Prime Punjab Times

Latest news
DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ADVERTISEMENT
You are currently viewing ਗੜ੍ਹਦੀਵਾਲਾ : ਦੜਾ ਸੱਟਾ ਲਗਾਉਂਦੇ ਇੱਕ ਵਿਅਕਤੀ ਪੁਲਿਸ ਅੜਿੱਕੇ

ਗੜ੍ਹਦੀਵਾਲਾ : ਦੜਾ ਸੱਟਾ ਲਗਾਉਂਦੇ ਇੱਕ ਵਿਅਕਤੀ ਪੁਲਿਸ ਅੜਿੱਕੇ

ਗੜ੍ਹਦੀਵਾਲਾ 16 ਜਨਵਰੀ (ਚੌਧਰੀ / ਯੋਗੇਸ਼ ਗੁਪਤਾ) : ਸਥਾਨਕ ਪੁਲਿਸ ਨੇ ਇੱਕ ਵਿਅਕਤੀ ਨੂੰ ਦੜਾ ਸੱਟਾ ਲਗਾ ਕੇ ਭੋਲੇ ਭਾਲੇ ਲੋਕਾਂ ਨੂੰ ਲਾਲਚ ਦੇ ਕੇ ਲੁੱਟਣ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜਮ ਦੀ ਪਹਿਚਾਣ ਕਮਲ ਪ੍ਰਕਾਸ਼ ਉਰਫ ਸਾਬੀ ਪੱਤਰ ਯਸ਼ਪਾਲ ਵਾਸੀ ਹੀਰਾ ਕਲੋਨੀ ਵਾਰਡ ਨੰਬਰ 11 ਢੋਲਬਾਹਾ ਰੋੜ ਹਰਿਆਣਾ, ਥਾਣਾ ਹਰਿਆਣਾ ਜ਼ਿਲਾ ਹੁਸ਼ਿਆਰਪੁਰ ਵਲੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਅਮਰਜੀਤ ਸਿੰਘ ਸਮੇਤ ਐਸ ਆਰ ਸੀ ਟੀ ਗੁਰਪਰੀਤ ਸਿੰਘ,ਪੀ ਜੀ ਐਚ ਬਲਵੀਰ ਸਿੰਘ ਸਵਾਰੀ ਪ੍ਰਾਈਵੇਟ ਵਹੀਕਲਾ ਰਾਹੀਂ ਸਿਟੀ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਕੋਈ ਮੋੜ ਗੜਦੀਵਾਲਾ ਮੌਜੂਦ ਸੀ ਤਾਂ ਮਨ ਏ ਐਸ ਆਈ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਮਲ ਪ੍ਰਕਾਸ਼ ਉਰਫ ਸਾਬੀ ਪੱਤਰ ਯਸ਼ਪਾਲ ਵਾਸੀ ਹੀਰਾ ਕਲੋਨੀ ਵਾਰਡ ਨੰਬਰ 11 ਢੋਲਬਾਹਾ ਰੋੜ ਹਰਿਆਣਾ, ਥਾਣਾ ਹਰਿਆਣਾ ਜ਼ਿਲਾ ਹੁਸ਼ਿਆਰਪੁਰ ਕਸਬਾ ਗੜਦੀਵਾਲ ਅੰਦਰ ਘੁੰਮ ਫਿਰ ਕੇ ਦੜੇ ਸੱਟੇ ਦਾ ਕੰਮ ਕਰਦਾ ਹੈ। ਜੋ ਭਾਲੇ ਲੋਕਾਂ ਨੂੰ ਲਾਲਚ ਦੇ ਕੇ ਲਗਾਈ ਗਈ ਰਕਮ ਤੇ 30 ਗੁਣਾ ਵੱਧ ਰਕਮ ਅਵਾਜ ਲਗਾ ਕੇ ਠਗੀ ਮਾਰਦਾ ਹੈ ਜੋ ਇਸ ਵਕਤ ਮਸਤੀਵਾਲ ਰੋਡ ਟੈਲੀਫੋਨ ਐਕਸਚੇਂਜ ਨਜ਼ਦੀਕ ਆਉਂਦੇ ਜਾਂਦੇ ਰਾਹਗੀਰਾਂ ਨੂੰ ਉੱਚੀ ਉੱਚੀ ਅਵਾਜਾਂ ਮਾਰ ਕੇ ਕਹਿ ਰਿਹਾ ਹੈ ਕਿ ਕੀ ਜੋ ਉਸ ਪਾਸ ਦੱੜਾ ਸੱਟਾ ਲਗਾਏਗਾ ਤੇ ਉਸ ਦਾ ਨੰਬਰ ਨਿਕਲਣ ਤੇ ਲਗਾਈ ਗਈ ਰਕਮ ਤੇ 30 ਗੁਣਾਂ ਵੱਧ ਰਕਮ ਦਿੱਤੀ ਜਾਵੇਗੀ ਅਗਰ ਕਿਸੇ ਦਾ ਨੰਬਰ ਨਾ ਨਿਕਲਿਆ ਤਾਂ ਉਸ ਦੇ ਸਾਰੇ ਪੈਸੇ ਹਜਮ ਕਰ ਲਏ ਜਾਣਗੇ।ਮਨ ਏ ਐਸ ਆਈ ਨੇ ਆਪਣੀ ਜੇਬ ਵਿਚੋਂ 100 ਰੁਪਏ ਦਾ ਕਰਮੀ ਨੋਟ ਜਿਸ ਪਰ ਆਪਣੇ ਛੋਟੇ ਦਸਤਖਤ AS ਕਰਕੇ ਫਰਦ ਰਾਹੀਂ SRICT ਗੁਰਪ੍ਰੀਤ ਸਿੰਘ 1361 ਹਵਾਲੇ ਕੀਤੇ ਤੇ ਹਦਾਇਤ ਕੀਤੀ ਕਿ ਉਹ 34 ਨੰਬਰ ਘਰ ਦੜਾ ਸੱਟਾ 100 ਰੁਪਏ ਦੀ ਪਰਚੀ ਹਾਸਲ ਕਰਕੇ ਆਪਣੇ ਸਿਰ ਉੱਪਰ ਦੀ ਹੱਥ ਘੁਮਾ ਕੇ ਇਸ਼ਾਰਾ ਕਰ ਵਿਅਕਤੀ ਨੂੰ ਕਾਬੂ ਕੀਤਾ ਤੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਕਮਲ ਪ੍ਰਕਾਸ਼ ਉਰਫ ਸਾਬੀ ਪੁੱਤਰ ਯਸ਼ਪਾਲ ਵਾਸੀ ਹੀਰਾ ਕਲੋਨੀ ਵਾਰਡ ਨੰਬਰ 01 ਢੋਲਵਾਹਾ ਰੋਡ ਹਰਿਆਣਾ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸ ਦੀ ਤਲਾਸੀ ਕਰਨ ਤੇ ਉਸ ਦੇ ਸੱਜੇ ਹੱਥ ਵਿੱਚ ਇੱਕ ਬਾਲ ਪੈੱਨ ਤੇ ਖੱਬੇ ਹੱਥ ਵਿੱਚ ਇੱਕ ਛੋਟੀ ਨੋਟ ਬੁੱਕ ਤੇ ਨਾਲ ਹੀ ਇੱਕ ਪਰਚੀ ਦੜਾ ਸੱਟਾ ਜਿਸ ਦਾ ਪਹਿਲਾ 02 ਬਟਾ 20 ਤੇ ਆਖਰੀ ਨੰਬਰ 34 ਬਟਾ 100 ਤੇ ਮਿਤੀ 15-01 2022 ਦਰਜ ਹੈ ਜੋ ਕਮਲ ਪ੍ਰਕਾਸ਼ ਉਰਫ ਸਾਥੀ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚ ਕੁੱਲ 2400 ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ ਜਿਹਨਾਂ ਵਿੱਚ 100 ਰੁਪਏ ਦਾ ਇੱਕ ਨੋਟ ਜਿਸ ਵਿੱਚ ਮੇਰੇ ਛੋਟੇ ਦਸਤਖਤ ਏ ਐਸ ਕੀਤੇ ਸਨ ਵੀ ਬਰਾਮਦ ਹੋਇਆ।ਪੁਲਿਸ ਨੇ ਕਮਲ ਪ੍ਰਕਾਸ਼ ਉਰਫ ਸਾਬੀ ਨੂੰ ਇਰਤਕਾਬ ਜੁਰਮ 13A-3-67 ਜੀ. ਐਕਟ,420 ਆਈ ਪੀ ਐਸ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।