Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵੱਡੀ ਖਬਰ.. ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਂਬਰ 02 ਪਿਸਟਲਾਂ ਸਮੇਤ ਕੀਤੇ ਗ੍ਰਿਫਤਾਰ

ਵੱਡੀ ਖਬਰ.. ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਂਬਰ 02 ਪਿਸਟਲਾਂ ਸਮੇਤ ਕੀਤੇ ਗ੍ਰਿਫਤਾਰ

ਵੱਡੀ ਖਬਰ.. ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਂਬਰ 02 ਪਿਸਟਲਾਂ ਸਮੇਤ ਕੀਤੇ ਗ੍ਰਿਫਤਾਰ

ਨਵਾਂਸ਼ਹਿਰ / ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : 
ਧੂਰੀ, ਜਿਲ੍ਹਾ ਸੰਗਰੂਰ ਵਿਖੇ ਮਿਤੀ 24-04-2022 ਨੂੰ ਫਾਇਰ ਕਰਕੇ ਮਨੀਚੇਂਜਰ ਪਾਸੋਂ ਵੀ ਲੁੱਟੇ ਸਨ 70,000/- ਰੁਪਏ
ਡਾ.ਸੰਦੀਪ ਕੁਮਾਰ ਸ਼ਰਮਾ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਸਿਟੀ ਬਲਾਚੌਰ ਪੁਲਿਸ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟਾ-ਖੋਹਾਂ ਕਰਨ ਵਾਲੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 02 ਪਿਸਟਲ ਸਮੇਤ 02 ਰੋਂਦ ਬ੍ਰਾਮਦ ਕੀਤੇ ਗਏ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ. ਸੰਦੀਪ ਕੁਮਾਰ ਸ਼ਰਮਾ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਦੱਸਿਆ ਕਿ ਐਸ.ਆਈ ਸੁਖਪਾਲ ਸਿੰਘ, ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਨੂੰ ਗੁਪਤ ਸੂਚਨਾਂ ਮਿਲੀ ਕਿ ਕੁਲਵਿੰਦਰ ਸਿੰਘ ਉਰਫ ਭੂਤ ਵਾਸੀ ਰਾਮਗੜ੍ਹ ਜਵੰਦਾ ਜਿਲ੍ਹਾ ਸੰਗਰੂਰ ਅਤੇ ਲਵਦੀਸ਼ ਸੰਧੂ ਉਰਫ ਲਵ ਵਾਸੀ ਮਹੇੜੂ ਜਿਲ੍ਹਾ ਕਪੂਰਥਲਾ ਜੋ ਕਿ ਬਲਾਚੌਰ ਵਿਖੇ ਕਿਰਾਏ ਦੇ ਮਕਾਨ ਤੇ ਰਹਿੰਦੇ ਹਨ, ਇਹਨਾਂ ਪਾਸ ਨਜਾਇਜ ਪਿਸਟਲ ਹਨ, ਜਿਹਨਾਂ ਤੇ ਰੇਡ ਕਰਕੇ ਸਮੇਤ ਪਿਸਟਲ ਕਾਬੂ ਕੀਤਾ ਜਾ ਸਕਦਾ ਹੈ ਤੇ ਕੋਈ ਵੱਡੀ ਵਾਰਦਾਤ ਟਲ ਸਕਦੀ ਹੈ, ਜਿਸਤੇ ਐਸ.ਆਈ ਸੁਖਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਨੇ ਸਮੇਤ ਪੁਲਿਸ ਪਾਰਟੀ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਦੋਵਾਂ ਦੋਸ਼ੀਆਂ ਨੂੰ 02 ਪਿਸਟਲ ਸਮੇਤ 02 ਰੋਦ ਦੇ ਕਾਬੂ ਕੀਤਾ। ਦੋਰਾਨੇ ਪੁੱਛਗਿੱਛ ਦੋਸੀਆਂ ਨੇ ਮੰਨਿਆ ਕਿ ਉਹਨਾਂ ਨੇ ਮਿਤੀ 24.04.2022 ਨੂੰ ਧੂਰੀ ਜਿਲ੍ਹਾ ਸੰਗਰੂਰ ਵਿਖੇ ਇੱਕ ਮਨੀ ਐਕਸਚੇਜਰ ਪਾਸੋ ਦੋ ਫਾਇਰ ਕਰਕੇ 70,000/-ਰੁਪਏ ਲੁੱਟੇ ਸਨ। ਇਸ ਸਬੰਧੀ ਥਾਣਾ ਸਿਟੀ ਧੂਰੀ ਵਿਖੇ ਵੀ ਇਹਨਾਂ ਦੋਵਾਂ ਉਕਤ ਦੋਸ਼ੀਆਂ ਵਿਰੁੱਧ ਮਕੁੱਦਮਾ ਦਰਜ ਰਜਿਸਟਰ ਹੈ। ਦੋਸੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇਰੀ ਪੁੱਛਗਿੱਛ ਅਮਲ ਵਿੱਚ ਲਿਆਂਦੀ ਜਾਵੇਗੀ।
ਥਾਣਾ ਸਿਟੀ ਧੂਰੀ ਵਿਖੇ ਉਕਤ ਦੋਸ਼ੀਆਂ ਖਿਲਾਫ਼ ਦਰਜ ਮੁਕੱਦਮਾ ਦਾ ਵੇਰਵਾ:-
ਮੁਕੱਦਮਾ ਨੰਬਰ 40 ਮਿਤੀ 24-04-2022 ਅ/ਧ 392,34 ਭ:ਦ: ਅਤੇ 25 ਅਸਲਾ ਐਕਟ ਥਾਣਾ ਸਿਟੀ ਧੂਰੀ ਜਿਲ੍ਹਾ ਸੰਗਰੂਰ