Prime Punjab Times

Latest news
ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ 'ਤੇ ਅਪਗ੍ਰ... ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ...
ADVERTISEMENT
You are currently viewing ਸ਼ਿਵਾਲਕ ‘ਚ ਪਏ ਮੀਂਹ ਨਾਲ ਟੌਂਸਾ ਦੀ ਖੱਡ ‘ਚ ਫਿਰ ਆਇਆ ਭਾਰੀ ਪਾਣੀ

ਸ਼ਿਵਾਲਕ ‘ਚ ਪਏ ਮੀਂਹ ਨਾਲ ਟੌਂਸਾ ਦੀ ਖੱਡ ‘ਚ ਫਿਰ ਆਇਆ ਭਾਰੀ ਪਾਣੀ

ਸ਼ਿਵਾਲਕ ‘ਚ ਪਏ ਮੀਂਹ ਨਾਲ ਟੌਂਸਾ ਦੀ ਖੱਡ ‘ਚ ਫਿਰ ਆਇਆ ਭਾਰੀ ਪਾਣੀ
ਸੜਕ ‘ਤੇ ਜਮ੍ਹਾਂ ਰੇਤੇ ‘ਚ ਫਸੇ ਭਾਰੀ ਵਾਹਨ 

ਕਾਠਗਡ਼੍ਹ, 02 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸਵੇਰੇ 6 ਵਜੇ ਦੇ ਕਰੀਬ ਟੌਂਸਾ ਹਲਕੇ ਅਤੇ ਨਾਲ ਲੱਗਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਭਾਰੀ ਵਰਖਾ ਪੈਣ ਨਾਲ ਟੌਂਸਾ ਦੀ ਖੱਡ ਵਿੱਚ ਕਾਫ਼ੀ ਜ਼ਿਆਦਾ ਪਾਣੀ ਆਇਆ । ਹਾਈਵੇ ਤੋਂ ਅਨਾਜ ਮੰਡੀ, ਸ਼ੈੱਲਰ, ਡਿਸਪੈਂਸਰੀਆਂ ਅਤੇ ਪਿੰਡ ਟੌਂਸਾ ਤੇ ਭੋਲੇਵਾਲ ਨੂੰ ਜੋੜਨ ਵਾਲੀ ਕੰਕਰੀਟ ਦੀ ਬਣੀ ਸੜਕ ‘ਤੇ  ਖੱਡ ਦੇ ਪਾਣੀ ਨਾਲ ਆਈ ਚਿਕੜੀ ਤੇ ਰੇਤ ਬੁਰੀ ਤਰ੍ਹਾਂ ਭਰ ਗਏ।  ਨਿਕਾਸੀ ਬੰਦ ਹੋਣ ਕਰਕੇ ਖੱਡ ਦਾ ਪਾਣੀ ਜਿੱਥੇ ਨਾਲ ਲੱਗਦੀਆਂ ਫੈਕਟਰੀਆਂ ਵਿਚ ਭਰ ਗਿਆ ਉੱਥੇ ਹੀ ਪਾਣੀ ਅਨਾਜ ਮੰਡੀ ਵੱਲ ਨੂੰ ਵੀ ਫੈਲ ਗਿਆ ।
ਖੱਡ ਦੇ ਪਾਣੀ ਨਾਲ ਸੜਕ ‘ਤੇ ਜਮ੍ਹਾਂ ਹੋਈ ਰੇਤ ‘ਚ ਫੈਕਟਰੀਆਂ ਲਈ ਸਾਮਾਨ ਲੈ ਕੇ ਆਏ ਟਰੱਕ ਵੀ ਫਸ ਗਏ ਜਿਨ੍ਹਾਂ ਨੂੰ ਕੱਢਣ ਲਈ ਟਰੈਕਟਰ ਆਦਿ ਮੱਦਦ ਲਈ ਗਈ। ਭਾਰੀ ਮਾਤਰਾ ‘ਚ ਰੇਤ ਜਮ੍ਹਾਂ ਹੋਣ ਨਾਲ ਕੰਕਰੀਟ ਦੀ ਸੜਕ ਇੱਕ ਕੱਚੇ ਰਸਤੇ ਵਾਂਗ ਬਣ ਗਈ। ਖੱਡ ਦੇ ਪਾਣੀ ਦੀ ਨਿਕਾਸੀ ਬੰਦ ਕੀਤੇ ਜਾਣ ਨਾਲ ਪਹਿਲੀਆਂ ਦੋ ਬਾਰਸ਼ਾਂ ਨੇ ਹੀ ਲਿੰਕ ਸੜਕ ਤੇ ਨਾਲ ਲੱਗਦੀਆਂ ਫੈਕਟਰੀਆਂ ਤੇ ਰਿਹਾਇਸ਼ੀ ਆਬਾਦੀ ਨੂੰ ਪ੍ਰੇਸ਼ਾਨੀ ‘ਚ ਪਾ ਦਿੱਤਾ ਹੈ ਲੇਕਿਨ ਅਜੇ ਤਾਂ ਬਰਸਾਤ ਦੀ ਸ਼ੁਰੂਆਤ ਹੈ ਅਤੇ ਜੇ ਇਸੇ ਤਰ੍ਹਾਂ ਬਰਸਾਤ ਪੈਂਦੀ ਰਹੀ ਤਾਂ ਸਥਿਤੀ ਬਦ ਤੋਂ ਬਦਤਰ ਬਣ ਸਕਦੀ ਹੈ । ਲੋਕਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਖੱਡ ਦੇ ਪਾਣੀ ਦੀ ਨਿਕਾਸੀ ਨੂੰ ਮੁੜ ਸਹੀ ਕਰਵਾਇਆ ਜਾਵੇ ਤਾਂ ਜੋ ਖੱਡ ਦੇ ਪਾਣੀ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਹੋ ਸਕੇ ।

error: copy content is like crime its probhihated