Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਜਲਿਆਂਵਾਲਾ ਬਾਗ ਤੋਂ ਚੱਲੇ ਜਥੇ ਦਾ ਗੜਦੀਵਾਲਾ ਪਹੁੰਚਣ ਤੇ ਨਿੱਘਾ ਸਵਾਗਤ

ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਜਲਿਆਂਵਾਲਾ ਬਾਗ ਤੋਂ ਚੱਲੇ ਜਥੇ ਦਾ ਗੜਦੀਵਾਲਾ ਪਹੁੰਚਣ ਤੇ ਨਿੱਘਾ ਸਵਾਗਤ

ਗੜਦੀਵਾਲਾ(ਚੌਧਰੀ) 3 ਦਸੰਬਰ

: ਅੱਜ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਲਿਆਂਵਾਲਾ ਬਾਗ ਤੋਂ ਚੱਲੇ ਜਥੇਦਾਰ ਗੜਦੀਵਾਲਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ।ਇਸ ਜਥੇ ਦੀ ਅਗਵਾਈ ਕਾਮਰੇਡ ਸੁੱਚਾ ਸਿੰਘ ਅਜਨਾਲਾ ,ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ, ਕਾਮਰੇਡ ਜਤਿੰਦਰ ਪਾਲ ਸਿੰਘ ( ਸੀਟੂ) ਆਗੂ, ਭੁਪਿੰਦਰ ਸਿੰਘ ਬੜੈਚ ਕਰ ਰਹੇ ਸਨ। ਅੱਜ ਗੜਦੀਵਾਲਾ ਵਿਖੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਅਤੇ ਕਾਮਰੇਡ ਸਵਰਨਜੀਤ ਸਿੰਘ ਐਡਵੋਕੇਟ ਨੇ ਬੋਲਦਿਆਂ ਕਿਹਾ ਕਿ ਇਹ ਜੱਥਾ ਮਾਰਚ ਫਿਰਕਾ ਪ੍ਰਸਤ ਤਾਕਤਾਂ ਨੂੰ ਨਿਖੇੜਨ ਲਈ ਕੀਤਾ ਜਾ ਰਿਹਾ ਹੈ। ਕਿਉਂਕਿ ਇਹਨਾਂ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਹੀ ਪਾਲਿਆ ਹੈ ਤੇ ਉਹਨਾਂ ਦੇ ਹੀ ਕਰਜੇ ਮਾਫ ਕੀਤੇ ਹਨ ਤੇ ਕਿਰਤੀ ਕਿਸਾਨਾਂ ਦੇ ਕਰਜ਼ਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਕਿਰਤ ਕਾਨੂੰਨ ਨੂੰ ਤੋੜ ਕੇ ਆਪਣੇ ਹੀ ਚਾਰ ਕੋਡ ਬਣਾਏ ਜਾ ਰਹੇ ਹਨ, ਉਹਨਾਂ ਕਿਹਾ ਕਿ ਸੀਪੀਐਮ ਦੀ ਸਰਕਾਰ ਕੇਰਲਾ ਵਿੱਚ ਹੈ ਜਿਥੇ ਹਰ ਘਰ ਨੂੰ ਜਮੀਨ ਅਤੇ ਮਨਰੇਗਾ ਦੀ ਦਿਹਾੜੀ ਸਭ ਤੋਂ ਵੱਧ ਦੇ ਰਹੀ ਹੈ ।

ਕਾਮਰੇਡ ਅਜਨਾਲਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਲੋਕ ਮਸਲਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਫਿਰਕਾ ਪ੍ਰਸਤੀ ਧ੍ਰੂਵੀਕਨ ਕਰਕੇ ਦੇਸ਼ ਨੂੰ ਲੁੱਟਿਆ ਜਾ ਰਿਹਾ ਹੈ ।ਆਰਐਸਐਸ ਦੇ ਕਹਿਣ ਤੇ ਹੀ ਮੋਦੀ ਕੰਮ ਕਰ ਰਿਹਾ ਹੈ ,ਤੇ ਉਸਨੇ ਇਹ ਚਾਰ ਕੰਮ ਕੀਤੇ ਹਨ ਪਹਿਲਾ ਕੰਮ ਰਾਮ ਮੰਦਿਰ ਬਣਾਇਆ ਮਸਜਿਦ ਤੋੜ ਕੇ! ਦੂਜਾ 370 ਧਾਰਾ ਖਤਮ ਕੀਤੀ ਤੇ ਜੰਮੂ ਕਸ਼ਮੀਰ ਦੇ ਜਮਹੂਰੀ ਹੱਕਾਂ ਤੇ ਹਮਲਾ ਕਰਕੇ ਅੱਜ ਵੀ ਕਤਲੋਗਾਰਤ ਉਸੇ ਤਰ੍ਹਾਂ ਚੱਲ ਰਹੀ ਹੈ। ਮਨੀਪੁਰ ਹੁਣ ਵੀ ਜਲ ਰਿਹਾ ਹੈ ਉੱਥੇ ਵੀ ਘੱਟ ਗਿਣਤੀਆਂ ਤੇ ਹਮਲੇ ਕਰਕੇ ਧੱਕੇ ਨਾਲ ਘੱਟ ਗਿਣਤੀਆਂ ਨੂੰ ਦਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਰੋਧੀਆਂ ਤੇ ਬਲਡੋਜਰ, ਈਡੀ, ਸੀਬੀਆਈ ਦੇ ਹੁਕਮ ਥੋਪੇ ਜਾ ਰਹੇ ਹਨ। ਅਤੇ ਇਹਨਾਂ ਦੁਆਰਾ ਇਹ ਕਿਹਾ ਗਿਆ ਹੈ ਵੀ ਕੋਈ ਵੀ ਵਿਰੋਧੀ ਲੀਡਰ ਬਚਣਾ ਨਹੀਂ ਚਾਹੀਦਾ। ਉਹਨਾਂ ਝਾੜੂ ਵਾਲਿਆਂ ਵਾਲੇ ਬੋਲਦਿਆਂ ਕਿਹਾ ਕਿ ਇਹਨਾਂ ਨੂੰ ਕੁਛ ਕਾਮਰੇਡਾਂ ਤੋਂ ਹੀ ਸਿੱਖ ਲੈਣਾ ਚਾਹੀਦਾ ਹੈ ਕਿਸਾਨੀ ਸੰਘਰਸ਼ ਦੇਸ਼ ਦੇ ਲੋਕਾਂ ਲਈ ਰਾਹ ਦਸੇਵਾ ਬਣਿਆ ਹੈ ਹੁਣ ਵੀ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਘੇਰਿਆ ਤਾਂ ਰਾਜਪਾਲ ਨੇ ਇਹ ਕਿਹਾ ਕਿ ਤੁਹਾਡੀਆਂ ਮੰਗਾਂ ਜਾਇਜ ਹਨ, ਉਹਨਾਂ ਕਿਹਾ ਦੇਸ਼ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਹਾਲਤ ਨਾਜਕ ਬਣੀ ਹੋਈ ਹੈ। ਨਸ਼ੇ ਉਸੇ ਤਰ੍ਹਾਂ ਵਿਕ ਰਹੇ ਹਨ। ਹੜ ਮਾਰਿਆਂ ਨੂੰ ਕੋਈ ਮੁਆਵਜਾ ਨਹੀਂ ਮਿਲ ਰਿਹਾ। ਮਹਿੰਗਾਈ ਸਿਖਰਾਂ ਨੂੰ ਛੂ ਰਹੀ ਹੈ। ਲੋਕ ਸਿਖਿਆ ,ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਬੀਜੇਪੀ ਅਤੇ ਆਰਐਸਐਸ ਵਾਲਿਆਂ ਨੇ ਕੋਈ ਆਜ਼ਾਦੀ ਲਈ ਸੰਘਰਸ਼ ਨਹੀਂ ਕੀਤਾ ਸਗੋਂ ਇਹ ਦੇਸ਼ ਦੇ ਅੰਗਰੇਜ਼ਾਂ ਦੇ ਟਾਊਟ ਸਨ। ਉਹਨਾਂ ਕਿਹਾ ਹੁਣ ਵੀ ਅਸਲੀ ਦੇਸ਼ ਭਗਤਾਂ ਨੂੰ ਜੇਲਾਂ ਅੰਦਰ ਡੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦੇਸ਼ ਦੇ ਨਵੇਂ ਪਾਰਲੀਮੈਂਟ ਹਾਊਸ ਦਾ ਉਦਘਾਟਨ ਰਾਸ਼ਟਰਪਤੀ ਤੋਂ ਨਹੀਂ ਕਰਾਇਆ ਗਿਆ ਸਗੋਂ ਕਿ ਦੇਸ਼ ਦੇ ਸਾਧਾਂ ਤੋਂ ਕਰਾਇਆ ਗਿਆ ।ਇਹ ਦੇਸ਼ ਦੇ ਸੰਵਿਧਾਨ ਨੂੰ ਕਿਸ ਪਾਸੇ ਵੱਲ ਲੈ ਜਾ ਰਹੇ ਹਨ? ਉਹਨਾਂ ਕਿਹਾ ਕਿ ਆਓ ਇਕੱਠੇ ਹੋਈਏ ਇਕੱਠੇ ਹੋ ਕੇ ਲਾਲ ਝੰਡੇ ਵਾਲਿਆਂ ਨੂੰ ਅੱਗੇ ਲਿਆਈਏ ਤੇ ਦੇਸ਼ ਦੀ ਬਾਗਡੋਰ ਸਹੀ ਹੱਥਾਂ ਵਿੱਚ ਪਹੁੰਚੇ। ਅੱਜ ਦੇ ਇਸ ਸਮਾਗਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਹਰਬੰਸ ਸਿੰਘ ਧੂਤ ਨੇ ਨਿਵਾਈ । ਇਸ ਸਮਾਗਮ ਵਿੱਚ ਰਣਜੀਤ ਸਿੰਘ ਚੌਹਾਨ ,ਮਨਜੀਤ ਕੌਰ ਭੱਟੀਆਂ, ਡਾਕਟਰ ਮਝੈਲ ਸਿੰਘ , ਮਲਕੀਤ ਸਿੰਘ ਲੰਬੜਦਾਰ, ਰਾਮ ਕ੍ਰਿਸ਼ਨ ਅਜੀਤ ਸਿੰਘ ਸੈਨਪੁਰ, ਹਰਵਿੰਦਰ ਸਿੰਘ, ਹਰੀ ਕ੍ਰਿਸ਼ਨ ,ਗੁਰਭੇਜ ਸਿੰਘ ਚੌਟਾਲਾ, ਚਰਨ ਸਿੰਘ ਜੋਗਰਾਜ ,ਸੰਤੋਖ ਸਿੰਘ, ਹਰਮੇਲ ਸਿੰਘ ਦਰਸ਼ਨ ਸਿੰਘ, ਰਘਵੀਰ ਸਿੰਘ ਬਰੂਹੀ, ਬਾਲ ਕਿਸ਼ਨ ਭੁਪਿੰਦਰ ਸਿੰਘ ਭੁੰਗਾ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਭਾਨਾ, ਪੰਕਜ, ਰੀਟਾ ਦੇਵੀ ਤਾਰਾ ਦੇਵੀ ਭਾਗ ਭਰੀ ਹਰਪ੍ਰੀਤ ਕੌਰ ਸੰਦੇਸ਼ ਕੁਮਾਰੀ ਰਜਵੰਤ ਕੌਰ ਇੰਦਰਜੀਤ ਕੌਰ ਕੋਮਲ ਜੋਗਿੰਦਰ ਕੌਰ ਵਿਜੇਕੁਮਾਰੀ ਬਲਵੀਰ ਕੌਰ ਆਦਿ ਹਾਜ਼ਰ ਸਨ। ਫੋਟੋ ਈ ਮੇਲ

error: copy content is like crime its probhihated