Prime Punjab Times

Latest news
ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਗੜ੍ਹਦੀਵਾਲਾ ਵਿਖੇ ਚਾਰ ਰੋਜਾ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮਹੋਤਸਵ ਧੂਮਧਾਮ ਸੰਪੰਨ* ਖ਼ਾਲਸਾ ਕਾਲਜ ਵਿਖੇ 'ਅਜੋਕੇ ਸਮੇਂ' ਚ ਅਧਿਆਪਕ ਦੀ ਭੂਮਿਕਾ' ਵਿਸ਼ੇ ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ ਗਿਆ  ਡੀ.ਏ.ਵੀ.ਪਬਲਿਕ ਸਕੂਲ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਅਧਿਆਪਕ ਦਿਵਸ ਚੰਗੀ ਸਿਹਤ ਲਈ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ : ਡਾ ਸੁਦੇਸ਼ ਰਾਜਨ ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਲਈ ਰਜਿਸਟ੍ਰੇਸ਼ਨ ਕਰਵਾਉਣ ਖਿਡਾਰੀ : ਡਿਪਟੀ ਕਮਿਸ਼ਨਰ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦਾ ਪਿੰਡ ਕਾਲਰਾਂ ਵਿਖੇ ਵਿਧੀਪੂਰਵਕ ਰਸਮਾਂ ਨਾਲ ਅੰਤਿਮ ਸੰਸਕਾਰ* ਜਲ ਸਪਲਾਈ ਕਾਮਿਆਂ ਵਲੋਂ ਮੰਤਰੀ ਹਰਦੀਪ ਸਿੰਘ ਮੂੰਡੀਆ ਦੇ ਹਲਕਾ ਸਾਹਨੇਵਾਲ ਵਿੱਚ 5 ਸਤੰਬਰ ਨੂੰ ਲਗਾਏ ਜਾ ਰਹੇ ਲਗਾਤਾਰ ਮੋ... ਜ਼ੋਨਲ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ  ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਨੈਤਿਕ ਸਿੱਖਿਆ ਸੰਬੰਧੀ ਵਿਸ਼ੇਸ਼ ਲੈਕਚਰ
ADVERTISEMENT
You are currently viewing ਗੜ੍ਹਦੀਵਾਲਾ ਵਿਖੇ ਚਾਰ ਰੋਜਾ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮਹੋਤਸਵ ਧੂਮਧਾਮ ਸੰਪੰਨ*

ਗੜ੍ਹਦੀਵਾਲਾ ਵਿਖੇ ਚਾਰ ਰੋਜਾ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮਹੋਤਸਵ ਧੂਮਧਾਮ ਸੰਪੰਨ*

ਗੜ੍ਹਦੀਵਾਲਾ 5 ਸਤੰਬਰ (ਚੌਧਰੀ )

: ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਮੇਟੀ ਗੜ੍ਹਦੀਵਾਲਾ ਵੱਲੋਂ ਚਾਰ ਰੋਜਾ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮਹੋਤਸਵ ਸ਼ਰਧਾਪੂਰਵਕ ਸੰਪੰਨ ਹੋ ਗਿਆ। ਇਸ ਮੌਕੇ ਕਰਵਾਈ ਚਾਰ ਰੋਜਾਂ ਕਿ੍ਸ਼ਨ ਲੀਲਾ ਦੌਰਾਨ ਅਤੁੱਲ ਕ੍ਰਿਸ਼ਨ ਸ਼ਾਸਤਰੀ ਵਲੋਂ ਸੁੰਦਰ ਭਜਨ-ਕੀਰਤਨ ਰਾਹੀਂ ਸਰਧਾਲੂਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਗਿਆ।ਭਜਨਾਂ ਦੌਰਾਨ ਹਾਜ਼ਰ ਸੰਗਤ ਨੇ ਸ਼ਰਧਾ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦੇ ਗੁਣਗਾਨ ਕੀਤੇ ਅਤੇ ਸਾਰਾ ਵਾਤਾਵਰਨ ‘ਕ੍ਰਿਸ਼ਨਮਈ’ ਹੋ ਗਿਆ। ਇਸ ਮੌਕੇ ਕਮੇਟੀ ਵੱਲੋਂ ਸਮਾਗਮ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਜਿੱਥੇ ਪ੍ਰਬੰਧਕਾਂ ਨੂੰ ਚਾਰ ਰੋਜਾਂ ਕਿ੍ਸ਼ਨ ਲੀਲਾ ਸਮਾਗਮ ਕਰਵਾਉਣ ਦੀ ਵਧਾਈ ਦਿੱਤੀ,ਉੱਥੇ ਸ਼ਹਿਰ ਵਾਸੀਆਂ ਤੇ ਇਲਾਕੇ ਦੇ ਲੋਕਾਂ ਨੂੰ ਭਗਵਾਨ ਕਿ੍ਸ਼ਨ ਜਨਮ ਅਸਟਮੀ ਦੀ ਮੁਬਾਰਕਵਾਦ ਦਿੱਤੀlਇਸ ਮੌਕੇ ਕਰਵਾਏ ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਭਾਈ ਮਨਜੋਤ ਸਿੰਘ ਤਲਵੰਡੀ, ਕੁਲਦੀਪ ਲਾਡੀ ਬੱਟਰ, ਰੀਟਾ ਮਹੰਤ ਨਰੂੜ ਵਾਲੇ, ਦੀਪ ਭੱਟੀ ਆਦਿ ਦਾ ਸਮਾਗਮ ਵਿੱਚ ਪੁੱਜਣ ’ਤੇ ਕਮੇਟੀ ਵੱਲੋਂ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ।ਇਸ ਮੌਕੇ ਕਮੇਟੀ ਪ੍ਰਧਾਨ ਡਾ. ਸੰਜੀਵ ਸ਼ਰਮਾ, ਦਿਨੇਸ਼ ਕੁਮਰਾ ਨੰਦ, ਰਾਜਨ ਗੁਪਤਾ, ਰਿਸ਼ੂ ਗੁਪਤਾ,ਪਵਨ ਗੁਪਤਾ, ਮਨੀਸ਼ ਗੁਪਤਾ, ਵਿਸ਼ਾਲ ਸ਼ਰਮਾ, ਇੰਦਰਜੀਤ ਕੌਸ਼ਲ,ਟ੍ਰੇਡਰ ਕਮਿਸ਼ਨ ਮੈਂਬਰ ਵਿਵੇਕ ਗੁਪਤਾ,ਬਲਦੇਵ ਕ੍ਰਿਸ਼ਨ ਗੁਪਤਾ,ਸਾਬਕਾ ਐੱਮਸੀ ਰਾਜੂ ਗੁਪਤਾ,ਸਾਧੂ ਰਾਮ ਬੂਟ ਵਾਲੇ, ਅਰਵਿੰਦ ਗੁਪਤਾ,ਨਿਤਿਸ਼ ਗੁਪਤਾ,ਪਾਰਥ ਗੁਪਤਾ, ਸੁਕੇਸ਼ ਬੱਤਰਾ,ਲਲਿਤ ਵਰਮਾ ਬਾਗੀ ਅਤੇ ਗੌਤਮ ਵਰਮਾ,ਕੌਸਲਰ ਮਾਸਟਰ ਰਛਪਾਲ ਸਿੰਘ,ਕੌਸਲਰ ਦਿਸ਼ਾਤ ਬਹਿਲ,ਕੌਸਲਰ ਸ਼ੈਕੀ ਕਲਿਆਣ, ਕੌਸਲਰ ਪਰਮਜੀਤ ਕੌਰ, ਕੌਸਲਰ ਸੋਨੀਆ ਕੋਡਲ,ਕੌਸਲਰ ਮੋਨਿਕਾ ਗੁਪਤਾ,ਕੌਸਲਰ ਮੋਨਿਕਾ ਓਪਲ,ਲਲਿਤ ਸ਼ਰਮਾ ਬੰਟੀ,ਭਾਰਤ ਭੂਸ਼ਣ,ਬੰਟੀ ਓਪਲ,ਮੋਹਿਤ ਮਿੱਤਰ,ਯੋਗੇਸ਼ ਸਪਰਾ,ਰਵਿੰਦਰ ਚੋਪੜਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਕੈਪਸ਼ਨ-ਕਿ੍ਸ਼ਨ ਜਨਮ ਅਸਟਮੀ ਕਮੇਟੀ ਵੱਲੋਂ ਕਰਵਾਏ ਸਮਾਗ ਦੌਰਾਨ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕਰਦੇ ਹੋਏ।