Prime Punjab Times

Latest news
DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ
ADVERTISEMENT
You are currently viewing ਕਬਾੜ ਲੈ ਕੇ ਜਾ ਰਹੀ ਟਾਟਾ 407 ਬ੍ਰੇਕ ਨਾ ਲੱਗਣ ਕਾਰਨ ਪਲਟੀ 

ਕਬਾੜ ਲੈ ਕੇ ਜਾ ਰਹੀ ਟਾਟਾ 407 ਬ੍ਰੇਕ ਨਾ ਲੱਗਣ ਕਾਰਨ ਪਲਟੀ 

ਕਬਾੜ ਲੈ ਕੇ ਜਾ ਰਹੀ ਟਾਟਾ 407 ਬ੍ਰੇਕ ਨਾ ਲੱਗਣ ਕਾਰਨ ਪਲਟੀ 

ਤਿੰਨ ਸਵਾਰਾਂ ਦਾ ਹੋਇਆ ਬਾਲ-ਬਾਲ  ਬਚਾਅ  

ਕਾਠਗੜ੍ਹ, 02 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਰੋਪਡ਼- ਬਲਾਚੌਰ ਰਾਜਮਾਰਗ ‘ਤੇ ਸਥਿਤ ਹਾਈਟੈਕ ਨਾਕੇ ਦੇ ਨੇੜੇ ਬੀਤੀ ਰਾਤ ਇੱਕ ਕਬਾੜ ਲੈ ਕੇ ਜਾ ਰਹੀ ਟਾਟਾ 407 ਗੱਡੀ ਬਰੇਕ ਨਾ ਲੱਗਣ ਕਰਕੇ ਪਲਟ ਗਈ ਲੇਕਿਨ ਇਸ ਹਾਦਸੇ ‘ਚ ਗੱਡੀ ‘ਚ ਸਵਾਰ ਤਿੰਨ ਵਿਅਕਤੀਆਂ ਦਾ ਵਾਲ-ਵਾਲ ਬਚਾਅ ਹੋ ਗਿਆ।

ਪੁਲਸ ਚੌਕੀ ਆਸਰੋਂ ਦੇ ਇੰਚਾਰਜ ਐਸ.ਆਈ ਮਨਜੀਤ ਸਿੰਘ ਨੇ ਹਾਦਸੇ ਦੀ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਬਾੜ ਨਾਲ ਲੱਦੀ ਇਕ  407 ਟਾਟਾ ਗੱਡੀ ਬੰਗਾ ਤੋਂ ਮੰਡੀ ਗੋਬਿੰਦਗੜ੍ਹ ਵੱਲ ਜਾ ਰਹੀ ਸੀ ਪ੍ਰੰਤੂ ਗੱਡੀ ਦੀਆਂ ਬਰੇਕਾਂ ਵਿੱਚ ਪਾਣੀ ਪੈ ਗਿਆ ਸੀ ਅਤੇ ਜਦੋਂ ਗੱਡੀ ਦਾ ਚਾਲਕ ਬਰੇਕ ਲਾਉਣ ਲੱਗਾ ਤਾਂ ਗੱਡੀ ਬੇਕਾਬੂ ਹੋ ਕੇ ਹਾਈਵੇ ਵਿਚਕਾਰ ਬਣੇ ਡਿਵਾਈਡਰ ਵੱਲ ਪਲਟ ਗਈ । ਇਸ ਹਾਦਸੇ ਵਿੱਚ ਗੱਡੀ ਦਾ ਤਾਂ ਕੁਝ ਨੁਕਸਾਨ ਹੋ ਗਿਆ ਪ੍ਰੰਤੂ ਗੱਡੀ ਦੇ ਚਾਲਕ ਸਮੇਤ ਤਿੰਨੇ ਵਿਅਕਤੀ ਵਾਲ ਵਾਲ ਬਚ ਗਏ ।