ਗੜ੍ਹਦੀਵਾਲਾ 28 ਫਰਵਰੀ (ਚੌਧਰੀ / ਯੋਗੇਸ਼ ਗੁਪਤਾ) : ਸਥਾਨਕ ਪੁਲਿਸ ਵਲੋਂ ਪਿੰਡ ਮੱਲੀਆਂ ਦੇ ਸ਼ਮਸ਼ਾਨਘਾਟ ਨੇਡ਼ੇ ਸਫੇਦਿਆਂ ਵਿਚ 39 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਗੜਦੀਵਾਲਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਸਤਪਾਲ ਸਿੰਘ, ਐਸ ਸੀ ਟੀ ਗੁਰਪ੍ਰੀਤ ਸਿੰਘ,ਸੀ ਟੀ ਮੁਖਤਿਆਰ ਸਿੰਘ, ਪੀ ਐਚ ਜੀ ਗੁਰਦੀਪ ਸਿੰਘ ਥਾਂ ਸਵਾਰੀ ਪ੍ਰਾਈਵੇਟ ਵਹੀਕਲਾਂ ਦਾ ਸਿਲਸਿਲਾ ਇਲਾਕਾ ਗਲਤ ਥਾਂ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਦੇਹਰਾ, ਰੂਪੇਵਾਲ, ਜੌਹਲਾਂ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਪਿੰਡ ਰੂਪਵਾਲ ਨਜ਼ਦੀਕ ਪੁੱਜੀ ਤਾਂ ਐਕਸਾਈਜ਼ ਇੰਸਪੈਕਟਰ ਸੁਖਵੀਰ ਸਿੰਘ ਸਰਕਲ ਗੜਦੀਵਾਲਾ ਨਾਲ ਮੁਲਾਕਾਤ ਹੋਈ। ਐਕਸਾਈਜ਼ ਇੰਸਪੈਕਟਰ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਮੱਲੀਆਂ ਆ ਦੇ ਸਮਸ਼ਾਨ ਘਾਟ ਨੇੜੇ ਸਫੇਦਿਆਂ ਦੇ ਵਿੱਚ ਇੱਕ ਵਜਨਦਾਰ ਕਰਾਂ ਪਲਾਸਟਿਕ ਪਿਆ ਹੈ ਅਤੇ ਨਾਲ ਇੱਕ ਕੈਨੀ ਪਲਾਸਿਟਕ ਜਿਸ ਵਿੱਚ ਸ਼ਰਾਬ ਪਈ ਹੈ ਜੇਕਰ ਹੁਣੇ ਰੋਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ। ਜਿਸ ਤੇ ਏ ਐਸ ਆਈ, ਐਕਸਾਈਜ਼ ਇੰਸਪੈਕਟਰ ਅਤੇ ਸਾਥੀ ਕਰਮਚਾਰੀਆਂ ਦੇ ਮੁਖਬਰ ਖਾਸ ਵੱਲੋਂ ਦੱਸੀ ਜਗਾ ਪਰ ਪੁੱਜੇ ਤਾਂ ਸਮਸ਼ਾਨ ਘਾਟ ਨੇੜੇ ਸਫੇਦਿਆਂ ਦੇ ਵਿੱਚ ਇੱਕ ਵਜਨਦਾਰ ਬੋਰਾ ਪਲਾਸਟਿਕ ਅਤੇ ਇਕ ਕੈਨੀ ਪਲਾਸਟਿਕ ਪਈ ਦਿਖਾਈ ਦਿੱਤੀ। ਜਿਸ ਨੂੰ ਏ ਐਸ ਆਈ, ਸਾਥੀ ਕਰਮਚਾਰੀਆਂ ਅਤੇ ਐਕਸਾਈਜ਼ ਇੰਸਪੈਕਟਰ ਦੀ ਹਾਜਰੀ ਵਿੱਚ ਬੋਰਾ ਪਲਾਸਟਿਕ ਉਕਤ ਨੂੰ ਖੋਲ ਕੇ ਦੇਖਿਆ ਤਾਂ ਵਿੱਚੋਂ ਸ਼ਰਾਬ ਮਾਰਕਾ Hi speed whiskey, for sales UT Chandigarh 24 ਬੋਤਲਾਂ ਅਤੇ 15 ਬੋਤਲਾਂ ਨਜਾਇਜ਼ ਬਰਾਮਦ ਹੋਇਆਂ ।ਗੜ੍ਹਦੀਵਾਲਾ ਪੁਲਿਸ ਨੇ ਨਾ ਮਾਲੂਮ ਵਿਅਕਤੀ ਤੇ ਜੁਰਮ 61-1-14 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ








