ਦਸੂਹਾ (PPT NEWS)
28 ਜਨਵਰੀ : ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਬ ਦੇ ਬਲਾਕ, ਦਸੂਹਾ ਦੇ ਕਾਰਕੁੰਨਾਂ ਵੱਲੋਂ ਰੋਸ ਵਜੋਂ ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ਼ ਜਾਹਰ ਕੀਤਾ ਗਿਆ। ਇਸ ਪ੍ਰਦਸ਼ਨ ਦੌਰਾਨ ਜਿਲ੍ਹਾ ਕਨਵੀਨਰ ਸੰਜੀਵ ਧੂਤ, ਜਿਲਾ ਸਕੱਤਰ ਤਿਲਕ ਰਾਜ ਨੇ ਦੱਸਿਆ ਕਿ ਦੋ ਮਹੀਨੇ ਦਾ ਲੰਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਐਨ ਪੀ ਐਸ ਮੁਲਾਜਮਾਂ ਨੂੰ ਨਾ ਤਾਂ ਜੀ.ਪੀ.ਐਫ. ਨੰਬਰ ਹੀ ਅਲਾਟ ਹੋਇਆ ਅਤੇ ਨਾ ਹੀ ਇਸਦੀ ਕਟੌਤੀ ਸੁਰੂ ਹੋਈ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕੀਤੀ ਗਈ ਕਿ ਕੇਂਦਰ ਸਰਕਾਰ ਦੀ ਤਰਜ਼ ਉੱਪਰ 20 ਸਾਲ ਦੀ ਸੇਵਾ ਨੂੰ ,ਪੈਨਸ਼ਨ ਗਣਨਾ ਸਮੇਂ ਪੂਰੇ ਲਾਭ ਦਿੱਤੇ ਜਾਣ ।*
*ਇਸ ਸਮੇਂ ਇਹ ਮੰਗ ਵੀ ਉਠਾਈ ਗਈ ਕਿ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਵੀ ਪੈਨਸ਼ਨ ਦਿੱਤੀ ਜਾਵੇ। ਜਿਲ੍ਹਾ ਪ੍ਰੀਸ਼ਦ , ਐੱਸ ਐੱਸ ਏ/ ਰਸਮਾ ਅਤੇ ਟੀਚਿੰਗ ਫ਼ੈਲੋ ਅਤੇ ਸਰਵਿਸ ਪ੍ਰੋਵਾਈਡਰ ਅਧੀਨ ਕੀਤੀ ਨੌਕਰੀ ਦੇ ਸਮਾਂਕਾਲ ਨੂੰ ਪੈਂਨਸ਼ਨ ਦਾ ਲਾਭ ਗਿਣਦੇ ਸਮੇਂ ਰੈਗੂਲਰ ਨੌਕਰੀ ਦੇ ਸਮੇਂ ਵਿੱਚ ਜੋੜਿਆ ਜਾਵੇ।*
*ਜਿਲ੍ਹਾ ਆਗੂ ਪ੍ਰਿੰਸ ਕੁਮਾਰ, ਜਸਵੀਰ ਬੋਦਲ ਅਤੇ ਨੇ ਦੱਸਿਆ ਕਿ ਐਨ ਪੀ ਐਸ ਅਧੀਨ ਆਉੰਦੇ ਅੱਜ ਦੇ ਮੁਲਾਜ਼ਮਾਂ ਨੇ ਆਪਣੀ ਸੇਵਾਕਾਲ ਦੇ ਮੁੱਢਲੇ ਤਿੰਨ ਤੋਂ ਪੰਜ ਸਾਲ ਠੇਕਾ ਅਧਾਰ ਤੇ ਨਿਗੁਣੀਆਂ ਤਨਖਾਹਾਂ ਤੇ ਲਾਏ ਹਨ। ਇਸ ਲਈ ਸਰਕਾਰ ਪੈੰਨਸ਼ਨ ਦਾ ਲਾਭ ਮਿਥਦੇ ਸਮੇਂ ਸਾਡੇ ਦੁਆਰਾ ਰੈਗੁਲਰ ਸੇਵਾਕਾਲ ਦੇ ਨਾਲ ਨਾਲ ਠੇਕੇ ਉੱਪਰ ਕੀਤੀ ਸਰਵਿਸ ਦੀ ਗਣਨਾ ਕਰਨ ਦਾ ਵੀ ਪ੍ਰਾਵਧਾਨ ਰੱਖੇ।*
*ਗੁਰਜਿੰਦਰਪਾਲ ਸਿੰਘ ਅਤੇ ਰਾਜੇਸ਼ ਅਰੋੜਾ ਅਤੇ ਲੈਕਚਰਾਰ ਰੋਹਿਤ ਕੁਮਾਰ ਆਗੂਆਂ ਵਲੋ ਅੱਗੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਟਾਲ ਮਟੋਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੋਮਨਾਥ ਜੀ, ਵਿਪਨ ਕੁਮਾਰ, ਪੰਕਜ ਸ਼ਰਮਾ, ਦਵਿੰਦਰ ਬੋਦਲ,ਸੁਖਵਿੰਦਰ ਬੋਦਲ, ਗੁਰਭਜਨ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਗੀਤਾ ਦੇਵੀ, ਜਸਦੀਪ ਕੌਰ, ਭੁਪਿੰਦਰ ਕੌਰ, ਆਰਤੀ, ਵਿਜੇ ਕੁਮਾਰ, ਹਰਦਿਆਲ ਸਿੰਘ, ਉਮੇਸ਼ ਕੁਮਾਰ, ਹਰਪਾਲ ਸਿੰਘ, ਦਿਨੇਸ਼ ਕੁਮਾਰ, ਗੁਰਨਾਮ ਸਿੰਘ, ਸੰਦੀਪ ਸਿੰਘ, ਰਵੀ ਚੰਦਰ, ਅਮਿਤ, ਸੰਦੀਪ ਕਲਸੀ, ਭੁਪਿੰਦਰ ਸਿੰਘ,ਜਤਿੰਦਰ ਮੰਡ, ਜਤਿੰਦਰ ਖੱਖ, ਨਸੀਬ ਦਰਦੀ, ਸੰਦੀਪ ਕਲਸੀ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।*








