Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਨਜਾਇਜ਼ ਸ਼ਰਾਬ ਤੇ ਬੀਅਰ ਦੀਆਂ 565 ਪੇਟੀਆਂ ਨਾਲ ਭਰੀ ਗੱਡੀ ਸਮੇਤ ਇੱਕ ਕਾਬੂ

ਨਜਾਇਜ਼ ਸ਼ਰਾਬ ਤੇ ਬੀਅਰ ਦੀਆਂ 565 ਪੇਟੀਆਂ ਨਾਲ ਭਰੀ ਗੱਡੀ ਸਮੇਤ ਇੱਕ ਕਾਬੂ

ਮੁਕੇਰੀਆਂ / ਦਸੂਹਾ (ਚੌਧਰੀ) 

23 ਫਰਵਰੀ : ਮਾਨਯੋਗ ਜਿਲਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਮਨਪ੍ਰੀਤ ਸਿੰਘ ਢਿੱਲੋਂ ਐਸ.ਪੀ. ਇੰਨਵੈਸੀਗੇਸ਼ਨ ਹੁਸ਼ਿਆਰਪੁਰ ਅਤੇ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਮੁਕੇਰੀਆਂ ਦੀਆਂ ਹਦਾਇਤਾਂ ਮੁਤਾਬਿਕ ਨਸ਼ਾ ਵੇਚਣ ਵਾਲਿਆ ਖਿਲਾਫ ਵੱਡੀ ਮੁਹਿਮ ਦੌਰਾਨ ਐਚ.ਸੀ. ਪਰਮਿੰਦਰ ਸਿੰਘ 833/ਹੁਸ਼ਿ: ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 37,35,000 ਐਮ.ਐਲ ਸ਼ਰਾਬ ਠੇਕਾ ਅਤੇ 3600 ਕੈਨ ਬੀਅਰ ਮਾਰਕਾ THUNDER BOLT ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ।

ਇਸ ਮੁਹਿੰਮ ਨੂੰ ਅੱਗੇ ਵਧਾਉਦੇ ਹੋਏ ਪ੍ਰੈਸ ਕਾਨਫਰੈਸ ਨੂੰ ਸੰਬੋਧਨ ਕਰਦਿਆਂ ਇੰਸ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆ ਨੇ ਦੱਸਿਆ ਹੈ ਕਿ ਮਿਤੀ 23.02.2023 ਨੂੰ ਐਚ.ਸੀ ਪਰਮਿੰਦਰ ਸਿੰਘ 833/ਹੁਸ਼ਿ: ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੌਜਪੁਰ ਚੋਕ ਭੰਗਾਲਾ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਟਰੱਕ ਮਾਰਕਾ ਅਸ਼ੋਕ ਲੇਲੈਂਡ ਨੰਬਰੀ PB-65-AZ-9518 ਜਿਸ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਭਰੀ ਹੋਈ ਹੈ ਜੋ ਭੰਗਾਲਾ ਰੇਲਵੇ ਫਾਟਕ ਕਰਾਸ ਕਰਕੇ ਪਿੰਡ ਮੰਜਪੁਰ ਸਾਇਡ ਨੂੰ ਆ ਰਿਹਾ ਹੈ ਜਿਸ ਤੇ ਨਾਕਾ ਬੰਦੀ ਦੌਰਾਨ ਟਰੱਕ ਨੰਬਰ PB-65-AZ-9518 ਕਾਬੂ ਕਰਕੇ ਚਾਕਲ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਵਿੰਦਰ ਸਿੰਘ ਪੁੱਤਰ ਚੱਗਰ ਸਿੰਘ ਵਾਸੀ ਪਿੰਡ ਸਵਾਰ ਥਾਣਾ ਹਾਜੀਪੁਰ ਦੱਸਿਆ ਜੋ ਟਰੱਕ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 61 ਪੇਟੀਆਂ ਸ਼ਰਾਬ ਵਿਸਕੀ ਮਾਰਕਾ ROYAL CHALLENGER,62 ਪੇਟੀਆ ਮਾਰਕਾ ROYAL STAG 43 ਪੇਟੀਆਂ ਵਿਸਕੀ ਮਾਰਕਾ STERLING RESERVE,124 ਪੇਟੀਆਂ ਸ਼ਰਾਬ ਵਿਸਕੀ ਮਾਰਕਾ STERLING RESERVE, 125 ਪੇਟੀਆਂ ਸ਼ਰਾਬ ਵਿਸਕੀ ਮਾਰਕਾ STERLING RESERVE ਅਤੇ 150 ਪੇਟੀਆਂ ਬੀਅਰ ਮਾਰਕਾ THUNDER BOLT ਬਰਾਮਦ ਹੋਈਆਂ। ਜਿਸ ਸਬੰਧੀ ਚਾਲਕ ਨੇ ਮੰਗਣ ਪਰ ਕੋਈ ਵੀ ਲਾਇਸੈਂਸ ਪਰਮਿਟ ਪੇਸ਼ ਨਹੀਂ ਕੀਤਾ। ਜਿਸ ਤੇ ਮੁਕੱਦਮਾ ਨੰਬਰ 37 ਮਿਤੀ 23.02.2023 ਜੁਰਮ 61-1-14 ਆਬਕਾਰੀ ਐਕਟ ਥਾਣਾ ਮੁਕੇਰੀਆ ਦਰਜ ਰਜਿਸ਼ਟਰ ਕੀਤਾ ਗਿਆ ।ਦੋਸ਼ੀ ਇਹ ਸ਼ਰਾਬ ਬਾਹਰਲੀ ਸਟੇਟ ਵਿੱਚ ਵੇਚਣ ਦਾ ਧੰਦਾ ਕਰਦਾ ਹੈ ਜਿਸ ਪਾਸੋਂ ਹੋਰ ਡੁੰਗਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ।