ਹੈਰੋਇਨ,ਇਕ ਕਾਰ ਅਤੇ ਦੋ ਮੋਟਰਸਾਈਕਲਾਂ ਸਮੇਤ ਪੰਜ ਵਿਅਕਤੀ ਕਾਬੂ
ਗੁਰਦਾਸਪੁਰ 27 ਅਪ੍ਰੈਲ ( ਅਸ਼ਵਨੀ ) :- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 185 ਗ੍ਰਾਮ ਹੈਰੋਇਨ , ਇਕ ਕਾਰ ਅਤੇ ਦੇ ਮੋਟਰਸਾਈਕਲਾ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਬ ਇੰਸਪੈਕਟਰ ਜਗਜੀਤ ਸਿੰਘ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਜਦੋਂ ਉਹ ਕਾਲਾ ਬਾਲਾ ਮੋੜ ਤੇ ਪੁੱਜੇ ਜਿੱਥੇ ਸਬ ਇੰਸਪੈਕਟਰ ਮੁਖ਼ਤਿਆਰ ਸਿੰਘ ਸਮੇਤ ਕਾਊਂਟਰ ਇੰਟੈਲੀਜੈਂਸ ਸਟਾਫ਼ ਅਤੇ ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਸੀ ਆਈ ਏ ਸਟਾਫ਼ ਗੁਰਦਾਸਪੁਰ ਸਮੇਤ ਸਟਾਫ ਦੀ ਸੂਚਨਾ ਤੇ ਮੋੜ ਕਾਲਾ ਬਾਲਾ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਿਹੇ ਸੀ ਕਿ ਪਿੰਡ ਕਾਲਾ ਬਾਲਾ ਸਾਈਡ ਤੋ ਇਕ ਕਾਰ ਨੰਬਰ ਪੀ ਬੀ 10 ਬੀ ਡਬਲਯੂ 3233 ਆਈ ਜਿਸ ਨੂੰ ਵਿੱਚ ਰਜਿੰਦਰ ਪਾਲ ਪੁੱਤਰ ਬਚਨ ਮਸੀਹ ਵਾਸੀ ਕੋਟ ਯੋਗ ਰਾਜ ਚਲਾ ਰਿਹਾ ਸੀ ਗੱਡੀ ਰੋਕ ਕੇ ਤਲਾਸ਼ੀ ਕੀਤੀ ਤਾਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਕਸ਼ਮੀਰ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਕੋਟਲ਼ਾ ਚਾਹਲ ਤੋ ਜਗਦੀਪ ਸਿੰਘ ਉਰਫ ਨਾਨੂੰ ਪੁੱਤਰ ਦਾਨਾ ਸਿੰਘ ਵਾਸੀ ਡੁਡੀਪੁਰ ਅਤੇ ਮਨਦੀਪ ਸਿੰਘ ਉਰਫ ਦੀਪਾ ਪੁੱਤਰ ਪ੍ਰੀਤਮ ਸਿੰਘ ਵਾਸੀ ਛੀਨਾ ਰੇਲ ਵਾਲਾ ਨੂੰ ਸ਼ੱਕ ਪੈਣ ਉੱਪਰ ਮੋਟਰਸਾਈਕਲ ਨੰਬਰ ਪੀ ਬੀ 06 ਏ ਟੀ 8026 ਸਮੇਤ ਕਾਬੂ ਕਰਕੇ ਇਹਨਾਂ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਪੁਲਿਸ ਸਟੇਸ਼ਨ ਘੁੰਮਣ ਕਲਾਂ ਵਿਖੇ ਸੂਚਨਾ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਐਸ ਆਈ ਗੁਰਮੁਖ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਉਕਤ ਦੀ ਤਲਾਸ਼ੀ ਕੀਤੀ ਤਾਂ 40 ਗ੍ਰਾਮ ਹੈਰੋਇਨ ਬਰਾਮਦ ਹੋਈ ।
ਸਬ ਇੰਸਪੈਕਟਰ ਗੁਰਮੁਖ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪੁੱਲੀ ਸੁਆ ਮੀਰ ਕਚਾਨਾ ਤੋ ਗਗਨਦੀਪ ਸਿੰਘ ਪੁੱਤਰ ਸੁਖਦੇਵ ਵਾਸੀ ਭਗਟਾਨਾ ਬੋਹੜ ਵਾਲਾ ਖਾਰਾ ਅਤੇ ਸੁਚਾ ਮਸੀਹ ਪੁੱਤਰ ਚਿਰਾਗ਼ ਮਸੀਹ ਵਾਸੀ ਧੀਦੇਵਾਲ ਸ਼ੱਕ ਪੈਣ ਉੱਪਰ ਮੋਟਰਸਾਈਕਲ ਨੰਬਰ ਪੀ ਬੀ 06 ਐਕਸ 8703 ਸਮੇਤ ਕਾਬੂ ਕਰਕੇ ਇਹਨਾਂ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਪੁਲਿਸ ਸਟੇਸ਼ਨ ਕਲਾਨੋਰ ਵਿਖੇ ਸੂਚਨਾ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਏ ਐਸ ਆਈ ਪਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਉਕਤ ਦੀ ਤਲਾਸ਼ੀ ਕੀਤੀ ਤਾਂ ਗਗਨਦੀਪ ਸਿੰਘ ਕੋਲ਼ੋਂ 70 ਗ੍ਰਾਮ ਹੈਰੋਇਨ ਅਤੇ ਸੁੱਚਾ ਮਸੀਹ ਪਾਸੋ 60 ਗ੍ਰਾਮ ਹੈਰੋਇਨ ਬਰਾਮਦ ਹੋਈ ।