Prime Punjab Times

Latest news
ਬਲਾਕ ਪੱਧਰੀ ਕੁਇਜ਼,ਏਡਜ਼ ਲੇਖ ਅਤੇ ਲੋਕ ਨਾਚ ਮੁਕਾਬਲਿਆਂ ਵਿੱਚ ਸਸਸਸ ਡੱਫਰ ਦਾ ਸ਼ਾਨਦਾਰ ਪ੍ਰਦਰਸ਼ਨ, ਤਿੰਨੋ ਮੁਕਾਬਲਿਆਂ ... *ਲੁੱਟ ਖੋਹ ਕੀਤੇ ਟਰਾਲੇ ਸਮੇਤ ਸਰੀਏ 03 ਦੋਸ਼ੀ ਆਏ ਪੁਲਿਸ ਅੜਿੱਕੇ*  ਆਜ਼ਾਦੀ ਦਿਵਸ ਸਮਾਗਮ ਲਈ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਅਧਿਕਾਰੀ : ਰਾਕੇਸ਼ ਕੁਮਾਰ ਮੀਣਾ KMS ਕਾਲਜ ਦਸੂਹਾ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਹੋਵੇਗੀ ਸ਼ਾਨਦਾਰ ਖ਼ਾਲਸਾ ਕਾਲਜ ਵਿਖੇ ਅਰਦਾਸ ਦਿਵਸ ਮਨਾਇਆ ਗਿਆ तहसील परिसर दसूहा में पंजाब नंबरदार यूनियन सर्किल दसूहा की हुई अहम बैठक “ਮਥੁਰਾ ਦੀ ਪਾਵਨ ਜਨਮਭੂਮੀ ’ਤੇ ਭਵਿਆ ਸ੍ਰੀ ਕ੍ਰਿਸ਼ਨ ਮੰਦਰ ਬਣੇ” ਦੀ ਗੂੰਜ ਬਟਾਲਾ ਤੱਕ; ਬੂਆ ਦਾਤੀ ਮੰਦਰ ਵਿਖੇ ਭਗਤਾਂ ਨ... ਫੇਕ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਉਣ ਵਾਲਿਆਂ ਦੀ ਹੁਣ ਖ਼ੈਰ ਨਹੀ... ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ - ਡਾ. ਸੁਦੇਸ਼ ਰਾਜਨ ਐਸ.ਆਈ.ਆਰ; ਜ਼ਿਲ੍ਹੇ ‘ਚ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ 100 ਫੀਸਦੀ ਕਾਰਜ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਗਵਾੜਾ ਵਿਖੇ ਸੁਲਗਦੀ ਧਰਤੀ ਨਾਟਕ ਦਾ ਸਫ਼ਲ ਮੰਚਨ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਗਵਾੜਾ ਵਿਖੇ ਸੁਲਗਦੀ ਧਰਤੀ ਨਾਟਕ ਦਾ ਸਫ਼ਲ ਮੰਚਨ

ਫਗਵਾੜਾ ( ਲਾਲੀ)

: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਗਵਾੜਾ ਵਿਖੇ ਸੁਲਗਦੀ ਧਰਤੀ ਨਾਟਕ ਦਾ ਸਫ਼ਲ ਮੰਚਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਗਵਾੜਾ ਦੇ ਵਿਹੜੇ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਤੋਂ ਸੁਚੇਤ ਕਰਨ ਲਈ ਸੁਲਗਦੀ ਧਰਤੀ ਨਾਟਕ ਦਾ ਸਫ਼ਲ ਮੰਚਨ ਕੀਤਾ ਗਿਆ। ਪ੍ਰਿੰਸੀਪਲ ਮੀਨੂ ਗੁਪਤਾ ਜੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ “ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਮੋਗਾ” ਦੀ ਟੀਮ ਵੱਲੋਂ ਸੁਲਗਦੀ ਧਰਤੀ ਨਾਟਕ ਖੇਡਿਆ ਗਿਆ ।ਜਿਸ ਦਾ ਨਿਰਦੇਸ਼ਨ ਸੁਖਦੇਵ ਲੱਧੜ ਅਤੇ ਕਲਾਕਾਰ ਆ ਨਈਅਰ ਦੁਬਾਰਾ ਕੀਤਾ ਗਿਆ ।ਇਸ ਨਾਟਕ ਦੇ ਲੇਖਕ ਬਲਰਾਜ ਸਾਗਰ ਜੀ ਹਨ। ਨਾਟਕ ਵਿੱਚ ਨਸ਼ੇ ਦੇ ਨੁਕਸਾਨ,ਭਰੂਣ ਹੱਤਿਆ, ਕਿਸਾਨੀ ਦੀ ਹਾਲਤ ਨੂੰ ਬਾਖੂਬੀ ਬਿਆਨ ਕੀਤਾ ਗਿਆ । ਨਾਟਕ ਵਿੱਚ ਇੰਨੀ ਖੂਬਸੂਰਤ ਅਦਾਕਾਰੀ ਸੀ ਕਿ ਨਾਟਕ ਨਾਲ ਸਮਾਂ ਬੰਨਿਆ ਗਿਆ

ਪ੍ਰਿੰਸੀਪਲ ਮੀਨੂ ਗੁਪਤਾ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਕਰਨ ਲਈ ਨਾਟਕ ਕਲਾ ਨਾਲ ਜੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਨਾਟਕ ਰਾਹੀਂ ਵਿਦਿਆਰਥੀ ਸਮਾਜ ਵਿੱਚ ਵੱਧ ਰਹੀਆਂ ਸਮੱਸਿਆਵਾਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝ ਸਕਦੇ ਹਨ। ਵਿਦਿਆਰਥੀਆਂ ਨੇ ਵੀ ਨਾਟਕ ਵਿੱਚ ਸਮੱਸਿਆਵਾਂ ਅਤੇ ਨਾਟਕ ਮੰਚਨ ਦੀ ਤਕਨੀਕ ਨੂੰ ਨੇੜੇ ਤੋਂ ਵਾਚਿਆ। ਪ੍ਰਿੰਸੀਪਲ ਮੀਨੂ ਗੁਪਤਾ ਜੀ ਨੇ ਨਾਟਕ ਮੰਚਨ ਕਰਨ ਵਾਲੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉੱਤੇ ਸਮੁੱਚਾ ਸਟਾਫ ਹਾਜ਼ਰ ਸੀ

error: copy content is like crime its probhihated