Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਗੜ੍ਹਦੀਵਾਲਾ ਚ ਦਿਨ ਦਿਹਾੜੇ ਲੁਟੇਰੇ ਬੇਖੌਫ ਵਾਰਦਾਤਾਂ ਨੂੰ ਦੇ ਰਹੇ ਨੇ ਅੰਜਾਮ…..

ਗੜ੍ਹਦੀਵਾਲਾ ਚ ਦਿਨ ਦਿਹਾੜੇ ਲੁਟੇਰੇ ਬੇਖੌਫ ਵਾਰਦਾਤਾਂ ਨੂੰ ਦੇ ਰਹੇ ਨੇ ਅੰਜਾਮ…..

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ/ਪ੍ਰਦੀਪ ਕੁਮਾਰ ਪੀ. ਕੇ ) 

ਗੜ੍ਹਦੀਵਾਲਾ ਚ  ਦਿਨ ਦਿਹਾੜੇ ਲੁਟੇਰੇ ਬੇਖੌਫ ਵਾਰਦਾਤਾਂ ਨੂੰ ਦੇ ਰਹੇ ਨੇ ਅੰਜਾਮ,ਦੁਕਾਨ ਦੇ ਬਾਹਰੋਂ ਪੈਟਰੋਲ ਦੀ ਬੋਤਲ ਲੈ ਕੇ ਹੋਏ ਫਰਾਰ 

16 ਸਤੰਬਰ : ਸਥਾਨਕ ਸ਼ਹਿਰ ਵਿਚ ਲੁਟੇਰੇ ਬੇਖੌਫ ਦਿਨ ਦਿਹਾੜੇ ਲਗਾਤਾਰ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਨਹੀਂ ਝਿਜਕ ਰਹੇ। ਜਿਸ ਦੇ ਚੱਲਦਿਆਂ ਸ਼ਹਿਰ ਦੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਦੁਪਹਿਰ ਥਾਣੇ ਤੋਂ 200 ਮੀਟਰ ਦੀ ਦੂਰੀ ਤੇ ਸ਼ਹਿਰ ਦੇ ਮਸ਼ਹੂਰ ਚੌਂਕ ਵਿੱਚ 2 ਵਜੇ ਦੇ ਕਰੀਬ ਇੱਕ ਅਜੀਬੋ ਗਰੀਬ ਘਟਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੋਨੂ ਤੇ ਵਿਸ਼ਾਲ ਜੈਨ ਵਾਸੀ ਗੜ੍ਹਦੀਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੁਪਹਿਰ 2 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ਵਿਚ ਪੈਟਰੋਲ ਪਾਉਣ ਲਈ ਪੈਟਰੋਲ ਪੰਪ ਤੋਂ ਪੈਟਰੋਲ ਦੀ ਦੋ ਲੀਟਰ ਦੀ ਬੋਤਲ ਲਿਆਏ ਸੀ ਜਿਸ ਨੂੰ ਆਪਣੀ ਦੁਕਾਨ ਦੇ ਬਾਹਰ ਰੱਖਿਆ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਕਿਸੇ ਦੁਕਾਨ ਬਾਰੇ ਪੁੱਛਣ ਲੱਗ ਪਏ। ਅਸੀਂ ਉਨ੍ਹਾਂ ਨੂੰ ਦੁਕਾਨ ਬਾਰੇ ਦੱਸ ਕੇ ਆਪਣੀ ਦੁਕਾਨ ਵੱਲ ਮੁੜੇ ਤਾਂ ਇੰਨੇ ਵਿਚ ਇਹ ਮੋਟਰਸਾਈਕਲ ਸਵਾਰ ਪੈਟਰੋਲ ਦੀ ਭਰੀ ਬੋਤਲ ਲੈ ਕੇ ਫਰਾਰ ਹੋ ਗਏ। ਅਸੀਂ ਉਨ੍ਹਾਂ ਦਾ ਪਿੱਛਾ ਤਾਂ ਕੀਤਾ ਪਰ ਉਹ ਮਿਲੇ ਨਹੀਂ। ਇਹ ਦੋਵੇ ਲੁਟੇਰੇ ਸੀ ਸੀ ਟੀ ਵੀ ਵਿੱਚ ਕੈਦ ਹੋ ਗਏ ਹਨ। ਇਸ ਵਾਰਦਾਤ ਤੋਂ ਪਹਿਲਾਂ ਵੀ ਇਸੇ ਹੀ ਚੌਂਕ ਵਿੱਚ ਇੱਕ ਔਰਤ ਤੋਂ ਲੁਟੇਰੇ ਸੋਨੇ ਦੀ ਬਾਲੀ ਖੋਹ ਕੇ ਫਰਾਰ ਹੋ ਗਏ ਸਨ। ਹੋਰ ਵੀ ਕਈ ਵਾਰਦਾਤਾਂ ਹੋਇਆ ਹਨ ਜਿਸ ਦਾ ਸ਼ਹਿਰ ਨਿਵਾਸੀ ਪੁਲਿਸ ਦੇ ਖੌਫ ਤੋਂ ਡਰਦੇ ਜਿਕਰ ਹੀ ਨਹੀਂ ਕਰਦੇ। ਕੁਝ ਦਿਨ ਪਹਿਲਾਂ ਇਕ ਸੁਨਿਆਰੇ ਦੀ ਦੁਕਾਨ ਤੋਂ  ਦਿਨ ਦਿਹਾੜੇ ਲੁਟੇਰੇ ਬਾਲੀਆਂ ਲੈ ਕੇ ਫਰਾਰ ਹੋ ਗਏ ਸਨ। ਇਨ੍ਹਾਂ ਵਾਰਦਾਤਾਂ ਦੇ ਚਲਦਿਆਂ ਸ਼ਹਿਰ ਦੇ ਲੋਕ ਕਾਫੀ ਸਹਿਮੇ ਹੋਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਨਿਵਾਸੀਆਂ ਦੀ ਸੁਰੱਖਿਆ ਹੁਣ ਰਾਮ ਭਰੋਸੇ ਹੀ ਹੈ ਕਿਉਂਕਿ ਪੁਲਿਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਲੁਟੇਰੇ ਬੇਖੌਫ ਸ਼ਹਿਰ ਵਿਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।