੍ਰਗਟ
ਬਲਾਚੌਰ,( ਜਤਿੰਦਰ ਪਾਲ ਸਿੰਘ ਕਲੇਰ ) ਮਾਂ ਦਾ ਰੁਤਬਾ ਪ੍ਰਮਾਤਮਾ ਤੋਂ ਵੀ ਉੱਚਾ ਹੁੰਦਾ ਹੈ ਤੇ ਮਾਂ ਦੀ ਸਿੱਖਿਆ ਹੀ ਇਨਸਾਨ ਨੂੰ ਵੱਡਾ ਰੁਤਬਾ ਦਿਵਾ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਕਰਨ ਚੇਚੀ ਦੇ ਘਰ ਉਧਨਵਾਲ ਪਹੁੰਚ ਕੇ ਉਨ੍ਹਾਂ ਦੀ ਮਾਤਾ ਸਵਰਗਵਾਸੀ ਦਰਸ਼ਨਾ ਦੇਵੀ ਦੇ ਅਕਾਲ ਚਲਾਣਾ ਕਰਨ ਤੇ ਅਫਸੋਸ ਕਰਨ ਮੌਕੇ ਕਹੇ। ਉਨ੍ਹਾਂ ਨੇ ਮਾਤਾ ਦਰਸ਼ਨਾ ਦੇਵੀ ਦੀ ਮੌਤ ਨੂੰ ਪਰਿਵਾਰ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਤੇ ਕਿਹਾ ਇਸ ਦੁੱਖ ਦੀ ਘੜੀ ਵਿਚ ਸਮੁੱਚੀ ਆਮ ਆਦਮੀ ਪਾਰਟੀ ਸ਼ਿਵਕਰਨ ਚੇਚੀ ਦੇ ਨਾਲ ਖੜ੍ਹੀ ਹੈ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਬਲਾਚੌਰ ਨੇ ਕਿਹਾ ਸ਼ਿਵਕਰਨ ਚੇਚੀ ਨੂੰ ਇਸ ਰੁਤਬੇ ਤੇ ਪਹੁੰਚਾਉਣ ਵਿੱਚ ਮਾਤਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਮਾਤਾ ਜੀ ਦੇ ਚੰਗੇ ਸੰਸਕਾਰ ਦੇਣ ਕਰਕੇ ਹੀ ਸ਼ਿਵਕਰਨ ਚੇਚੀ ਜ਼ਿਲ੍ਹਾ ਨਵਾਂਸ਼ਹਿਰ ਦੇ ਲੋਕਾਂ ਦਾ ਭਲਾ ਕਰ ਰਹੇ ਹਨ। ਇਸ ਮੌਕੇ ਚੰਦਰਮੋਹਨ ਜੇਡੀ,ਸੇਠੀ ਊਧਨਵਾਲ, ਮਹਿੰਦਰ ਪਾਲ, ਪਰਵੀਨ ਪੁਰੀ, ਚਰਨਜੀਤ ਚੰਨੀ, ਹਰਜਿੰਦਰ ਸਿੰਘ, ਪੀਟੀਆਈ ਰਾਮਨਾਥ, ਓਮ ਪ੍ਰਕਾਸ ਚੇਚੀ, ਰਾਮਦਾਸ ਚੇਚੀ, ਦੇਵੀ ਚੰਦ ਡੀਐਸਪੀ, ਹਰਮੇਸ਼ ਸਰਪੰਚ, ਅਸ਼ੋਕ ਚੇਚੀ ਆਦਿ ਪਿੰਡ ਵਾਸੀ ਹਾਜ਼ਰ ਸਨ।